ਜਲੰਧਰ- ਦੂਰਸੰਚਾਰ ਸਰਵਿਸ ਪ੍ਰੋਵਾਈਡ ਕਰਵਾਉਣ ਵਾਲੀ ਕੰਪਨੀ ਟੈਲੀਨਾਰ ਇੰਡੀਆ ਨੇ ਨੈੱਟਵਰਕ ਆਧੁਨੀਕਰਣ ਦੀ ਯੋਜਨਾ ਦੇ ਐਗਜ਼ੀਕਿਊਸ਼ਨ ਤੋਂ ਬਾਅਦ ਹੁਣ ਯੂਪੀ ਪੱਛਮੀ ਸਰਕਲ ਦੇ ਨੂੰ 13 ਜਿਲਿਆਂ 'ਚ ਟੂ. ਜੀ. ਦੀ ਕੀਮਤ 'ਤੇ 4G ਸੇਵਾ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਜਾਰੀ ਕੀਤੇ ਬਿਆਨ 'ਚ ਕਿਹਾ ਹੈ ਕਿ ਇਸ ਨਾਲ ਉਹ ਇੰਟਰਨੈੱਟ ਫਾਰ ਆਲ ਦੇ ਆਪਣੇ ਲਕਸ਼ ਦੇ ਵੱਲ ਵਧੇ ਹਨ। ਟੈਲੀਨਾਰ ਆਪਣੇ ਇਸ ਲਕਸ਼ ਦਾ ਰਾਹੀ ਸਸਤੀ ਕੀਮਤ 'ਤੇ ਸਾਰੇ ਲੋਕਾਂ ਨੂੰ ਇੰਟਰਨੈੱਟ ਉਪਲੱਬਧ ਕਰਾਉਣਾ ਚਾਹੁੰਦੀ ਹੈ। ਯੂਪੀ ਪੱਛਮੀ ਸਰਕਲ
'ਚ 75 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਨੈੱਟਵਰਕ ਸਾਈਟਾਂ ਨੂੰ ਆਧੁਨਿਕ ਬਣਾਇਆ ਜਾ ਚੁੱਕਾ ਹੈ।
ਉਸ ਨੇ ਕਿਹਾ ਹੈ ਕਿ ਹੁਣ ਗਾਹਕਾਂ ਨੂੰ ਹਾਈ ਸਪੀਡ ਇੰਟਰਨੈੱਟ ਨਾਲ ਹੀ ਕਾਲ ਡ੍ਰਾਪ ਦੀ ਸਮੱਸਿਆ ਦਾ ਵੀ ਸਾਹਮਣਾ ਨਾ ਦੇ ਬਰਾਬਰ ਕਰਨਾ ਪੈ ਰਿਹਾ ਹੈ। ਟੈਲੀਲਾਰ ਅਲੀਗੜ੍ਹ, ਰੂਦਰਪੁਰ, ਹਲਦਵਾਨੀ, ਮਥੁਰਾ, ਵਰਿੰਦਾਵਨ, ਮੇਰਠ, ਬਰੇਲੀ, ਮੁਰਾਦਾਬਾਦ, ਸਹਾਰਨਪੁਰ, ਰੁੜਕੀ, ਦੇਹਰਾਦੂਨ ਅਤੇ ਆਗਰਾ 'ਚ 4ਜੀ ਇੰਟਰਨੈੱਟ ਸੇਵਾਵਾਂ ਲਾਂਚ ਕਰ ਚੁੱਕੀ ਹੈ।
ਨਵੇਂ ਸਾਲ 'ਤੇ WhatsApp ਨੇ ਤੋੜਿਆ ਇਹ ਰਿਕਾਰਡ
NEXT STORY