ਜਲੰਧਰ- ਲਿਨੋਵੋ ਮੋਬਾਇਲ ਇੰਡੀਆ ਦੇ ਫੇਸਬੁੱਕ ਪੇਜ 'ਤੇ ਜਾਰੀ ਕੀਤੇ ਗਏ ਵੀਡੀਓ ਟੀਜ਼ਰ ਤੋਂ ਸਾਫ ਹੋ ਗਿਆ ਹੈ ਕਿ ਅਸੀਂ ਭਾਰਤ 'ਚ ਜਲਦੀ ਹੀ ਲਿਨੋਵੋ ਦੀ ਨੋਟ ਸੀਰੀਜ਼ ਦੇ ਅਗਲੇ ਸਮਾਰਟਫੋਨ ਨੂੰ ਲਾਂਚ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ। ਲਿਨੋਵੋ ਨੇ ਪਿਛਲੇ ਸਾਲ ਅਗਸਤ ਮਹੀਨੇ 'ਚ ਲਿਨੋਵੋ ਵਾਈਬ ਕੇ5 ਨੋਟ ਨੂੰ ਪੇਸ਼ ਕੀਤਾ ਸੀ। ਇਸ ਦੇ ਕੁਝ ਮਹੀਨੇ ਬਾਅਦ ਹੀ ਲਿਨੋਵੋ ਕੇ6 ਨੋਟ ਨੂੰ ਬਾਜ਼ਾਰ 'ਚ ਉਤਾਰਿਆ ਗਿਆ। ਹੁਣ ਕੰਪਨੀ ਨੇ ਆਪਣੇ ਫੇਸਬੁੱਕ ਪੇਜ 'ਤੇ ਨਵਾਂ ਟੀਜ਼ਰ ਜਾਰੀ ਕੀਤਾ ਹੈ ਜਿਸ ਵਿਚ #KillerNote ਹੈਸ਼ਟੈਗ ਦਾ ਇਸਤੇਮਾਲ ਕੀਤਾ ਹੈ।
ਲਿਨੋਵੋ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਟੀਜ਼ਰ ਤੋਂ ਇਹ ਸਾਫ ਹੈ ਕਿ ਕੰਪਨੀ ਇਸ ਫੋਨ ਦੀ ਮਾਰਕੀਟਿੰਗ ਦਮਦਾਰ ਪ੍ਰੋਸੈਸਰ ਨੂੰ ਲੈ ਕੇ ਕਰ ਰਹੀ ਹੈ। ਵੀਡੀਓ ਦਾ ਕੈਪਸ਼ਨ ਹੈ, 'ਸਾਧਾਰਣ ਪਰਫਾਰਮੈਂਸ ਪੁਰਾਣੀ ਗੱਲ ਹੋ ਜਾਵੇਗੀ। ਨਵਾਂ #KillerNote ਤੁਹਾਡੇ ਹੋਸ਼ ਉਡਾ ਦੇਵੇਗਾ।' ਹੁਣ ਤੱਕ ਜਾਰੀ ਕੀਤੇ ਗਏ ਵੀਡੀਓ ਟੀਜ਼ਰ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਇਸ ਫੋਨ 'ਚ ਅਸੀਂ ਸਨੈਪਡ੍ਰੈਗਨ 630 ਜਾਂ ਫਿਰ ਸਨੈਪਡ੍ਰੈਗਨ 660 ਪ੍ਰੋਸੈਸਰ ਦੇ ਇਸਤੇਮਾਲ ਕੀਤੇ ਜਾਣ ਦੀ ਉਮੀਦ ਕਰ ਸਕਦੇ ਹਾਂ। ਸੰਭਾਵਨਾ ਇਹ ਵੀ ਹੈ ਕਿ ਕੰਪਨੀ ਇਸ ਵਿਚ ਮੀਡੀਆਟੈੱਕ ਪ੍ਰੋਸੈਸਰ ਨੂੰ ਇਸਤੇਮਾਲ 'ਚ ਲਿਆਏ ਕਿਉਂਕਿ ਹਾਲ ਹੀ 'ਚ ਕਈ ਮੋਟੋਰੋਲਾ ਹੈਂਡਸੈੱਟ ਇਸ ਬ੍ਰਾਂਡ ਦੇ ਚਿੱਪਸੈੱਟ ਦੇ ਨਾਲ ਆਏ ਸਨ।
ਭਾਰਤ 'ਚ ਲਾਂਚ ਹੋਇਆ Gionee A1 Plus ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨ ਅਤੇ ਫੀਚਰਸ
NEXT STORY