ਗੈਜੇਟ ਡੈਸਕ– ਜੇਕਰ ਤੁਸੀਂ ਵਟਸਐੱਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਚਿੰਤਾ ’ਚ ਪਾ ਸਕਦੀ ਹੈ। ਜਾਣਕਾਰੀ ਮੁਤਾਬਕ ਭਾਰਤ ਸਮੇਤ ਦੁਨੀਆ ਦੇ 200 ਦੇਸ਼ਾਂ ਦੇ ਵਟਸਐਪ, ਫੇਸਬੁੱਕ ਅਤੇ ਸਨੈਪਚੈਟ ਯੂਜ਼ਰਜ਼ ਦੇ ਡਾਟਾ ਨੂੰ ਇਕ ਸਪਾਈਵੇਅਰ ਡਿਟੈਕਟ ਕਰ ਰਿਹਾ ਸੀ। ਖੋਜਕਾਰਾਂ ਨੇ ਗੂਗਲ ਪਲੇਅ ਸਟੋਰ ’ਤੇ ਮੌਜੂਦ ਕੁਝ ਐਪਸ ਦੀ ਪਛਾਣ ਕੀਤੀ ਹੈ ਜਿਨ੍ਹਾਂ ਰਾਹੀਂ ਇਹ ਸਪਾਈਵੇਅਰ ਯੂਜ਼ਰਜ਼ ਦੇ ਡਾਟਾ ਨੂੰ ਹੈਕ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਸਪਾਈਵੇਅਰ ਨੂੰ ਪਲੇਅ ਸਟੋਰ ’ਤੇ 6 ਐਪਸ ਰਾਹੀਂ ਪਹੁੰਚਾਇਆ ਗਿਆ ਸੀ ਅਤੇ ਇਨ੍ਹਾਂ ਐਪਸ ਨੂੰ ਐਂਡਰਾਇਡ ਯੂਜ਼ਰਜ਼ ਦੁਆਰਾ ਹੁਣ ਤਕ ਇਕ ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਸੀ।
ਟ੍ਰੈਂਡ ਮਾਈਕ੍ਰੋ ਦੇ ਰਿਸਰਚਰਾਂ ਦੁਆਰਾ ਜਾਂਚ ਕਰਨ ’ਤੇ ਪਤਾ ਲੱਗਾ ਹੈ ਕਿ ਇਸ ਸਪਾਈਵੇਅਰ ਦਾ ਨਾਂ 'ANDROIDS_MOBSTSPY' ਹੈ। ਇਹ ਸਪਾਈਵੇਅਰ Flappy Birr, Flappy Birr Dog, Flashlight, HZPermis Pro Arabe, Win7Simulator ਅਤੇ WinLauncher ਐਪਸ ਰਾਹੀਂ ਯੂਜ਼ਰਜ਼ ਦੇ ਡਾਟਾ ਨੂੰ ਹੈਕ ਕਰ ਰਹੀਆਂ ਸਨ।
ਇੰਝ ਹੁੰਦੀ ਹੈ ਹੈਕਿੰਗ
ਪਤਾ ਲੱਗਾ ਹੈ ਕਿ ਜਦੋਂ ਵੀ ਕੋਈ ਯੂਜ਼ਰਜ਼ ਇਸ ਸਪਾਈਵੇਅਰ ਵਾਲੀ ਐਪ ਨੂੰ ਆਪਣੇ ਡਿਵਾਈਸ ’ਤੇ ਇੰਸਟਾਲ ਕਰਦਾ ਸੀ ਤਾਂ ਇਹ ਸਪਾਈਵੇਅਰ ਉਸ ਡਿਵਾਈਸ ਦੇ ਇੰਟਰਨੈੱਟ ਕਨੈਕਸ਼ਨ ਨੂੰ ਹੈਕ ਕਰਕੇ ਆਪਣੇ ਕਮਾਂਡ ਅਤੇ ਕੰਟਰੋਲ ਸਰਵਰ ਨਾਲ ਜੋੜ ਦਿੰਦੀ ਸੀ। ਕਨੈਕਸ਼ਨ ਹੋਣ ਤੋਂ ਬਾਅਦ ਇਹ ਉਸ ਡਿਵਾਈਸ ਦੀ ਬੇਸਿਕ ਜਾਣਕਾਰੀ ਜਿਵੇਂ ਭਾਸ਼ਾ, ਰਜਿਸਟਰ ਕੰਟਰੀ ਅਤੇ ਮੈਨਿਊਫੈਕਚਰਰ ਨੂੰ ਆਸਾਨੀ ਨਾਲ ਬੈਕ ਕਰ ਲੈਂਦਾ ਸੀ।
ਅਜਿਹੀਆਂ ਜਾਣਕਾਰੀ ਹੁੰਦੀਆਂ ਹਨ ਲੀਕ
ਰਿਸਰਚਰਾਂ ਨੇ ਦੱਸਿਆਕਿ ਇਹ ਸਪਾਈਵੇਅਰ ਇਨਫੈਕਟਿਡ ਡਿਵਾਈਸ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਹੈਕ ਕਰਨ ਦੀ ਤਾਕਤ ਰੱਖਦਾ ਸੀ। ਇਸ ਸਪਾਈਵੇਅਰ ਰਾਹੀਂ ਹੈਕਰ ਯੂਜ਼ਰਜ਼ ਦੇ ਕਾਲ ਲਾਗ, ਕਾਨਟੈਕਟਸ, ਪਰਸਨਲ ਮੈਸੇਜ, ਆਡੀਓ-ਵੀਡੀਓ ਫਾਈਲ ਅਤੇ ਫੋਟੋਜ਼ ਨੂੰ ਵੀ ਆਸਾਨੀ ਨਾਲ ਐਕਸੈਸ ਕਰਨ ’ਚ ਸਮਰਥ ਸੀ। ਜੇਕਰ ਤੁਹਾਡੇ ਫੋਨ ’ਚ ਇਸ ਤਰ੍ਹਆੰ ਦੀਆਂ ਐਪਸ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਿਲੀਟ ਕਰ ਦਿਓ।
ਜਿਓ ਨੇ ਐਂਡਰਾਇਡ ਲਈ ਲਾਂਚ ਕੀਤਾ ਪਹਿਲੀ ਭਾਰਤੀ ਬ੍ਰਾਊਜ਼ਰ
NEXT STORY