ਜਲੰਧਰ— ਇੰਟਰਨੈੱਟ ਦੇ ਰਾਹੀ ਲਗਪਗ ਹਰ ਕੰਮ ਆਸਾਨ ਹੋ ਗਿਆ ਹੈ ਪਰ ਕਦੀ-ਕਦੀ ਆਨਲਾਈਨ ਕੁਝ ਵੀ ਸਰਚ ਕਰਨ ਲਈ ਥੋੜੀਆਂ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਇੰਟਰਨੈੱਟ 'ਤੇ ਇੰਨੀ ਜਾਣਕਾਰੀ ਹੈ ਕਿ ਕਿਸੇ ਖਾਸ ਟਾਪਿਕ ਨੂੰ ਲੱਭਣ ਲਈ ਮਿਹਨਤ ਕਰਨੀ ਪੈ ਸਕਦੀ ਹੈ। ਇਸ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੇਣ ਜਾ ਰਹੇ ਹਨ ਜੋ ਗੂਗਲ 'ਤੇ ਕਿਸੇ ਵੀ ਖਾਸ ਜਾਣਕਾਰੀ ਨੂੰ ਲੱਭਣ ਦੇ ਕੰਮ ਆਉਂਦਾ ਹੈ।
1. ਜੇਕਰ ਤੁਸੀਂ ਕਿਸੇ ਵੀ ਸ਼ਬਦ ਦਾ ਮਤਲਬ ਲੱਭ ਰਹੇ ਹੋ ਅਤੇ ਉਸ ਦੇ ਸਪੈਲਿੰਗ ਤੁਹਾਨੂੰ ਨਹੀਂ ਆਉਂਦੇ ਹਨ ਤਾਂ ਤੁਸੀਂ ਉਸ ਸ਼ਬਦ ਨਾਲ ਸੰਬੰਧਿਤ ਦੋ ਚਾਰ ਸ਼ਬਦ ਲਿਖ ਕੇ ਉਨ੍ਹਾਂ ਦੇ ਵਿਚਕਾਰ 'ਚ '|' ਜਾਂ ਫਿਰ 'or' ਦਾ ਪ੍ਰਯੋਗ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਸਹੀ ਸਪੈਲਿੰਗ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ।
2. ਜੇਕਰ ਤੁਸੀਂ ਕਿਸੇ ਵੈੱਬਸਾਈਟ ਨੂੰ ਲੱਭਣਾ ਚਾਹੁੰਦੇ ਹੋ ਤਾਂ ਉਸ ਨਾਲ ਸੰਬੰਧਿਤ ਕੋਈ ਵੀ ਵਾਕ ਲਿਖੋ ਅਤੇ ਉਸ ਤੋਂ ਬਾਅਦ '~' ਸਾਈਨ ਲਾ ਦਿਓ। ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਨੂੰ ਇੰਟਰੈਸਟ ਰੇਟ ਅਤੇ ਪੀ. ਪੀ. ਏਕ. ਨਾਲ ਸੰਬੰਧਿਤ ਕੁਝ ਲੱਭਣਾ ਹੈ ਜੋ 'interest rates ~ppf' ਲਿਖ ਕੇ ਐਂਟਰ ਕਰੋ। ਤੁਹਾਡੇ ਸਾਹਮਣੇ ਉਸ ਨਾਲ ਸੰਬੰਧਿਤ ਸਾਰੀ ਜਾਣਕਾਰੀ ਆ ਜਾਵੇਗੀ।
3. ਜੇਕਰ ਤੁਸੀਂ ਕਿਸੇ ਵਿਸ਼ੇਸ਼ ਵੈੱਬਸਾਈਟ ਨਾਲ ਵਿਸ਼ੇਸ਼ ਆਰਟੀਕਲ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਉਸ ਸਾਈਟ ਦਾ ਐਡਰੈਸ ਲਿਖਣ ਅਤੇ ਆਰਟੀਕਲ ਨਾਲ ਸੰਬੰਧਿਤ ਕੋਈ ਸ਼ਬਦ ਜਾਂ ਵਾਕ ਲਿਖੋ। ਅਜਿਹਾ ਕਰਨ 'ਚ ਤੁਹਾਨੂੰ ਜ਼ਿਆਦਾ ਸਰਚ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਜੋ ਤੁਸੀਂ ਲੱਭਣਾ ਚਾਹੁੰਦੇ ਹੋ ਉਹ ਆਪਣੇ-ਆਪ ਹੀ ਸਰਚ ਰਿਜ਼ਲਟ 'ਚ ਸਭ ਤੋਂ ਉੱਪਰ ਆ ਜਾਵੇਗਾ।
4. ਜੇਕਰ ਤੁਸੀਂ ਕਿਸੇ ਟਾਈਟਲ ਜਾਂ ਯੂ. ਆਰ. ਐੱਲ. ਲਈ ਸਰਚ ਕਰ ਰਹੇ ਹੋ ਤਾਂ ਤੁਸੀਂ intitle: ਲਿਖ ਕੇ ਉਹ ਸ਼ਬਦ ਦਿਓ ਜੋ ਤੁਸੀਂ ਲੱਭਣੇ ਹਨ।
5. ਜੇਕਰ ਤੁਹਾਨੂੰ ਇਕ ਜਿਹੀ ਵੈੱਬਸਾਈਟ ਲੱਭਣੀ ਹੈ ਤਾਂ ਤੁਸੀਂ related: ਲਿਖ ਕੇ ਸਾਈਟ ਦਾ ਨਾਮ ਪਾ ਦਿਓ।
6. ਜੇਕਰ ਤੁਹਾਨੂੰ ਕੋਈ ਵਿਸ਼ੇਸ਼ ਜਾਣਕਾਰੀ ਚਾਹੀਦੀ ਹੈ ਤਾਂ ਵਾਕ ਦੇ ਦੋਵਾਂ ਪਾਸੇ quotation marks ਲਾ ਦਿਓ। ਇਹ ਕਾਫੀ ਆਸਾਨ ਤਰੀਕਾ ਹੈ ਜਾਣਕਾਰੀ ਨੂੰ ਆਸਾਨੀ ਨਾਲ ਲੱਭਣ ਦਾ।
7. ਗੂਗਲ 'ਤੇ ਕੁਝ ਲੱਭਣ ਸਮੇਂ ਜੇਕਰ ਤੁਸੀਂ ਉਸ 'ਤੇ ਕੋਈ ਬੇਜੋੜ ਸ਼ਬਦ ਪਾ ਰਹੇ ਹੋ ਤਾਂ ਉਨ੍ਹਾਂ ਸਾਰੇ ਸ਼ਬਦਾਂ ਦੇ ਵਿਚਕਾਰ 'ਚ ਮਾਈਨਸ (-) ਦਾ ਨਿਸ਼ਾਨ ਲਾ ਦਿਓ।
31 ਦਿਸੰਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨ 'ਤੇ ਨਹੀਂ ਚੱਲੇਗਾ WhatsApp
NEXT STORY