ਆਟੋ ਡੈਸਕ– ਟਾਟਾ ਮੋਟਰਸ ਨੇ ਸਾਲ 2020 ’ਚ ਆਟੋ ਐਕਸਪੋ ’ਚ ਟਾਟਾ ਸਿਏਰਾ ਇਲੈਕਟ੍ਰਿਕ ਨੂੰ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਇਸਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸਦੀ ਜਾਣਕਾਰੀ ਖੁਦ ਕੰਪਨੀ ਨੇ ਦਿੱਤੀ ਹੈ। ਬੁਕਿੰਗ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਾਰ ਬਹੁਤ ਜਲਦ ਬਾਜ਼ਾਰ ’ਚ ਲਾਂਚ ਹੋਵੇਗੀ। ਇਹ ਕਾਰ ਸਿੰਗਲ ਚਾਰਜ ’ਚ 590 ਦੀ ਰੇਂਜ ਦੇਵੇਗੀ।
ਟਾਟਾ ਸਿਏਰਾ ਇਲੈਕਟ੍ਰਿਕ ’ਚ ਕੀ-ਕੀ ਮਿਲੇਗਾ।
ਟਾਟਾ ਸਿਏਰਾ ਈ.ਵੀ. ਦੀ ਲੰਬਾਈ 4.1 ਮੀਟਰ ਹੈ। ਇਸ ਵਿਚ 12.12 ਇੰਚ ਦਾ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਵਿਚ ਆਈ.ਆਰ.ਏ. ਪਲੇਸ ਪ੍ਰੋ ਕੁਨੈਕਟ ਫੀਚਰਜ਼ ਹਨ। ਇਸ ਵਿਚ 7.7 ਇੰਚ ਦਾ ਪਲਾਜਮਾ ਸਕਰੀਨ ਦੀ ਵਰਤੋਂ ਕੀਤੀ ਗਈ ਹੈ, ਜੋ ਡਿਜੀਲ ਇੰਸਟਰੂਮੈਂਟ ਕਲੱਸਟਰ ਹੈ। ਨਾਲ ਹੀ ਇਸ ਵਿਚ ਵਿਸ਼ਾਲ ਪੈਨਾਰੋਮਿਕ ਸਨਰੂਫ ਦਿੱਤਾ ਗਿਆ ਹੈ। ਇਸ ਕਾਰ ’ਚ 360 ਡਿਗਰੀ ਵਿਊ ਕੈਮਰਾ ਮਿਲੇਗਾ, ਜਿਸਦੀ ਮਦਦ ਨਾਲ ਯੂਜ਼ਰਸ ਨੂੰ ਪਾਰਕਿੰਗ ਅਤੇ ਰਿਵਰਸ ਕਰਨ ’ਚ ਆਸਾਨੀ ਹੋਵੇਗੀ। ਨਾਲ ਹੀ ਇਸ ਵਿਚ 19 ਇੰਚ ਦਾ ਫੋਨ ਅਲੌਏ ਵ੍ਹੀਲਜ਼ ਦਾ ਇਸੇਤਮਾਲ ਕੀਤਾ ਗਿਆ ਹੈ। ਨਿਊ ਸਿਏਰਾ ਈ.ਵੀ. ਨੂੰ ਬ੍ਰਾਂਡ ਦੇ ਸਿਗਮਾ ਪਲੇਟਫਾਰਮ ’ਤੇ ਤਿਆਰ ਕੀਤਾ ਗਿਆ ਹੈ। ਇਸਕਾਰ ’ਚ ਹਾਈ ਸਪੀਡ ਵਾਰਨਿੰਗ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿਚ ਯੂਜ਼ਰਸ ਨੂੰ ਟਰਨ ਇੰਡੀਕੇਟਰ ਅਤੇ ਡੋਰ ਓਪਨੰਗ ਦਾ ਵਾਰਨਿੰਗ ਸਾਊਂਡ ਵੀ ਮਿਲੇਗਾ।
ਬੈਟਰੀ
ਟਾਟਾ ਸਿਏਰਾ ਈ.ਵੀ. ’ਚ 69kWh ਦੀ ਬੈਟਰੀ ਮਿਲੇਗੀ। ਇਸਨੂੰ ਦੋ ਸੈਕਸ਼ਨਾਂ ’ਚ ਵੰਡਿਆ ਗਿਆ ਹੈ। ਇਕ ਸੈਕਸ਼ਨ ਤਹਿਤ ਬੈਟਰੀ ਨੂੰ ਫਲੋਰ ’ਚ ਲਗਾਇਆ ਗਿਆ ਹੈ, ਜਦਕਿ ਦੂਜੇ ਨੂੰ ਬੋਟ ਫਲੋਰ ਤਹਿਤ ਇਸਤੇਮਾਲ ਕੀਤਾ ਗਿਆ ਹੈ। ਇਹ ਕਾਰ ਦੋ ਮਾਡਲਾਂ ’ਚ ਉਪਲੱਬਧ ਹੋਵੇਗੀ।
Fire-Boltt Ring 2 ਸਮਾਰਟਵਾਚ ਭਾਰਤ ’ਚ ਲਾਂਚ, ਪਾਣੀ ਨਾਲ ਵੀ ਨਹੀਂ ਹੋਵੇਗੀ ਖਰਾਬ
NEXT STORY