ਗੈਜੇਟ ਡੈਸਕ—ਅੱਜ ਦੇ ਦੌਰ ’ਚ ਲੋਕ ਸਮਾਰਟ ਬਲਬ ਦਾ ਇਸਤੇਮਾਲ ਕਰਨਾ ਕਾਫੀ ਪਸੰਦ ਕਰਦੇ ਹਨ। ਇਨ੍ਹਾਂ ਨੂੰ ਫੋਨ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਉੱਥੇ ਤੁਸੀਂ ਗੂਗਲ ਅਸਿਸਟੈਂਟ ਅਤੇ ਅੇਲੈਕਸਾ ਦੀ ਮਦਦ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਬੋਲ ਕੇ ਬੰਦ ਅਤੇ ਚਾਲੂ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਾਰਤ ’ਚ ਵਿਕਣ ਵਾਲੇ ਟੌਪ 4 ਸਮਾਰਟ ਬਲਬ ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਨੂੰ ਇਸ ਤਿਓਹਾਰੀ ਸੀਜ਼ਨ ’ਚ ਤੁਸੀਂ ਖਰੀਦ ਸਕਦੇ ਹਨ।
Halonix Prime Prizm Smart Wi-Fi LED Bulb
ਵਾਈ-ਫਾਈ ਰਾਹੀਂ ਕੰਮ ਕਰਨ ਵਾਲੇ ਇਸ ਬਲਬ ’ਚ ਐਮਾਜ਼ੋਨ ਐਲੇਕਸਾ ਨਾਲ ਗੂਗਲ ਅਸਿਸਟੈਂਟ ਦੀ ਵੀ ਸਪੋਰਟ ਮਿਲਦੀ ਹੈ। ਇਸ ਨੂੰ ਐਪ ਰਾਹੀਂ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਬਲਬ ਦੀ ਸਮਰਥਾ 12 ਵਾਟ ਦੀ ਹੈ ਅਤੇ ਇਸ ਦੀ ਕੀਮਤ 678 ਰੁਪਏ ਰੱਖੀ ਗਈ ਹੈ। ਇਹ ਬਲਬ ਐਲੇਕਸਾ ਨਾਲ ਹਿੰਦੀ ਕਮਾਂਡ ਵੀ ਸਮਝ ਲੈਂਦੇ ਹਨ।
Syska 7-Watt Smart LED Bulb
7 ਵਾਟ ਦੀ ਸਮਰਥਾ ਵਾਲੇ ਸਿਸਕਾ ਦੇ ਇਸ ਸਮਾਰਟ ਐੱਲ.ਈ.ਡੀ. ਬਲਬ ਦੀ ਕੀਮਤ 760 ਰੁਪਏ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ’ਚ ਤਿੰਨ ਮਿਲੀਅਨ ਤੋਂ ਜ਼ਿਆਦਾ ਕਲਰਸ ਮਿਲਦੇ ਹਨ। ਇਸ ਨੂੰ ਵੀ ਐਪ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ’ਚ ਗੂਗਲ ਅਸਿਸਟੈਂਟ ਅਤੇ ਐਮਾਜ਼ੋਨ ਐਲੇਕਸਾ ਦੀ ਸਪੋਰਟ ਮਿਲਦੀ ਹੈ।
Wipro Garnet 9W Smart Bulb
ਇਸ ਬਲਬ ਨੂੰ ਤੁਸੀਂ ਵਿਪ੍ਰੋ ਵੱਲੋਂ ਤਿਆਰ ਕੀਤੀ ਗਈ ਖਾਸ ਐਪ ਨਾਲ ਕੰਟਰੋਲ ਕਰ ਸਕਦੇ ਹੋ। ਇਸ 9 ਵਾਟ ਸਮਰਥਾ ਵਾਲੇ ਬਲਬ ਦੀ ਕੀਮਤ 629 ਰੁਪਏ ਹੈ। ਇਸ ਦੇ ਨਾਲ ਹੀ ਤੁਹਾਨੂੰ 1 ਸਾਲ ਦੀ ਵਾਰੰਟੀ ਵੀ ਮਿਲਦੀ ਹੈ। ਇਸ ਬਲਬ ਨਾਲ ਵੀ ਗੂਗਲ ਅਸਿਸਟੈਂਟ ਅਤੇ ਐਮਾਜ਼ੋਨ ਐਲੇਕਸਾ ਦੀ ਸਪੋਰਟ ਦਿੱਤੀ ਗਈ ਹੈ।
Mi Smart LED Bulb
ਐੱਮ.ਆਈ. ਦਾ ਇਹ ਬਲਬ 9 ਵਾਟ ਦਾ ਹੈ ਜੋ 950 ਲਿਊਮੈਂਸ ਬ੍ਰਾਈਟਨੈਸ ਨੂੰ ਸਪੋਰਟ ਕਰਦਾ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਇਹ ਬਲਬ 25,000 ਘੰਟੇ ਕੰਮ ਕਰਦਾ ਰਹੇਗਾ। ਇਸ ’ਚ 16 ਮਿਲੀਅਨ ਕਲਰਸ ਦਿੱਤੇ ਗਏ ਹਨ। ਯੂਜ਼ਰਸ ਇਸ ਨੂੰ ਐੱਮ.ਆਈ. ਹੋਮ ਐਪ ਨਾਲ ਕੰਟਰੋਲ ਕਰ ਸਕਦੇ ਹਨ। ਬਲਬ ’ਚ ਗੂਗਲ ਅਸਿਸਟੈਂਟ ਅਤੇ ਐਲੇਕਸਾ ਵਰਗੇ ਵੁਆਇਸ ਅਸਿਸਟੈਂਟ ਦੀ ਵੀ ਸਪੋਰਟ ਦਿੱਤੀ ਗਈ ਹੈ। ਸ਼ਾਓਮੀ ਦੇ ਇਸ ਬਲਬ ਦੀ ਕੀਮਤ 799 ਰੁਪਏ ਹੈ।
ਜਲਦ ਹੀ ਲਾਂਚ ਹੋਣ ਵਾਲਾ ਹੈ OnePlus Nord ਸਮਾਰਟਫੋਨ ਦਾ ਸਪੈਸ਼ਲ ਐਡੀਸ਼ਨ
NEXT STORY