ਜਲੰਧਰ- ਭਾਰਤੀ ਸਮਾਰਟਫੋਨ ਬਾਜ਼ਾਰ 'ਚ ਕਈ ਬ੍ਰਾਂਡ ਦੇ ਸਮਾਰਟਫੋਨਜ਼ ਉਪਲੱਬਧ ਹਨ ਜਿਨ੍ਹਾਂ 'ਚ ਚੀਨ ਦੇ ਕਈ ਸਮਾਰਟਫੋਨ ਸ਼ਾਮਲ ਹਨ। ਚੀਨ ਦੇ ਮੋਬਾਇਲ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਕਈ ਬ੍ਰਾਂਡਜ਼ ਦੀ ਵਿਕਰੀ 'ਚ ਗਿਰਾਵਟ ਆਈ ਹੈ। ਇਨ੍ਹਾਂ 'ਚ ਕੁਝ ਮੋਬਾਇਲ ਕੰਪਨੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ। ਇਨ੍ਹਾਂ ਕੰਪਨੀਆਂ 'ਚ ਸੈਮਸੰਗ ਵੀ ਸ਼ਾਮਲ ਹੈ। ਦਿੱਗਜ ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਨੇ ਹਾਲਹੀ 'ਚ ਕਈ ਸਮਾਰਟਫੋਨ ਲਾਂਚ ਕੀਤੇ ਹਨ। ਅੱਜ ਵੀ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਸੈਮਸੰਗ ਦੇ ਮੋਬਾਇਲ ਦੀ ਚੰਗੀ ਸਾਖ ਹੈ। ਅਸੀਂ ਅੱਜ ਤੁਹਾਨੂੰ ਸੈਮਸੰਗ ਦੇ ਅਜਿਹੀ ਹੀ ਕੁਝ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ਾਨਦਾਰ ਫੀਚਰਜ਼ ਦੇ ਨਾਲ 10,000 ਰੁਪਏ ਤੋਂ ਵੀ ਘੱਟ ਕੀਮਤ ਦੇ ਨਾਲ ਭਾਰਤੀ ਬਾਜ਼ਾਰ 'ਚ ਉਪਲੱਬਧ ਹਨ।
Samsung Galaxy On7 Pro:
ਇਸ ਵਿਚ 5.5-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.2 ਗੀਗਾਹਰਟਜ਼ ਕਵਾਡ-ਕੋਰ ਸਨੈਪਡਰੈਗਨ 410 ਪ੍ਰੋਸੈਸਰ ਅਤੇ 2ਜੀ.ਬੀ. ਰੈਮ ਨਾਲ ਲੈਸ ਹੈ। ਇਸ ਵਿਚ 16 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਨ ਵਾਲੇ ਇਸ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਫੋਨ ਦੀ ਕੀਮਤ 9,190 ਰੁਪਏ ਹੈ।
Samsung Galaxy On5:
ਗਲੈਕਸੀ ਆਨ 5 'ਚ 5-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.2 ਗੀਗਾਹਰਟਜ਼ ਆਕਟਾ-ਕੋਰ ਐਕਸੀਨਾਸ 3475 ਚਿੱਪਸੈੱਟ ਪ੍ਰੋਸੈਸਰ ਅਤੇ 1.5 ਜੀ.ਬੀ. ਰੈਮ ਨਾਲ ਲੈਸ ਹੈ। ਗ੍ਰਾਫਿਕਸ ਲਈ ਇਸ ਵਿਚ ਮਾਲੀ-ਟੀ720 ਜੀ.ਪੀ.ਯੂ. ਦਿੱਤਾ ਗਿਆ ਹੈ। ਇਸ ਵਿਚ 8 ਜੀ.ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ 2600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 7,490 ਰੁਪਏ ਹੈ।
Samsung Galaxy J2 Ace:
ਸੈਮਸੰਗ ਦਾ ਇਹ ਸਮਾਰਟਫੋਨ 8,490 ਰੁਪਏ ਕੀਮਤ ਦੇ ਨਾਲ ਬਾਜ਼ਾਰ 'ਚ ਉਪਲੱਬਧ ਹੈ। ਇਸ ਫੋਨ 'ਚ 5-ਇੰਚ ਦੀ ਕਿਊ.ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਹ ਫੋਨ 1.4 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਅਤੇ 1.5 ਜੀ.ਬੀ. ਰੈਮ ਨਾਲ ਲੈਸ ਹੈ। ਇਸ ਦੇ ਨਾਲ ਹੀ ਇਸ ਵਿਚ 8 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਗਲੈਕਸੀ J2 Ace ਐਂਡਰਾਇਡ 6.0 ਮਾਰਸ਼ਮੈਲੋ 'ਤੇ ਕੰਮ ਕਰਦਾ ਹੈ। ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿਚ 2600 ਐੱਮ.ਏ.ਐੱਚ. ਦੀ ਬੈਟਰੀ ਹੈ।
Samsung Galaxy J2 Pro:
ਸੈਮਸੰਗ ਨੇ ਭਾਰਤ 'ਚ ਪਿਛਲੇ ਸਾਲ ਹੀ ਗਲੈਕਸੀ ਜੇ2 ਪ੍ਰੋ ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ 'ਚ 5-ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਤੋਂ ਇਲਾਵਾ ਇਸ ਵਿਚ 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, ਐਂਡਰਾਇਡ 6.0 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਸ਼ਾਮਲ ਹੈ। ਫੋਨ 'ਚ 2600 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਕੀਮਤ 9,040 ਰੁਪਏ ਹੈ।
Samsung Galaxy J1 4G (2017):
ਸੈਮਸੰਗ ਦੇ ਗਲੈਕਸੀ ਜੇ1 (4ਜੀ) 'ਚ 4.5-ਇੰਚ ਦੀ ਐਮੋਲੇਡ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ਦੀ ਕੀਮਤ 6,890 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 1ਜੀ.ਬੀ. ਰੈਮ, 8ਜੀ.ਬੀ. ਸਟੋਰੇਜ ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 2050 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਬਜਟ ਅਤੇ 4/5 ਸਟਾਰ ਯੂਜ਼ਰ ਰੇਟਿੰਗ ਦੇ ਨਾਲ ਉਪਲੱਬਧ ਇਹ ਹਨ ਟਾਪ 3 ਸਮਾਰਟਫੋਨਸ, ਜਾਣੋ ਇਨ੍ਹਾਂ ਦੀ ਖਾਸੀਅਤ
NEXT STORY