ਪਾਵਰ ਤੇ ਪਰਫਾਰਮੈਂਸ ਦਾ ਬਿਹਤਰੀਨ ਮੇਲ ਹੈ ਇਹ ਆਲ-ਇਲੈਕਟ੍ਰਿਕ ਕਾਰ
ਆਟੋ ਡੈਸਕ– ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਹੋਈ ਕੰਪਨੀ Tesla ਨੇ ਆਖਿਰਕਾਰ ਆਪਣੀ ਨਵੀਂ ਆਲ ਇਲੈਕਟ੍ਰਿਕ ਕ੍ਰਾਸਓਵਰ SUV ਨੂੰ ਲਾਂਚ ਕਰ ਦਿੱਤਾ ਹੈ। ਕੈਲੀਫੋਰਨੀਆ ਦੇ ਇਕ ਸ਼ਹਿਰ ਲਾਸ ਏਂਜਲਸ ’ਚ ਆਯੋਜਿਤ ਇਕ ਈਵੈਂਟ ਦੌਰਾਨ ਕੰਪਨੀ ਦੇ CEO ਐਲੋਨ ਮਸਕ ਨੇ ਖੁਦ ਸਟੇਜ ’ਤੇ ਆ ਕੇ Model Y SUV ਨੂੰ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਨਵੀਂ Model Y SUV ਨੂੰ ਕੰਪਨੀ ਨੇ ਮਾਡਲ 3 ਸੇਡਾਨ ਕਾਰ ਦੀ ਚੈਸੀਜ਼ ’ਤੇ ਹੀ ਤਿਆਰ ਕੀਤਾ ਹੈ ਪਰ ਇਹ ਕਾਰ ਉਸ ਨਾਲੋਂ 10 ਫੀਸਦੀ ਵੱਡੀ ਹੈ। ਕਾਰ ’ਚ ਬੈਠਣ ਅਤੇ ਸਾਮਾਨ ਰੱਖਣ ਲਈ ਜ਼ਿਆਦਾ ਜਗ੍ਹਾ ਦਿੱਤੀ ਗਈ ਹੈ, ਉਥੇ ਹੀ ਪਰਫਾਰਮੈਂਸ ਦੇ ਮਾਮਲੇ ’ਚ ਵੀ ਕੰਪਨੀ ਦੀਆਂ ਪੁਰਾਣੀਆਂ ਕਾਰਾਂ ਕਾਫੀ ਬਿਹਤਰ ਹਨ। ਇਸ ਦੇ 4 ਮਾਡਲਜ਼ ਮੁਹੱਈਆ ਕੀਤੇ ਜਾਣਗੇ ਅਤੇ ਉਨ੍ਹਾਂ ਦੀਆਂ ਕੀਮਤਾਂ ਵੱਖ-ਵੱਖ ਹੋਣਗੀਆਂ।
ਇਸ ਕਾਰ ਦਾ ਟਾਪ ਵੇਰੀਐਂਟ ਇਕ ਵਾਰ ਫੁੱਲ ਚਾਰਜ ਹੋ ਕੇ 482 ਕਿਲੋਮੀਟਰ ਤਕ ਦਾ ਸਫਰ ਤਹਿ ਕਰ ਸਕਦਾ ਹੈ। ਉਥੇ ਹੀ ਇਹ ਕਾਰ ਆਲ ਇਲੈਕਟ੍ਰਿਕ ਹੋਣ ਦੇ ਬਾਵਜੂਦ 0 ਤੋਂ 100km/h ਦੀ ਰਫਤਾਰ ਮਹਿਜ਼ 5.5 ਸੈਕੰਡ ’ਚ ਫੜਦੀ ਹੈ ਅਤੇ ਇਸ ਦੀ ਟਾਪ ਸਪੀਡ 209 km/h ਦੀ ਹੈ।
ਸ਼ੁਰੂ ਹੋਏ ਪ੍ਰੀ ਆਰਡਰ
ਐਲੋਨ ਮਸਕ ਨੇ ਕਿਹਾ ਹੈ ਕਿ ਸਪੋਰਟਸ ਕਾਰ ਦੀ ਤਰ੍ਹਾਂ ਤਿਆਰ ਕੀਤੀ ਗਈ ਮਾਡਲ Y SUV ਦੀ ਪ੍ਰੋਡਕਸ਼ਨ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰ ’ਚ 75 ਫੀਸਦੀ ਪਾਰਟਸ ਕੰਪਨੀ ਦੀ ਮੌਜੂਦਾ ਟੈਸਲਾ ਮਾਡਲ 3 ਕਾਰ ਦੇ ਹੀ ਲਾਏ ਗਏ ਹਨ, ਜਿਸ ’ਚ ਮੰਨਿਆ ਜਾ ਰਿਹਾ ਹੈ ਕਿ ਲੋਕਾਂ ਨੂੰ ਇਸ ਦੀ ਡਲਿਵਰੀ ਸਮੇਂ ’ਤੇ ਮਿਲ ਸਕੇਗੀ।
ਦੁਨੀਆ ਭਰ ’ਚ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ ਟੈਸਲਾ ਦੀਆਂ ਇਲੈਕਟ੍ਰਿਕ ਕਾਰਾਂ
ਲਾਂਚ ਈਵੈਂਟ ’ਤੇ ਕੰਪਨੀ ਦੇ CEO ਐਲੋਨ ਮਸਕ ਨੇ ਪ੍ਰੈਜ਼ੈਂਟੇਸ਼ਨ ਦਿੰਦੇ ਹੋਏ ਦੱਸਿਆ ਕਿ ਅਸੀਂ ਇਲੈਕਟ੍ਰਿਕ ਕਾਰਾਂ ਦੀ ਸ਼ੁਰੂਆਤ ਟੈਸਲਾ ਮਾਡਲ S ਨਾਲ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਦੀ ਮਾਡਲ X ਅਤੇ ਮਾਡਲ 3 ਕਾਰ ਨੂੰ ਪੇਸ਼ ਕੀਤਾ ਗਿਆ ਅਤੇ ਹੁਣ ਕਾਫੀ ਬਿਹਤਰੀਨ ਮਾਡਲ Y ਨੂੰ ਲਾਂਚ ਕੀਤਾ ਗਿਆ ਹੈ। ਟੈਸਲਾ ਮਾਡਲ Y ਨੂੰ ਲੈ ਕੇ ਕੰਪਨੀ ਨੂੰ ਉਮੀਦ ਹੈ ਕਿ ਸਾਲ 2020 ਤਕ 10 ਲੱਖ ਕਾਰਾਂ ਨੂੰ ਡਲਿਵਰ ਕਰਨ ’ਚ ਟੈਸਲਾ ਕਾਮਯਾਬ ਰਹੇਗੀ।
ਇਸ ਕਾਰਨ ਬਣਾਈ ਗਈ ਕੰਪੈਕਟ ਇਲੈਕਟ੍ਰਿਕ SUV
ਇਸ ਕਾਰ ਨੂੰ ਬਣਾਉਣ ਤੋਂ ਪਹਿਲਾਂ ਟੈਸਲਾ ਨੇ ਲੋਕਾਂ ਦੀ ਕਾਰਾਂ ਨੂੰ ਲੈ ਕੇ ਪਸੰਦ ’ਤੇ ਡੰੂਘੀ ਰਿਸਰਚ ਕੀਤੀ, ਜਿਸ ’ਚ ਪਤਾ ਚੱਲਿਆ ਕਿ ਦੁਨੀਆ ਭਰ ’ਚ ਕੰਪੈਕਟ SUV ਸੈਗਮੈਂਟ ਨੂੰ ਸਭ ਤੋਂ ਵਧੇਰੇ ਪਸੰਦ ਕੀਤਾ ਜਾਂਦਾ ਹੈ ਅਤੇ ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਟੈਲਸਾ ਮਾਡਲ Y ਕਾਰ ਨੂੰ ਬਣਾਇਆ ਗਿਆ ਹੈ।
ਕਾਰ ਦੇ ਕੁਝ ਚੋਣਵੇਂ ਫੀਚਰਜ਼
- ਮਿਊਜ਼ਿਕ ਤੇ ਨੇਵੀਗੇਸ਼ਨ ਦੇ ਜ਼ਰੀਏ ਰਸਤੇ ਦਾ ਪਤਾ ਲਗਾਉਣ ਲਈ ਕਾਰ ਦੇ ਅੰਦਰ 15 ਇੰਚ ਦੀ ਟੱਚ ਸਕ੍ਰੀਨ ਲੱਗੀ ਹੈ।
- ਟੈਸਲਾ ਮਾਡਲ Y ’ਚ ਆਟੋਪਾਇਲਟ ਸਾਫਟਵੇਅਰ ਨੂੰ ਵੀ ਇੰਸਟਾਲ ਕੀਤਾ ਗਿਆ ਹੈ।
- ਇਸ ਕਾਰ ’ਚ 7 ਲੋਕਾਂ ਦੇ ਬੈਠਣ ਦੀ ਸਹੂਲਤ ਹੈ।
- ਇਸ ’ਚ ਪੈਨਾਰੋਮਿਕ ਸਨਰੂਫ ਨੂੰ ਲਗਾਇਆ ਗਿਆ ਹੈ।
- ਐਲੋਨ ਮਸਕ ਨੇ ਦੱਸਿਆ ਹੈ ਕਿ ਕ੍ਰੈਸ਼ ਟੈਸਟ ਕਰਨ ’ਤੇ ਮਾਡਲ Y ਨੂੰ 5 ਸਟਾਰ ਰੇਟਿੰਗ ਮਿਲੀ ਹੈ।
TESLA MODEL Y LINEUP
ਮਾਡਲ |
ਸਟੈਂਡਰਡ ਰੇਂਜ |
ਲੌਂਗ ਰੇਂਜ |
ਡਿਊਲ ਮੋਟਰ AWD |
ਪਰਫਾਰਮੈਂਸ |
ਰੇਂਜ |
370 km |
482 km |
450 km |
450 km |
ਟਾਪ ਸਪੀਡ |
193 km/h |
209 km/h |
217 km/h |
241 km/h |
0-100 km/h |
5.9 सैकेंड |
5.5 ਸੈਕੰਡ |
4.8 ਸੈਕੰਡ |
3.5 ਸੈਕੰਡ |
ਕੀਮਤ |
ਲਗਭਗ 26.96 ਲੱਖ |
ਲੱਗਭਗ 32.49 ਲੱਖ |
ਲਗਭਗ35.25 ਲੱਖ |
ਲਗਭਗ41.48 ਲੱਖ |
ਡਲਿਵਰੀ |
2021 |
2020 |
2020 |
2020 |
ਵੀਵੋ ਨੇ ਆਪਣੇ ਇਨ੍ਹਾਂ 2 ਸਮਾਰਟਫੋਨਸ ਦੀ ਕੀਮਤ 'ਚ ਕੀਤੀ ਕਟੌਤੀ
NEXT STORY