ਜਲੰਧਰ- ਨਵੇਂ ਸਾਲ ਨੂੰ ਖਾਸ ਬਣਾਉਣ ਲਈ ਅਸੀਂ ਆਪਣਿਆਂ ਨੂੰ ਪਾਰੰਪਰਿਕ ਚੀਜ਼ਾਂ ਦੇ ਨਾਲ-ਨਾਲ ਗੈਜੇਟਸ ਵਰਗੀਆਂ ਕੁਝ ਆਧੁਨਿਕ ਚੀਜ਼ਾਂ ਵੀ ਗਿੱਫਟ ਕਰ ਸਕਦੇ ਹਾਂ। ਇਹ ਨਾ ਸਿਰਫ ਇਕ ਉਪਯੋਗੀ ਉਪਹਾਰ ਹੋਣਗੇ ਸਗੋਂ ਇਕ ਚੰਗਾ ਵਿਕਲਪ ਵੀ ਸਾਬਤ ਹੋ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਨ੍ਹਾਂ ਗੈਜੇਟਸ ਬਾਰੇ-
ਸਮਾਰਟਵਾਚ-
ਸਮਾਰਟਵਾਚ ਤੁਹਾਡੀ ਸਟਾਈਲ ਸਟੇਟਮੈਂਟ ਨੂੰ ਹੋਰ ਵੀ ਨਿਖਾਰ ਦਿੰਦੀ ਹੈ। ਇਹ ਬਲੂਟੁਥ ਦੀ ਮਦਦ ਨਾਲ ਤੁਹਾਡੇ ਸਮਾਰਟਫੋਨ ਦੇ ਨਾਲ ਕੁਨੈੱਟਕ ਹੋ ਕੇ ਮਿਸ ਕਾਲ, ਮੈਸੇਜ ਅਤੇ ਐਪ ਨੋਟੀਫਿਕੇਸ਼ਨ ਆਦਿ ਨੂੰ ਆਪਣੀ ਸਕਰੀਨ 'ਤੇ ਸ਼ੋਅ ਕਰਦੀ ਹੈ ਜਿਸ ਨਾਲ ਤੁਹਾਨੂੰ ਸਮਾਰਟਫੋਨ ਨੂੰ ਜੇਬ 'ਚੋਂ ਵਾਰ-ਵਾਰ ਕੱਢਣ ਦੀ ਲੋੜ ਨਹੀਂ ਹੋਵੇਗੀ। ਨਵੇਂ ਸਾਲ 'ਤੇ ਸਮਾਰਟਵਾਚ ਨੂੰ ਗਿੱਫਟ ਕਰਨਾ ਚੰਗਾ ਫੈਸਲਾ ਹੋ ਸਕਦਾ ਹੈ।
ਬਲੂਟੁÎਥ ਵਾਇਰਲੈੱਸ ਹੈਂਡਸੈੱਟ-
ਇਨੀਂ ਦਿਨੀਂ ਵਾਇਰਲੈੱਸ ਬਲੂਟੁਥ ਹੈਂਡਸੈੱਟਸ ਨੂੰ ਨੌਜਵਾਨ ਕਾਫੀ ਪਸੰਦ ਕਰ ਰਹੇ ਹਨ। ਇਨ੍ਹਾਂ ਨੂੰ ਸਮਾਰਟ ਡਿਵਾਈਸ ਦੇ ਨਾਲ ਵਾਇਰਲੈੱਸਲੀ ਕੁਨੈਕਟ ਕਰ ਕੇ ਜਾਗਿੰਗ ਜਾਂ ਵਾਕਿੰਗ ਕਰਦੇ ਸਮੇਂ ਗਾਣਿਆਂ ਦਾ ਮਜ਼ਾ ਲਿਆ ਜਾ ਸਕਦਾ ਹੈ। ਨੌਜਵਨਾਂ ਨੂੰ ਦੇਣ ਲਈ ਇਹ ਇਕ ਬਿਹਤਰੀਨ ਗਿੱਫਟ ਸਾਬਤ ਹੋ ਸਕਦਾ ਹੈ।
ਪਾਵਰ ਬੈਂਕ-
ਗਿੱਫਟ 'ਚ ਦਿੱਤਾ ਗਿਆ ਪਾਵਰ ਬੈਂਕ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਡਿਵਾਈਸ ਬਣ ਸਕਦੀ ਹੈ। ਇਸ ਦੀ ਮਦਦ ਨਾਲ ਕਿਤੇ ਵੀ ਆਪਣੀ ਡਿਵਾਈਸ ਚਾਹੇ ਉਹ ਟੈਬਲੇਟ ਹੋਵੇ ਜਾਂ ਸਮਾਰਟਫੋਨ ਚਾਰਜ ਕੀਤੀ ਜਾ ਸਕਦੀ ਹੈ। ਮਾਰਕੀਟ 'ਚ ਕਈ ਤਰ੍ਹਾਂ ਦੇ ਪਾਵਰ ਬੈਂਕਸ ਉਪਲੱਬਧ ਹਨ ਜਿਨ੍ਹਾਂ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ ਇਸ ਲਈ ਇਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ ਇਸ ਬਾਰੇ ਪੂਰੀ ਤਰ੍ਹਾਂ ਪਤਾ ਕਰ ਲਓ।
ਬਲੂਟੁਥ ਸਪੀਕਰ-
ਕਿਸੇ ਵੀ ਥਾਂ 'ਤੇ ਬਿਹਤਰੀਨ ਸਾਊਂਡ ਦਾ ਮਜ਼ਾ ਲੈਣ ਲਈ ਬਲੂਟੁਥ ਸਪੀਕਰ ਨੂੰ ਇਕ ਚੰਗਾ ਵਿਕਲਪ ਕਿਹਾ ਜਾ ਸਕਦਾ ਹੈ। ਇਨ੍ਹਾਂ ਨੂੰ ਤੁਸੀਂ ਕਿਸੇ ਵੀ ਬਲੂਟੁਥ ਅਨੇਬਲਡ ਡਿਵਾਈਸ ਦੇ ਨਾਲ ਅਟੈਚ ਕਰਕੇ ਆਪਣੇ ਮਨਪਸੰਦ ਮਿਊਜ਼ਿਕ ਦਾ ਮਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਗੇਮਿੰਗ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਗਿੱਫਟ ਲਈ ਬਲੂਟੁਥ ਸਪੀਕਰ ਖਰੀਦਦੇ ਸਮੇਂ ਇਹ ਜ਼ਰੂਰ ਪਤਾ ਕਰ ਲਓ ਕਿ ਇਸ ਦਾ ਬੈਟਰੀ ਬੈਕਅਪ ਕਿੰਨਾ ਹੈ ਕਿਉਂਕਿ ਬਾਜ਼ਾਰ 'ਚ ਉਪਲੱਬਧ ਕੀਤੇ ਗਏ ਬਿਨਾਂ ਬ੍ਰਾਂਡ ਵਾਲੇ ਸਪੀਕਰ ਖਰੀਦਣ 'ਚ ਸਸਤੇ ਲੱਗਦੇ ਹਨ ਪਰ ਇਨ੍ਹਾਂ ਦਾ ਬੈਕਅਪ ਨਾ ਦੇ ਬਰਾਬਰ ਹੀ ਹੁੰਦਾ ਹੈ।
ਵੀ.ਆਰ. ਹੈੱਡਸੈੱਟ-
ਰਿਅਲ ਲਾਈਫ ਐਕਸਪੀਰੀਅੰਸ ਲਈ ਵੀ.ਆਰ. ਹੈੱਡਸੈੱਟ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਵੀ.ਆਰ. ਹੈੱਡਸੈੱਟ 'ਚ ਗਿਅਰੋਸਕੋਪ ਸੈਂਸਰ ਨਾਲ ਲੈਸ ਸਮਾਰਟਫੋਨ ਨੂੰ ਅਟੈਚ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਇਸ ਦੀ ਵਰਤੋਂ ਕਰਨ 'ਤੇ ਵਰਚੁਅਲ ਰਿਆਲਿਟੀ ਦਾ ਅਨੁਭਵ ਮਿਲਦਾ ਹੈ। ਵੀ.ਆਰ. ਹੈੱਡਸੈੱਟ ਦੀ ਮਦਦ ਨਾਲ ਯੂਜ਼ਰ ਗੇਮਸ ਅਤੇ ਮੂਵੀਜ਼ ਆਦਿ ਦਾ ਹੋਰ ਵੀ ਬਿਹਤਰੀਨ ਅਨੁਭਵ ਲੈ ਸਕਦੇ ਹੋ।
2017 ਦੇ ਸਭ ਤੋਂ ਚਹੇਤੇ ਪ੍ਰੋਡਕਟਸ”
NEXT STORY