ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਕੰਪਨੀ ਵੀਵੋ ਆਪਣੀ ਯੂ-ਸੀਰੀਜ਼ ਦਾ ਅਗਲਾ ਡਿਵਾਈਸ ਵੀਵੋ ਯੂ20 ਭਾਰਤ 'ਚ 22 ਨਵੰਬਰ ਨੂੰ ਲਾਂਚ ਕਰਨ ਜਾ ਰਹੀ ਹੈ। ਐਮਾਜ਼ੋਨ ਨੇ ਹੁਣ ਇਸ ਡਿਵਾਈਸ ਨੂੰ ਟੀਜ਼ ਕੀਤਾ ਹੈ ਅਤੇ ਸਾਹਮਣੇ ਆਇਆ ਹੈ ਕਿ ਇਸ ਸਮਾਰਟਫੋਨ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾਵੇਗੀ ਜੋ18W ਫਾਸਟ ਚਾਰਜਿੰਗ ਸਪੋਰਟ ਕਰੇਗੀ। ਬੈਟਰੀ ਡੀਟੇਲਸ ਤੋਂ ਇਲਾਵਾ ਪਹਿਲਾਂ ਸਾਹਮਣੇ ਆਏ ਆਫੀਸ਼ੀਅਲ ਡੀਟੇਲਸ 'ਚ ਪਤਾ ਚੱਲਿਆ ਹੈ ਕਿ ਇਸ ਡਿਵਾਈਸ 'ਚ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈੱਸਰ ਯੂਜ਼ਰਸ ਨੂੰ ਮਿਲੇਗਾ। ਡਿਵਾਈਸ 'ਚ 6ਜੀ.ਬੀ. ਤਕ ਦੀ ਰੈਮ ਅਤੇ ਰੀਅਰ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਮਿਲ ਸਕਦਾ ਹੈ।
ਐਮਾਜ਼ੋਨ ਇੰਡੀਆ ਦੀ ਵੈੱਬਸਾਈਟ 'ਤੇ ਹੁਣ ਸ਼ੇਅਰ ਕੀਤੇ ਗਏ ਟੀਜ਼ਰ 'ਚ ਕਿਹਾ ਗਿਆ ਹੈ ਕਿ ਇਹ 5,000 ਐੱਮ.ਏ.ਐੱਚ. ਬੈਟਰੀ ਵਾਲਾ ਸਭ ਤੋਂ ਤੇਜ਼ ਸਮਾਰਟਫੋਨ ਹੋਵੇਗਾ। ਇਸ ਤਰ੍ਹਾਂ ਕੰਪਨੀ ਇਸ ਡਿਵਾਈਸ ਦੇ ਪ੍ਰੋਸੈਸਰ ਸਨੈਪਡਰੈਗਨ 675 ਦੇ ਚੱਲਦੇ ਇਸ ਨੂੰ ਸਭ ਤੋਂ ਤੇਜ਼ ਮੰਨ ਰਹੀ ਹੈ। ਟੀਜ਼ਰ 'ਚ ਕਿਹਾ ਗਿਆ ਹੈ ਕਿ ਵੀਵੋ ਯੂ20 ਸਮਾਰਟਫੋਨ ਯੂਜ਼ਰਸ ਨੂੰ 273 ਘੰਟੇ ਦਾ ਸਟੈਂਡਬਾਏ ਟਾਈਮ ਮਿਲੇਗਾ। ਇਸ ਤੋਂ ਇਲਾਵਾ ਇਸ ਦੀ ਬੈਟਰੀ 'ਤੇ ਯੂਜ਼ਰਸ 21 ਘੰਟੇ ਇੰਸਟਾਗ੍ਰਾਮ, 17 ਘੰਟੇ ਫੇਸਬੁੱਕ ਅਤੇ 11 ਘੰਟੇ ਯੂਟਿਊਬ ਦਾ ਇਸਤੇਮਾਲ ਕਰ ਸਕਣਗੇ। ਨਾਲ ਹੀ ਇਸ ਨੂੰ ਮਿਲਣ ਵਾਲੀ ਫਾਟਸ ਚਾਰਜਿੰਗ ਦਾ ਜ਼ਿਕਰ ਵੀ ਟੀਜ਼ਰ 'ਚ ਕੀਤਾ ਗਿਆ ਹੈ।
ਵੀਵੋ ਦੀ ਨਵੀਂ ਯੂ ਸੀਰੀਜ਼ ਦਾ ਇਹ ਤੀਸਰਾ ਡਿਵਾਈਸ ਹੋਵੇਗਾ ਜੋ ਕੁਆਲਕਾਮ ਸਨੈਪਡਰੈਗਨ ਨਾਲ ਆਵੇਗਾ। ਇਸ ਤੋਂ ਇਲਾਵਾ Vivo V17 Pro ਅਤੇ Vivo V15 Pro ਨੂੰ ਇਸ ਚਿੱਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਕੰਪਨੀ ਵੱਲੋਂ ਕਨਫਰਮ ਕੀਤਾ ਗਿਆ ਹੈ ਕਿ ਵੀਵੋ ਯੂ20 ਨੂੰ ਗ੍ਰੇਡੀਐਂਟ ਫਿਨਿਸ਼ ਨਾਲ ਲਾਂਚ ਕੀਤਾ ਜਾਵੇਗਾ। ਵੀਵੋ ਯੂ20 ਦੇ ਫਰੰਟ ਡਿਸਪਲੇਅ 'ਚ ਵਾਟਰਡਰਾਪ ਨੌਚ ਦਿਖ ਰਹੀ ਹੈ। ਨਾਲ ਹੀ ਪਤਲੇ ਬੈਜਲਸ ਤੋਂ ਇਲਾਵਾ ਰੀਅਰ ਪੈਨਲ 'ਤੇ ਟ੍ਰਿਪਲ ਰੀਅਰ ਕੈਮਰਾ ਸੈਟਅਪ ਇਸ ਡਿਵਾਈਸ 'ਚ ਦਿੱਤਾ ਗਿਆ ਹੈ।
ਵੀਵੋ ਯੂ20 ਦੇ ਸੰਭਾਵਿਤ ਸਪੈਸੀਫਿਕੇਸ਼ਨਸ
ਵੀਵੋ ਦੇ ਇਸ ਸਮਾਰਟਫੋਨ 'ਚ ਵਾਟਰਡਰਾਪ ਨੌਚ ਵਾਲੀ 6.53 ਇੰਚ ਦੀ ਫੁੱਲ ਐੱਚ.ਡੀ. ਡਿਸਪਲੇਅ ਮਿਲ ਸਕਦੀ ਹੈ, ਜਿਸ ਦਾ ਸਕਰੀਨ ਰੈਜੋਲਿਉਸ਼ਨ Vivo U3 ਦੀ ਤਰ੍ਹਾਂ ਹੀ 1080x2340 ਪਿਕਸਲ ਹੋ ਸਕਦਾ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡਰੈਗਨ 675 ਪ੍ਰੋਸੈਸਰ ਨਾਲ 6ਜੀ.ਬੀ. ਰੈਮ ਅਤੇ 64ਜੀ.ਬੀ. ਇੰਟਰਨਲ ਸਟੋਰੇਜ਼ ਮਿਲ ਸਕਦੀ ਹੈ। ਗੱਲ ਕਰੀਏ ਕੈਮਰੇ ਦੀ ਤਾਂ ਇਸ 'ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ ਜਿਸ 'ਚ 16 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਸੈਂਸਰ ਹੋਵੇਗਾ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਵਾਇਡ-ਐਂਗਲ ਕੈਮਰਾ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਮਿਲ ਸਕਦਾ ਹੈ।
ਫੇਸਬੁੱਕ ਨੂੰ ਟੱਕਰ ਦੇਵੇਗੀ ਵਿਕੀਪੀਡੀਆ ਦੇ ਕੋ-ਫਾਊਂਡਰ ਦੀ ਇਹ ਸੋਸ਼ਲ ਨੈੱਟਵਰਕਿੰਗ ਸਾਈਟ
NEXT STORY