ਜਲੰਧਰ-ਅੱਜ ਬਜ਼ਾਰ 'ਚ ਬਹੁਤ ਸਾਰੇ ਸਮਾਰਟਫੋਨਜ਼ ਆ ਗਏ ਹਨ, ਇਨ੍ਹਾਂ 'ਚ ਫੋਨ ਚੁਣਨਾ ਜੋ ਬੈਸਟ ਹੋਣ ਦੇ ਨਾਲ-ਨਾਲ ਤੁਹਾਡੇ ਬਜਟ 'ਚ ਵੀ ਹੋਵੇ। ਅੱਜ ਅਸੀਂ ਤੁਹਾਨੂੰ 5000 ਰੁਪਏ 'ਚ ਆਉਣ ਵਾਲੇ 5 ਸਮਾਰਟਫੋਨਜ਼ ਜਿਸ 'ਚ ਤੁਹਾਨੂੰ ਬਿਹਤਰੀਨ ਕੈਮਰੇ ਤੋਂ ਲੈ ਕੇ ਪ੍ਰੋਸੈਸਰ ਤੱਕ ਕਈ ਖਾਸ ਫੀਚਰਸ ਮਿਲਣਗੇ।

1. Intex Aqua Star 4G
ਇਹ ਸਮਾਰਟਫੋਨ ਦੀ ਕੀਮਤ 3861 ਰੁਪਏ 'ਚ ਹੈ। ਇਸ ਸਮਾਰਟਫੋਨ 'ਚ 5 ਇੰਚ ਦੀ ਆਈ. ਪੀ. ਐੱਸ. ਡਿਸਪਲੇਅ ਦਿੱਤੀ ਗਈ ਹੈ। ਇਸ 'ਚ 1GB ਰੈਮ ਅਤੇ 8GB ਇੰਟਰਨਲ , 8 ਮੈਗਾਪਿਕਸਲ ਕੈਮਰਾ ਅਤੇ 1 ਗੀਗਾਹਰਟਜ਼ ਕਵਾਡ ਪ੍ਰੋਸੈਸਰ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 2000mAh ਬੈਟਰੀ ਦਿੱਤੀ ਗਈ ਹੈ।

2. Jolo Era 1X 4G
ਇਸ ਸਮਾਰਟਫੋਨ 'ਚ 5 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਅਤੇ ਇਹ ਫੋਨ 4777 ਰੁਪਏ ਦੀ ਕੀਮਤ ਨਾਲ ਉਪਲੱਬਧ ਹੈ। ਇਸ ਫੋਨ 'ਚ 1GB ਰੈਮ , 8GBਇੰਟਰਨਲ ਸਟੋਰੇਜ, 8 ਮੈਗਾਪਿਕਸਲ ਕੈਮਰਾ ਅਤੇ ਪਾਵਰ ਬੈਕਅਪ ਲਈ 2500mAh ਬੈਟਰੀ ਦਿੱਤੀ ਗਈ ਹਨ। ਇਹ ਫੋਨ ਐਂਡਰਾਈਡ 6.0 ਮਾਰਸ਼ਮੈਲੋ 'ਤੇ ਆਧਾਰਿਤ ਹੈ।

3. Intex Aqua 5.5VR
ਈ-ਕਾਮਰਸ ਵੈੱਬਸਾਈਟ 'ਤੇ ਇਸ ਫੋਨ ਦੀ ਕੀਮਤ 4800 ਰੁਪਏ ਦਿੱਤੀ ਗਈ ਹੈ। ਇਸ 'ਚ 5.5 ਇੰਚ ਡਿਸਪਲੇਅ , 1GB ਰੈਮ ਅਤੇ 8GB ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ 'ਚ 2800mAh ਬੈਟਰੀ ਦਿੱਤੀ ਗਈ ਹੈ ਅਤੇ ਐਂਡਰਾਈਡ 6.0 ਵਰਜਨ 'ਤੇ ਕੰਮ ਕਰਦਾ ਹੈ।

4. Karbon Aura 4G
ਈ-ਕਾਮਰਸ ਦੇ ਅਨੁਸਾਰ ਇਸ ਫੋਨ ਦੀ ਕੀਮਤ 5225 ਰੁਪਏ ਹੈ। ਇਸ 'ਚ 5 ਇੰਚ ਡਿਸਪਲੇਅ, 1GB ਰੈਮ , 8GB ਇੰਟਰਨਲ ਮੈਮਰੀ , 8 ਮੈਗਾਪਿਕਸਲ ਰਿਅਰ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਉਪਲੱਬਧ ਹਨ। ਇਸ 'ਚ 2150mAh ਬੈਟਰੀ ਦਿੱਤੀ ਗਈ ਹੈ।
ਜਲਦੀ ਹੀ ਭਾਰਤ 'ਚ ਲਾਂਚ ਹੋ ਸਕਦੈ Lenovo K7 Note ਸਮਾਰਟਫੋਨ
NEXT STORY