ਆਟੋ ਡੈਸਕ- ਜੇਕਰ ਤੁਸੀਂ ਇਕ ਸ਼ਾਨਦਾਰ ਲੁਕਸ ਤੇ ਦਮਦਾਰ ਪਰਫਾਰਮੈਂਸ ਵਾਲੀ ਬਾਈਕ ਖਰੀਦਣ ਦੀ ਸੋਚ ਰਹੇ ਹਨ ਤਾਂ ਸਾਡੀ ਇਹ ਖਬਰ ਤੁਹਾਡੇ ਲਈ ਹੀ ਹੈ। ਕਿਉਂਕਿ ਅਸੀਂ ਤੁਹਾਡੇ ਲਈ 10 ਅਜਿਹੀਆਂ ਬਾਈਕਸ ਲੈ ਕੇ ਆਏ ਹਾਂ ਜਿਨ੍ਹਾਂ ਦੇ ਰੇਸਿੰਗ ਫੀਚਰਸ ਤੁਹਾਨੂੰ ਕਾਫ਼ੀ ਪਸੰਦ ਆਉਣਗੇ। ਖਾਸ ਗੱਲ ਇੱਥੇ ਇਹ ਹੈ ਕਿ ਇਸ ਬਾਈਕਸ ਲਈ ਤੁਹਾਨੂੰ 1 ਲੱਖ ਰੁਪਏ ਤੋਂ ਵੀ ਘੱਟ ਕੀਮਤ ਦੇਣੀ ਹੋਵੋਗੀ। ਤਾਂ ਜਾਣਦੇ ਹਾ ਇਨ੍ਹਾਂ ਬਾਈਕਸ ਦੇ ਨਾਂ ਫੀਚਰਸ ਤੇ ਕੀਮਤ ਦੇ ਬਾਰੇ 'ਚ।
Bajaj Pulsar NS200
ਬਾਈਕ ਦੀ ਦਿੱਲੀ ਐਕਸ ਸ਼ੋਰੂਮ ਕੀਮਤ 1.12 ਲੱਖ ਰੁਪਏ ਹੈ। ਬਾਈਕ ਦੀ ਟਾਪ ਸਪੀਡ 140.8 ਕਿਲੋਮੀਟਰ ਪ੍ਰਤੀ ਘੰਟਾ ਹੈ। ਬਾਈਕ ਤਿੰਨ ਕਲਰ ਵੇਰੀਐਂਟ ਵਾਇਲਡ ਰੈੱਡ, ਗ੍ਰੇਫਾਈਟ ਬਲੈਕ ਤੇ ਮੀਰਾਜ ਵਾਈਟ 'ਚ ਆਉਂਦੀ ਹੈ। ਇਸ 'ਚ ਫਿਊਲ ਇੰਜੈਕਸ਼ਨ ਸਿਸਟਮ, ਟ੍ਰਿਪਲ ਸਪਾਰਕ 4-ਵਾਲਵ 200 ਸੀ. ਸੀ. ਡੀ. ਟੀ. ਐੱਸ-ਆਈ ਇੰਜਣ ਦਿੱਤਾ ਗਿਆ ਹੈ। ਬਾਈਕ 'ਚ 199.5 ਸੀ. ਸੀ. ਦੀ ਪਾਵਰ ਦਿੱਤੀ ਗਈ ਹੈ। ਇਹ 9750 RPM 'ਤੇ 24.5 PS ਪਾਵਰ ਦਿੰਦਾ ਹੈ। ਉਥੇ ਹੀ, 8000 RPM 'ਤੇ 18.6 Nm ਦਾ ਮੈਕਸ ਟਾਰਕ ਦਿੰਦਾ ਹੈ। ਇਸ 'ਚ 13 ਲਿਟਰ ਦਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਬਾਈਕ 'ਚ ਤੁਹਾਨੂੰ 5-ਸਪੀਡ ਦਾ ਗਿਅਰ ਬਾਕਸ ਦਿੱਤਾ ਗਿਆ ਹੈ।
Suzuki Gixxer
ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਇਸ ਸਾਲ Suzuki Gixxer ਦਾ 2018 ਐਡੀਸ਼ਨ ਲਾਂਚ ਕੀਤਾ ਸੀ। ਨਵੀਂ Suzuki Gixxer 'ਚ 155cc, ਏਅਰ-ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 8,000rpm 'ਤੇ 14.8hp ਦੀ ਮੈਕਸੀਮਮ ਪਾਵਰ ਤੇ 6,000rpm 'ਤੇ 14Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬਾਈਕ 5 ਸਪੀਡ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹੈ। 2018 Suzuki Gixxer ਦੀ ਦਿੱਲੀ ਐਕਸ ਸ਼ੋਰੂਮ ਕੀਮਤ 80,928 ਰੁਪਏ ਹੈ।
Honda X Blade
ਇਸ 'ਚ 162.7cc ਦਾ ਇੰਜਣ ਦਿੱਤਾ ਗਿਆ ਹੈ, ਜੋ 13.9hp ਦਾ ਮੈਕਸੀਮਮ ਪਾਵਰ ਤੇ 13.9Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਦਾ ਪਾਵਰ-ਟੂ-ਵੇਟ ਰੇਸ਼ਿਓ 99.28 ਹਾਰਸ ਪਾਵਰ ਪ੍ਰਤੀ ਟਨ ਹੈ। ਇਸ 'ਚ ਫਰੰਟ ਫਾਰਕ ਤੇ ਰਿਅਰ 'ਚ ਇੱਕ ਮੋਨੋਸ਼ਾਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਰੰਟ 'ਚ ਡਿਸਕ ਤੇ ਰੀਅਰ 'ਚ ਡਰਮ ਬ੍ਰੇਕ ਦਿੱਤੀ ਗਈ ਹੈ। ਇਸ 'ਚ 12 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। Honda X 2lade ਦੀ ਦਿੱਲੀ ਆਨ ਰੋਡ ਕੀਮਤ 84,606 ਰੁਪਏ ਹੈ।
Bajaj Avenger Cruise 220
ਬਾਈਕ ਦੀ ਦਿੱਲੀ ਐਕਸ ਸ਼ੋਰੂਮ ਕੀਮਤ 96,923 ਰੁਪਏ ਹੈ। ਬਾਈਕ ਦੋ ਕਲਰ ਵੇਰੀਐਂਟ ਮੂਨ ਵਾਈਟ ਤੇ ਅਰਬਨ ਬਲੈਕ 'ਚ ਆਉਂਦੀ ਹੈ। ਇਸ 'ਚ ਟਵਿਨ ਸਪਾਰਕ, 2-ਵਾਲਵ 200 ਸੀ. ਸੀ ਡੀ. ਟੀ.ਐੱਸ -ਆਈ ਇੰਜਣ ਦਿੱਤਾ ਗਿਆ ਹੈ। ਬਾਈਕ 'ਚ 220 ਸੀ. ਸੀ. ਦਾ ਪਾਵਰ ਦਿੱਤਾ ਗਿਆ ਹੈ। ਇਹ 8400 RPM 'ਤੇ 19.03 PS ਪਾਵਰ ਦਿੰਦਾ ਹੈ। ਉਥੇ ਹੀ 7000 RPM 'ਤੇ 17.5 Nm ਦਾ ਮੈਕਸ ਟਾਰਕ ਦਿੰਦਾ ਹੈ। ਇਸ 'ਚ 13 ਲਿਟਰ ਦਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਰਿਜਰਵ 'ਚ ਤੁਹਾਨੂੰ 3.8 ਲਿਟਰ ਦਾ ਸਟੋਰੇਜ ਮਿਲਦਾ ਹੈ। ਬਾਈਕ 'ਚ ਤੁਹਾਨੂੰ 5-ਸਪੀਡ ਦਾ ਗਿਅਰ ਬਾਕਸ ਦਿੱਤਾ ਗਿਆ ਹੈ।
Suzuki intruder 150
ਇਸ ਬਾਈਕ 'ਚ 154.9cc 4 ਸਟਰਾਕ, 1 ਸਿਲੰਡਰ, ਏਅਰ ਕੂਲਡ, SOHC, 2 ਵਾਲਵ ਇੰਜਣ ਦਿੱਤਾ ਗਿਆ ਹੈ। 5-ਸਪੀਡ ਗਿਅਰਬਾਕਸ ਨਾਲ ਲੈਸ ਇਹ ਇੰਜਣ 8000 rpm 'ਤੇ 14.8 PS ਦੀ ਮੈਕਸੀਮਮ ਪਾਵਰ ਤੇ 6000 rpm 'ਤੇ 14 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਬਾਈਕ 'ਚ ਕਾਰਬੋਰੇਟਰ ਸਪਲਾਈ ਸਿਸਟਮ ਦਿੱਤਾ ਗਿਆ ਹੈ। ਬਾਈਕ 'ਚ 11 ਲਿਟਰ ਦਾ ਪੈਟਰੋਲ ਟੈਂਕ ਦਿੱਤਾ ਗਿਆ ਹੈ। ਇਹ ਬਾਈਕ 44 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਮਿਲਦਾ ਹੈ।
Yamaha FZ S FI
1 ਲੱਖ ਰੁਪਏ ਤੋਂ ਘੱਟ ਕੀਮਤ ਵਾਲੇ ਸੈਗਮੈਂਟ 'ਚ Yamaha ਦੀ FZ S FI ਵੀ ਸ਼ਾਮਲ ਹੈ। ਦਰਅਸਲ ਯਾਮਾਹਾ ਦੀ FZ ਸੀਰੀਜ ਦੇ 10 ਸਾਲ ਪੂਰੇ ਹੋਣ 'ਤੇ ਇੰਡੀਆ ਯਾਮਾਹਾ ਮੋਟਰ ਦੇ ਵੱਲੋਂ ਗਾਹਕਾਂ ਨੂੰ ਇੱਕ ਖਾਸ ਤੋਹਫਾ ਦਿੱਤਾ ਗਿਆ ਹੈ, ਜਿੱਥੇ ਕੰਪਨੀ ਨੇ ਨਵੇਂ ਆਫਰਸ ਦੇ ਨਾਲ FZ-S ਦਾ ਫਿਊਲ ਇੰਜੈਕਟਿਡ ਮਾਡਲ ਭਾਰਤ 'ਚ ਲਾਂਚ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ਦੀ ਮੁੰਬਈ ਐਕਸ ਸ਼ੋਰੂਮ ਕੀਮਤ 83,542 ਰੁਪਏ ਹੈ।
Honda ਨੇ ਭਾਰਤ ’ਚ ਬੰਦ ਕੀਤੀ ਇਸ ਪ੍ਰਸਿੱਧ ਕਾਰ ਦੀ ਪ੍ਰੋਡਕਸ਼ਨ
NEXT STORY