ਜਲੰਧਰ- ਮਾਰਕਿਟ 'ਚ ਉਂਝ ਤਾਂ ਕਈ ਕੰਪਨੀਆਂ ਦੀ ਸਮਾਰਟਵਾਚ ਮੌਜੂਦ ਹਨ, ਜਿਨ੍ਹਾਂ ਨੇ ਆਪਣੇ ਦਮਦਾਰ ਫੀਚਰਸ ਦੇ ਨਾਲ ਲੋਕਾਂ 'ਚ ਖਾਸ ਜਗ੍ਹਾ ਬਣਾਈ ਹੈ। ਪਰ ਅਸੀਂ ਤੁਹਾਨੂੰ ਇੱਥੇ ਕੁਝ ਅਜਿਹੀਆਂ ਚੰਗੀਆਂ ਸਮਾਰਟਵਾਚ ਦੀ ਜਾਣਕਾਰੀ ਦੇ ਰਹੇ ਹਾਂ ਜੋ ਤਹਾਡੀ ਜਰੂਰਤ ਮੁਤਾਬਕ ਤੁਹਾਡੀ ਪਹਿਲੀ ਪਸੰਦ ਬਣ ਸਕਦੀ ਹੈ।
ਐਪਲ ਵਾਚ ਸੀਰੀਜ 3
ਐਪਲ ਵਾਚ 3 ਅਜੇ ਮਾਰਕੀਟ 'ਚ ਮੌਜੂਦ ਐਡਵਾਂਸਡ ਸਮਾਰਟਵਾਚ 'ਚੋਂ ਇੱਕ ਹੈ। ਐਪਲ ਵਾਚ 3 ਦੀ ਲੁੱਕ ਐਪਲ ਵਾਚ 2 ਵਰਗੀ ਹੀ ਹੈ, ਪਰ ਇਸ ਵਾਚ 'ਚ ਆਂਤਰਿਕ ਤੌਰ 'ਤੇ ਕੁਝ ਬਦਲਾਵ ਕੀਤੇ ਗਏ ਹਨ।
OS : ਵਾਚ OS 4 ਡਿਸਪਲੇ : 1.53ਇੰਚ OLED ਪ੍ਰੋਸੈਸਰ : S2 ਡਿਊਲ-ਕੋਰ ਆਨਬੋਰਡ ਸਟੋਰੇਜ਼ : 8GB/16GB (ਨਾਨ--LTE ਔਕ -LTE) ਬੈਟਰੀ : 18 ਘੰਟੇ IP ਰੇਟਿੰਗ : IPX7
ਸੈਮਸੰਗ ਗਿਅਰ 3
ਆਰਿਜਨਲ ਐਪਲਿਕੇਸ਼ਨ ਦੀ ਕਮੀ ਦੇ ਬਾਵਜੂਦ ਸੈਮਸੰਗ ਗਿਅਰ 3 ਮਾਰਕੀਟ 'ਚ ਮੌਜੂਦ ਬੈਸਟ ਸਮਾਰਟਵਾਚ ਆਪਸ਼ਨਸ 'ਚੋਂ ਇੱਕ ਹੈ। ਤੁਹਾਨੂੰ ਸਮਾਰਟਵਾਚ 'ਚ ਇੰਟੀਊਟਿਵ ਕੰਟਰੋਲ ਅਤੇ ਸੁਪਰ ਐਮੋਲੇਡ ਸਕਰੀਨ ਪਸੰਦ ਆਵੇਗੀ। ਇਸ 'ਚ ਜੀ. ਪੀ. ਐੈੱਸ ਦੀ ਆਪਸ਼ਨ ਵੀ ਹੈ।
OS : ਟਾਇਜਨ OS ਡਿਸਪਲੇ : 1.3ਇੰਚ 360X360 ਸੁਪਰ ਐਮੋਲੇਡ ਪ੍ਰੋਸੈਸਰ : ਡਿਊਲ-ਕੋਰ 1.07GHz ਆਨਬੋਰਡ ਸਟੋਰੇਜ਼ : 4GB ਬੈਟਰੀ ਡਿਊਰੇਸ਼ਨ : 3 ਦਿਨ IP ਰੇਟਿੰਗ : IP68
ਗਾਰਮਿਨ ਫਾਰਰਨਰ735XT
ਫਾਰਰਨਰ 735XT ਕੰਪਲੀਟ ਸਮਾਰਟਵਾਚ ਤਾਂ ਨਹੀਂ ਹੈ, ਪਰ ਇਹ ਆਮ ਸਮਾਰਟਵਾਚ ਦੀਆਂ ਸਹੂਲਤਾਂ ਦੇ ਨਾਲ ਬਿਹਤਰ ਹੈ। ਤੁਸੀਂ ਇਸ ਨੂੰ ਅਸਾਨੀ ਨਾਲ ਆਪਣੇ ਫੋਨ ਦੇ ਨਾਲ ਪੇਇਰ ਕਰ ਸਕਦੇ ਹੋ ਅਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਸ ਤੋਂ ਕੰਮ ਲੈ ਸੱਕਦੇ ਹੋ।
OS : ਗਾਰਮਿਨ ਡਿਸਪਲੇ : 31.1mm ਟਰਾਂਸਫਲੇਕਟਿਵ ਪ੍ਰੋਸੈਸਰ : ਅਨਨਾਨ ਆਨਬੋਰਡ ਬੈਟਰੀ : 7 ਦਿਨ IP ਰੇਟਿੰਗ : 5ATM
ਆਸੁਸ ਜੇਨਵਾਚ 3
ਜੇਕਰ ਤੁਸੀਂ ਐਡ੍ਰਾਇਡ ਵਿਅਰ ਸਮਾਰਟਵਾਚ ਦੀ ਤਲਾਸ਼ ਕਰ ਰਹੇ ਹੋ ਤਾਂ ਆਸੁਸ ਜੇਨਵਾਚ 3 ਤੁਹਾਡੇ ਲਈ ਬਿਹਤਰ ਆਪਸ਼ਨ ਸਾਬਤ ਹੋ ਸਕਦੀ ਹੈ। ਕੰਵੇਂਸ਼ਨਲ ਵਾਚ ਦੀ ਤਰ੍ਹਾਂ ਇਸ ਦਾ ਡਿਜ਼ਾਇਨ ਕਾਫ਼ੀ ਅਟਰੈਕਟਿਵ ਹੈ।
OS : ਐਂਡ੍ਰਾਇਡ ਵਿਅਰ 2.0 ਡਿਸਪਲੇ : 1.39 ਇੰਚ 400X400 ਐਮੋਲੇਡ ਪ੍ਰੋਸੈਸਰ : ਸਨੈਪਡਰੈਗਨ ਵਿਅਰ 2100 ਆਨਬੋਰਡ ਸਟੋਰੇਜ : 4GB ਬੈਟਰੀ : 2 ਦਿਨ IP ਰੇਟਿੰਗ : IP67
ਫਾਸਿਲ ਕਿਊ ਮਾਰਸ਼ਲ
ਫਾਸਿਲ ਦੀ ਕਿਊ ਮਾਰਸ਼ਲ ਮਾਰਕਿਟ ਚ ਮੌਜੂਦ ਬੈਸਟ ਸਟਾਈਲਿਸ਼ ਸਮਾਰਟਵਾਚ 'ਚੋਂ ਇੱਕ ਹੈ। ਸਨੈਪਡ੍ਰੈਗਨ 2100 ਪ੍ਰੋਸੈਸਰ ਦੇ ਨਾਲ ਇਹ ਸਮਾਰਟਵਾਚ ਐਂਡ੍ਰਾਇਡ 'ਤੇ ਚੰਗੀ ਪਰਫਾਰਮ ਕਰਦੀ ਹੈ।
ਕੰਪੈਟੀਲਿਟੀ : ਐਂਡ੍ਰਾਇਡ 4.3 +, iOS8+ ਡਿਸਪਲੇ : 1.5ਇੰਚ 360X360 LED ਪ੍ਰੋਸੈਸਰ : ਸਨੈਪਡ੍ਰੈਗਨ ਵਿਅਰ 2100 ਆਨਬੋਰਡ ਸਟੋਰੇਜ : 4GB ਬੈਟਰੀ : 24 ਘੰਟੇ ਤੱਕ IP ਰੇਟਿੰਗ : IP67
ਹੁਵਾਵੇ ਵਾਚ 2
ਹੁਆਵੇ ਵਾਚ 2 ਸਪੋਰਟੀ ਲੁਕ ਦਿੰਦੀ ਹੈ। ਇਸ 'ਚ ਜੀ. ਪੀ. ਐੱਸ, ਐੱਨ. ਐੈੱਫ. ਸੀ ਅਤੇ 4G ਕੁਨੈੱਕਟੀਵਿਟੀ ਜਿਵੇਂ ਕਈ ਫੀਚਰਸ ਹਨ। ਹਾਲਾਂਕਿ ਇਸ ਦਾ ਭਾਰ ਥੋੜ੍ਹਾ ਭਾਰੀ ਹੈ ਅਤੇ ਇਸ 'ਚ ਜ਼ਿਆਦਾਤਰ ਪਲਾਸਟਿਕ ਦਾ ਇਸਤੇਮਾਲ ਕੀਤਾ ਗਿਆ ਹੈ।
OS : ਐਂਡ੍ਰਾਇਡ ਵਿਅਰ 2.0 ਡਿਸਪਲੇ : 1.2 ਇੰਚ ਐਮੋਲੇਡ ਪ੍ਰੋਸੈਸਰ : ਸਨੈਪਡਰੈਗਨ ਵਿਅਰ 2100 ਆਨਬੋਰਡ ਸਟੋਰੇਜ : 4GB ਬੈਟਰੀ : 2 ਦਿਨ ਤੱਕ IP ਰੇਟਿੰਗ :IP68
Xiaomi ਆਪਣੇ ਇਸ ਹੈਂਡਸੈੱਟ ਨੂੰ ਕੈਮਰਾ AI ਫੀਚਰ ਨਾਲ ਕਰੇਗੀ ਲੈਸ
NEXT STORY