ਜਲੰਧਰ- ਜਿਓਨੀ ਕੰਪਨੀ ਨੇ ਸਮਾਈਲ ਸਕਵਾਡ ਕੈਂਪੇਨ ਦੇ ਤਹਿਤ ਚੁਣੇ ਹੋਏ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ, ਜਦਕਿ ਇਹ ਪ੍ਰਾਈਮ ਕਟ ਆਫਰ ਲਿਮਟਿਡ ਸਮੇਂ ਲਈ ਹੈ ਅਤੇ ਇਹ 28 ਫਰਵਰੀ 2018 ਤੱਕ ਹੈ। ਇਹ ਕੈਂਪੇਨ 10 ਦਸੰਬਰ 2017 ਨੂੰ ਸ਼ੁਰੂ ਹੋਇਆ ਸੀ, ਜਿਸ ਨੂੰ ਵਧਾ ਕੇ 28 ਫਰਵਰੀ ਤੱਕ ਕਰ ਦਿੱਤਾ ਗਿਆ ਹੈ। ਇਸ ਆਫਰ ਦੇ ਤਹਿਤ ਜਿਓਨੀ ਦੇ ਚੁਣੇ ਹੋਏ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਇਸ ਪ੍ਰਕਾਰ ਹੈ।
ਜਿਓਨੀ F103 ਪ੍ਰੋ - 2,000 ਦੀ ਛੋਟ ਤੋਂ ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ (ਅਸਲੀ ਕੀਮਤ - 11,999 ਰੁਪਏ)
ਜਿਓਨੀ P7 ਮੈਕਸ - 1,000 ਰੁਪਏ ਦੀ ਛੋਟ ਤੋਂ ਬਾਅਦ ਇਸ ਦੀ ਕੀਮਤ 9,999 ਰੁਪਏ (ਅਸਲੀ ਕੀਮਤ -10,999 ਰੁਪਏ)
ਜਿਓਨੀ A1 ਪਲੱਸ - 9,000 ਰੁਪਏ ਦੀ ਛੋਟ ਤੋਂ ਬਾਅਦ ਨਵੀਂ ਕੀਮਤ 17,999 ਰੁਪਏ (ਅਸਲੀ ਕੀਮਤ 19,999 ਰੁਪਏ)
ਜਿਓਨੀ A1 ਪਲੱਸ - 9,000 ਰੁਪਏ ਦੀ ਛੋਟ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 17,999 ਰੁਪਏ (ਅਸਲੀ ਕੀਮਤ 26,999 ਰੁਪਏ)
ਜਿਓਨੀ A1 ਲਾਈਟ - 1,000 ਰੁਪਏ ਦੀ ਛੋਟ ਤੋਂ ਬਾਅਦ ਨਵੀਂ ਕੀਮਤ 13,999 ਰੁਪਏ (ਅਸਲੀ ਕੀਮਤ 14,999 ਰੁਪਏ)
ਜਿਓਨੀ X1s - 1,000 ਰੁਪਏ ਦੀ ਛੋਟ ਤੋਂ ਬਾਅਦ ਇਸ ਸਮਾਰਟਫੋਨ ਦੀ ਕੀਮਤ 11,999 ਰੁਪਏ (ਅਸਲੀ ਕੀਮਤ 12,999 ਰੁਪਏ)
ਇਸ ਤੋਂ ਇਲਾਵਾ ਕੰਪਨੀ ਨੇ ਪ੍ਰੈੱਸ ਰਿਲੀਜ਼ 'ਚ ਦੱਸਿਆ ਹੈ ਕਿ ਸਮਾਈਲ ਸਕਵਾਡ ਕੈਂਪੇਨ ਦੇ ਤਹਿਤ ਹਰ ਨਵੇਂ ਜਿਓਨੀ ਸਮਾਰਟਫੋਨ ਦੀ ਖਰੀਦਦਾਰੀ ਨਾਲ, ਵਰਤਮਾਨ ਅਤੇ ਨਵੇਂ ਗਾਹਕਾਂ ਨੂੰ ਥਾਈਲੈਂਡ ਟ੍ਰਿਪ ਜਾਂ ਨਵੀਂ ਬਾਈਕ ਜਿਹੇ ਬੰਪਰ ਪ੍ਰਾਈਜ਼ ਜਿੱਤਣ ਦਾ ਮੌਕਾ ਮਿਲੇਗਾ। ਨਾਲ ਹੀ ਗਾਹਕ ਨੂੰ 500 ਰੁਪਏ ਦਾ ਡਿਸਕਾਊਂਟ ਕੂਪਨ ਵਾਲਾ ਸਕ੍ਰੈਚ ਕਾਰਡ ਵੀ ਮਿਲੇਗਾ, ਜਿਸ ਨੂੰ ਅੱਗੇ ਖਰੀਦਦਾਰੀ ਕਰਦੇ ਸਮੇਂ ਵਰਤੋਂ ਕੀਤੀ ਜਾ ਸਕੇਗੀ।
ਵਿੰਟਰ ਓਲੰਪਿਕ ਗੇਮਜ਼ 2018 ਦੇ 12ਵੇਂ ਦਿਨ ਗੂਗਲ ਨੇ ਬਣਾਇਆ ਨਵਾਂ ਡੂਡਲ
NEXT STORY