ਜਲੰਧਰ- ਸਾਲ 2017 'ਚ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ 'ਚ ਕਈ ਬਦਲਾਅ ਦੇਖਣ ਨੂੰ ਮਿਲਣਗੇ, ਜਿਨ੍ਹਾਂ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਵਰਚੁਅਲ ਰਿਆਲਿਟੀ ਨਾਲ ਸੰਬੰਧਿਤ ਨਵੇਂ ਫੀਚਰ ਸ਼ਾਮਲ ਹਨ। ਇਨ੍ਹਾਂ 'ਚੋਂ ਕੁਝ ਫੀਚਰ ਦਾ ਐਲਾਨ ਕੰਪਨੀ ਨੇ 2016 ਦੇ ਅੰਤ 'ਚ ਕੀਤਾ ਹੈ। ਇਨ੍ਹਾਂ ਨਾਲ ਫੇਸਬੁੱਕ ਵੱਲੋਂ 2017 'ਚ ਯੂਜ਼ਰਸ ਨੂੰ ਦਿੱਤੇ ਜਾਣ ਵਾਲੇ ਫੀਚਰਜ਼ ਦੀ ਝਲਕ ਮਿਲਦੀ ਹੈ।
ਫਰਜ਼ੀ ਖਬਰਾਂ 'ਤੇ ਰੋਕ
ਫੇਸਬੁੱਕ ਨੇ ਫਰਜ਼ੀ ਖਬਰਾਂ 'ਤੇ ਠੱਲ੍ਹ ਪਾਉਣ ਲਈ ਕਈ ਗਾਈਡਲਾਈਨ ਜਾਰੀ ਕੀਤੀਆਂ ਹਨ ਅਤੇ ਉਸ ਨੂੰ ਰੋਕਣ ਲਈ ਕਈ ਟੂਲ ਬਣਾਏ ਗਏ ਹਨ। ਨਿਊਜ਼ਫੀਡ ਨੂੰ ਫਰਜ਼ੀ ਖਬਰਾਂ ਤੋਂ ਬਚਾਉਣ ਅਤੇ ਉਸ ਨੂੰ ਰੋਕਣ ਲਈ ਫੇਸਬੁੱਕ 'ਤੇ ਕਈ ਆਪਸ਼ਨ ਦਿਖਾਈ ਦੇਣਗੇ। ਇਸ ਲਈ ਫੇਸਬੁੱਕ ਨੇ ਥਰਡ ਪਾਰਟੀ ਦੇ ਨਾਲ ਵੀ ਕਰਾਰ ਕੀਤਾ ਹੈ।
ਈਵੈਂਟਸ ਮੂਵਮੈਂਟ
ਕੰਪਨੀ ਨੇ ਸਾਲ ਦੇ ਅੰਤ 'ਚ 20 ਦਸੰਬਰ 2016 ਨੂੰ ਅਧਿਕਾਰਤ ਤੌਰ 'ਤੇ ਮਾਰਕੀਟਿੰਗ ਪ੍ਰੋਗਰਾਮ ਲਾਂਚ ਕੀਤਾ ਸੀ ਜਿਸ ਤਹਿਤ ਲੋਕ ਉਸ ਈਵੈਂਟ ਦੇ ਖਾਸ ਪਲਾਂ ਬਾਰੇ ਗੱਲ ਕਰ ਸਕਣਗੇ ਅਤੇ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਸ਼ੇਅਰ ਕਰ ਸਕਣਗੇ। ਇਹ ਈਵੈਂਟ ਫੇਸਬੁੱਕ 'ਤੇ ਜਾਂ ਅਸਲੀ ਦੁਨੀਆ 'ਚ ਹੋ ਸਕਦਾ ਹੈ। ਇਸ ਲਈ ਇਕ ਖਾਸ ਡੂਡਲ ਤਿਆਰ ਕੀਤਾ ਗਿਆ ਹੈ ਜਿਸ ਨੂੰ ਈਵੈਂਟ ਮੁਤਾਬਕ ਕਸਟਮਾਈਜ਼ ਕਰ ਸਕੋਗੇ।
ਵਰਚੁਅਲ ਰਿਆਲਿਟੀ
ਫੇਸਬੁੱਕ ਦੀ ਸਹਿਯੋਗੀ ਕੰਪਨੀ ਆਕਿਊਲਸ ਵੱਲੋਂ ਬਣਾਏ ਗਏ ਵਰਚੁਅਲ ਰਿਆਲਿਟੀ ਟੱਚ ਕੰਟਰੋਲਰ ਦੀ ਝਲਕ ਦੇਖਣ ਨੂੰ ਮਿਲ ਸਕਦੀ ਹੈ। ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਸ਼ੇਅਰਡ ਐਲਬਮ ਫੀਚਰ ਫੇਸਬੁੱਕ ਨਾਲ ਜੁੜੇਗਾ। ਮਤਲਬ ਵੱਖ-ਵੱਖ ਮੌਕੇ 'ਤੇ ਕਲਿੱਕ ਕੀਤੀਆਂ ਗਈਆਂ ਤਸਵੀਰਾਂ ਨੂੰ ਮਸ਼ੀਨ ਰਾਹੀਂ ਆਰਗਨਾਈਜ਼ ਕਰਕੇ ਇਕ ਐਲਬਮ ਬਣਾ ਕੇ ਸਿੱਧੇ ਫੇਸਬੁੱਕ 'ਤੇ ਸ਼ੇਅਰ ਕੀਤਾ ਜਾ ਸਕੇਗਾ।
ਜੀ.ਆਈ.ਐੱਫ. ਸਪੋਰਟ
ਇਸ ਸਾਲ ਫੇਸਬੁੱਕ ਨੇ ਮੈਸੇਂਜਰ 'ਚ ਜੀ.ਆਈ.ਐੱਫ. ਸਪੋਰਟ ਦਿੱਤਾ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। 2017 'ਚ ਫੇਸਬੁੱਕ ਆਪਣੇ ਕੁਮੈਂਟਸ ਸੈਕਸ਼ਨ 'ਚ ਜੀ.ਆਈ.ਐੱਫ. ਦਾ ਸਪੋਰਟ ਦੇ ਸਕਦਾ ਹੈ। ਇਸ ਲਈ ਫੇਸਬੁੱਕ ਜਿਫੀ ਅਤੇ ਰਿਫੱਸੀ ਦਾ ਸਹਾਰਾ ਲਵੇਗੀ ਜੋ ਜੀ.ਆਈ.ਐੱਫ. ਦੇ ਮਾਮਲੇ 'ਚ ਕਾਫੀ ਆਧੁਨਿਕ ਅਤੇ ਪਾਵਰਫੁੱਲ ਹੈ।
ਟੋਇਟਾ ਭਾਰਤ 'ਚ ਲਿਆਏਗੀ ਸਭ ਤੋਂ ਜ਼ਿਆਦਾ ਮਾਈਲੇਜ ਦੇਣ ਵਾਲੀ ਛੋਟੀ ਕਾਰ
NEXT STORY