ਆਟੋ ਡੈਸਕ- ਟੈਸਲਾ ਦੀਆਂ ਕਾਰਾਂ ਪੂਰੀ ਦੁਨੀਆ 'ਚ ਆਪਣੇ ਆਟੋਪਾਇਲਟ ਫੀਚਰ ਕਾਰਨ ਬਹੁਤ ਪ੍ਰਸਿੱਧ ਹੋ ਰਹੀਆਂ ਹਨ ਪਰ ਇਸੇ ਫੀਚਰ ਕਾਰਨ ਕਈ ਦੁਰਘਟਾਨਾਵਾਂ ਵੀ ਹੋ ਚੁੱਕੀਆਂ ਹਨ। ਹਾਲ ਹੀ 'ਚ ਕੈਨੇਡਾ ਤੋਂ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਵਿਅਕਤੀ ਆਪਣੀ ਕਾਰ ਨੂੰ ਆਟੋਪਾਇਲਟ ਮੋਡ 'ਤੇ ਲਗਾ ਕੇ ਸੌਂ ਗਿਆ ਸੀ। ਇਸ ਟੈਸਲਾ ਕਾਰ ਨੇ ਹਾਈਵੇਅ 'ਤੇ ਸਪੀਡ ਲਿਮਟ ਨੂੰ ਤੋੜ ਦਿੱਤਾ ਜਿਸ ਤੋਂ ਬਾਅਦ ਪੁਲਸ ਨੇ ਕਾਰ ਰੁਕਵਾਈ ਅਤੇ ਇਸ ਵਿਅਕਤੀ 'ਤੇ ਖ਼ਤਰਨਾਕ ਡਰਾਈਵਿੰਗ ਦਾ ਚਾਰਜ ਲਗਾਇਆ ਹੈ।
ਕੈਨੇਡਾ ਦੇ ਪੋਨੋਕਾਰ ਸ਼ਹਿਰ ਦੇ ਹਾਈਵੇਅ 'ਤੇ ਇਹ ਘਟਨਾ ਹੋਈ ਹੈ। ਇਸ ਗੱਲ ਦੀ ਜਾਣਕਾਰੀ ਉਥੋਂ ਦੀ ਲੋਕਲ ਅਲਬਰਟਾ ਪੁਲਸ ਨੇ ਦਿੱਤੀ। ਇਹ ਟੈਲਸਾ ਕਾਰ ਸੈਲਫ ਡਰਾਈਵਿੰਗ ਮੋਡ 'ਚ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਦੌੜ ਰਹੀ ਸੀ। ਪੁਲਸ ਦਾ ਕਹਿਣਾ ਹੈ ਕਿ ਕਾਰ ਦੀਆਂ ਦੋਵੇਂ ਸਾਹਮਣੇ ਵਾਲੀਆਂ ਸੀਟਾਂ ਝੁਕੀਆਂ ਹੋਈਆਂ ਸਨ ਅਤੇ ਬੈਠਣ ਵਾਲਾ ਵਿਅਕਤੀ ਸੁੱਤਾ ਹੋਇਆ ਵਿਖਾਈ ਦੇ ਰਿਹਾ ਸੀ। ਇਸ ਵਿਅਕਤੀ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਹਾਲਾਂਕਿ ਉਥੋਂ ਦੀ ਪੁਲਸ ਨੇ ਇਸ ਦਾ ਨਾਂ ਨਹੀਂ ਦੱਸਿਆ।
ਇਕ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਦਹਾਕਿਆਂ ਦੇ ਆਪਣੇ ਕਰੀਅਰ 'ਟ ਅਜਿਹਾ ਮਾਮਲਾ ਕਦੇ ਨਹੀਂ ਵੇਖਿਆ। ਟੈਸਲਾ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਮੌਜੂਦਾ ਸਮੇਂ 'ਚ ਆਟੋਪਾਇਲਟ ਫੀਚਰ ਨੂੰ ਡਰਾਈਵਰ ਦੀ ਐਕਟਿਵ ਸੁਪਰਵਿਜ਼ਨ ਦੀ ਲੋੜ ਹੈ ਅਤੇ ਇਹ ਕਾਰ ਆਟੋਨੋਮਸ ਨਹੀਂ ਹੈ। ਗਨੀਮਤ ਰਹੀ ਕਿ ਵਿਅਕਤੀ ਦੀ ਜਾਨ ਬਚ ਗਈ।
WhatsApp 'ਚ ਜੁੜਨ ਵਾਲੇ ਹਨ ਬੇਹੱਦ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
NEXT STORY