ਆਟੋ ਡੈਸਕ– ਅਗਲੇ ਸਾਲ ਭਾਰਤ ’ਚ Royal Enfield, Jawa ਅਤੇ Yezdi ਵਰਗੇ ਵੱਡੇ ਬ੍ਰਾਂਡ ਆਪਣੀ ਰੈਟਰੋ ਸਟਾਈਲ ਮੋਟਰਸਾਈਕਲ ਅਤੇ ਕਰੂਜ਼ਰ ਬਾਈਕਸ ਲਾਂਚ ਕਰਨ ਜਾ ਰਹੇ ਹਨ। ਆਓ ਜਾਣਦੇ ਹਾਂ ਕਿ 2022 ’ਚ ਇਨ੍ਹਾਂ ਕੰਪਨੀਆਂ ਦੀਆਂ ਕਿਹੜੀਆਂ ਬਾਈਕਸ ਭਾਰਤੀ ਬਾਜ਼ਾਰ ’ਚ ਐਂਟਰੀ ਕਰਨ ਜਾ ਰਹੀਆਂ ਹਨ।
Royal Enfield Hunter 350:
ਚੇਨਈ ਬੇਸਡ ਬਾਈਕ ਨਿਰਮਾਤਾ ਰਾਇਲ ਐਨਫੀਲਡ 2022 ਦੀ ਸ਼ੁਰੂਆਤ ’ਚ ਭਾਰਤ ’ਚ ਆਪਣਾ Hunter 350 ਮੋਟਰਸਾਈਕਲ ਪੇਸ਼ ਕਰਨ ਵਾਲੀ ਹੈ। ਇਸ ਮੋਟਰਸਾਈਕਲ ਨੂੰ ਕਈ ਵਾਰ ਟੈਸਟਿੰਗ ਦੌਰਾਨ ਵੇਖਿਆ ਗਿਆ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸਤੋਂ ਬਾਅਦ ਕੰਪਨੀ ਸਕ੍ਰੈਮ 411 ਮੋਟਰਸਾਈਕਲ ਨੂੰ ਵੀ ਲਾਂਚ ਕਰੇਗੀ।
New Jawa Cruiser:
ਜਾਵਾ ਨੇ ਆਪਣੀ ਅਪਕਮਿੰਗ ਕਰੂਜ਼ਰ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਮਾਡਲ Royal Enfield Hunter 350 ਨੂੰ ਟੱਕਰ ਦੇਵੇਗੀ। ਫਿਲਹਾਲ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
Royal Enfield Shotgun 650:
ਕੰਪਨੀ ਨੇ EICMA 2021 ’ਚ ਆਪਣੀ ਨਵੀਂ SG 650 ਕੰਸੈਪਟ ਨੂੰ ਰਿਵੀਲ ਕੀਤਾ। ਅਨੁਮਾਨ ਹੈ ਕਿ ਇਸ ਮਾਡਲ ਦੀ ਵੀ 2022 ’ਚ ਅਧਿਕਾਰਤ ਲਾਂਚਿੰਗ ਕੀਤੀ ਜਾਵੇਗੀ। ਇਹ ਮਾਡਲ ਰਾਇਲ ਐਨਫੀਲਡ ਦੇ ਮੌਜੂਦਾ 650 ਸੀਸੀ ਦੇ ਪਲੇਟਫਾਰਮ ’ਤੇ ਬੇਸਡ ਹੋਵੇਗਾ ਅਤੇ ਇਸਦੀ ਕੀਮਤ 3 ਲੱਖ ਰੁਪਏ ਤੋਂ 4 ਲੱਖ ਰੁਪਏ ਦੇ ਵਿਚਕਾਰ ਹੋਵੇਗੀ।
2022 Yezdi Roadking:
Yezdi ਆਪਣੀ ਨਵੀਂ ਬਾਈਕ ਨੂੰ 13 ਜਨਵਰੀ ਨੂੰ ਪੇਸ਼ ਕਰਨ ਵਾਲੀ ਹੈ। ਇਸ ਦੇ ਨਾਲ ਹੀ ਅਨੁਮਾਨ ਹੈ ਕਿ ਕੰਪਨੀ ਇਕ ਹੋਰ ਨਵੀਂ ਬਾਈਕ ’ਤੇ ਵੀ ਕੰਮ ਕਰ ਰਹੀ ਹੈ ਜਿਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਇਸੇ ਮਹੀਨੇ ਲਾਂਚ ਹੋਵੇਗਾ OnePlus 10 Pro ਸਮਾਰਟਫੋਨ, ਲੀਕ ਹੋਏ ਫੀਚਰਜ਼
NEXT STORY