ਗੈਜੇਟ ਡੈਸਕ - Motorola Edge 60 ਸੀਰੀਜ਼ ਨੇ ਭਾਰਤ ’ਚ ਆਪਣਾ ਦੂਜਾ ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਇਨ-ਬਿਨ ਸਟਾਇਲਸ ਹੈ ਜਿਸ ਨਾਲ ਤੁਸੀਂ ਸਕੈਚ ਵੀ ਬਣਾ ਸਕਦੇ ਹੋ, ਨੋਟਸ ਲਿਖ ਸਕਦੇ ਹੋ ਜਾਂ ਆਰਟਵਰਕ ਬਣਾ ਸਕਦੇ ਹੋ। ਇਸ ਤੋਂ ਇਲਾਵਾ, ਫੋਨ ’ਚ ਕਈ ਐਡਵਾਂਸਡ ਏਆਈ ਫੀਚਰਜ਼ ਵੀ ਦਿੱਤੇ ਗਏ ਹਨ ਜਿਵੇਂ- ਸਕੈਚ ਟੂ ਇਮੇਜ, ਏਆਈ ਸਟਾਈਲਿੰਗ ਅਤੇ ਗਲੈਂਸ ਏਆਈ ਨਾਲ ਤੁਰੰਤ ਖਰੀਦਦਾਰੀ। ਇਹ ਫੋਨ IP68 ਰੇਟਿੰਗ ਦੇ ਨਾਲ ਆਉਂਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਧੂੜ ਅਤੇ ਪਾਣੀ ਤੋਂ ਸੁਰੱਖਿਅਤ ਹੈ। ਇਸ ਨੂੰ ਮਿਲਟਰੀ-ਗ੍ਰੇਡ ਸਰਟੀਫਿਕੇਸ਼ਨ ਵੀ ਮਿਲਿਆ ਹੈ, ਜੋ ਇਸ ਦੀ ਤਾਕਤ ਨੂੰ ਸਾਬਤ ਕਰਦਾ ਹੈ।
ਕਿੰਨੀ ਹੈ ਕੀਮਤ
ਉਪਲਬਧਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ਨੂੰ 23 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ Flipkart, Motorola ਦੀ ਅਧਿਕਾਰਤ ਵੈੱਬਸਾਈਟ ਅਤੇ ਦੇਸ਼ ਭਰ ਦੇ ਰਿਲਾਇੰਸ ਡਿਜੀਟਲ ਅਤੇ ਆਫਲਾਈਨ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਇਹ ਫੋਨ 8GB RAM ਅਤੇ 256GB ਸਟੋਰੇਜ ਵੇਰੀਐਂਟ ’ਚ ਉਪਲਬਧ ਹੋਵੇਗਾ, ਜਿਸਦੀ ਕੀਮਤ ₹22,999 ਹੈ। ਜੇਕਰ ਤੁਸੀਂ ਬੈਂਕ ਆਫਰ ਅਤੇ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ, ਤਾਂ ਇਸਨੂੰ ₹ 21,999 ’ਚ ਵੀ ਖਰੀਦਿਆ ਜਾ ਸਕਦਾ ਹੈ। ਇਹ ਫ਼ੋਨ ਦੋ ਸੁੰਦਰ ਪੈਂਟੋਨ-ਪ੍ਰਮਾਣਿਤ ਰੰਗ ਵਿਕਲਪਾਂ ’ਚ ਆਉਂਦਾ ਹੈ ਸਰਫ ਦਿ ਵੈੱਬ ਅਤੇ ਜਿਬਰਾਲਟਰ ਸੀ।
ਕੀ ਹਨ ਖਾਸੀਅਤਾਂ
ਮੋਟੋਰੋਲਾ ਐਜ 60 ਸਟਾਈਲਸ ’ਚ 6.7-ਇੰਚ 1.5K ਪੋਲੇਡ ਪੰਚ-ਹੋਲ ਡਿਸਪਲੇਅ ਹੈ, ਜੋ 120Hz ਰਿਫਰੈਸ਼ ਰੇਟ ਅਤੇ 3000 ਨਿਟਸ ਚਮਕ ਦਾ ਸਮਰਥਨ ਕਰਦਾ ਹੈ। ਡਿਸਪਲੇਅ ਨੂੰ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਦਿੱਤੀ ਗਈ ਹੈ। ਇਹ ਸਨੈਪਡ੍ਰੈਗਨ 7s Gen 2 ਪ੍ਰੋਸੈਸਰ ਦੇ ਨਾਲ 8GB RAM ਅਤੇ 256GB UFS 2.2 ਸਟੋਰੇਜ ਦੇ ਨਾਲ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ’ਚ 50MP ਦਾ ਮੁੱਖ Sony LYT 700C ਸੈਂਸਰ, 13MP ਦਾ ਅਲਟਰਾਵਾਈਡ ਲੈਂਸ ਅਤੇ 3-ਇਨ-1 ਲਾਈਟ ਸੈਂਸਰ ਹੈ। ਸੈਲਫੀ ਲਈ ਇਸ ’ਚ 32MP ਦਾ ਫਰੰਟ ਕੈਮਰਾ ਹੈ। ਪਾਵਰ ਲਈ, ਇਸ ’ਚ ਇਕ ਵੱਡੀ 5000mAh ਬੈਟਰੀ ਹੈ, ਜੋ 68W ਵਾਇਰਡ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਫੋਨ ’ਚ ਇਕ ਵੀਗਨ ਲੈਦਰ ਬੈਕ ਪੈਨਲ ਹੈ, ਜੋ ਇਸ ਨੂੰ ਇਕ ਪ੍ਰੀਮੀਅਮ ਲੁੱਕ ਦਿੰਦਾ ਹੈ। ਇਸ ਠਚ ਡੌਲਬੀ ਐਟਮਸ ਸਟੀਰੀਓ ਸਪੀਕਰ, ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਅਤੇ ਸਟਾਈਲਸ ਸਪੋਰਟ ਵੀ ਹੈ ਤਾਂ ਜੋ ਤੁਸੀਂ ਡਰਾਇੰਗ, ਸਕੈਚਿੰਗ ਅਤੇ ਤੇਜ਼ ਨੋਟਸ ਲੈਣ ਵਰਗੇ ਕੰਮ ਕਰ ਸਕੋ। 5G, 4G, Wi-Fi 6E, ਬਲੂਟੁੱਥ 5.4, GPS, GLONASS, NFC ਅਤੇ USB ਟਾਈਪ-C ਪੋਰਟ।
ਸਿਰਫ 49 ਰੁਪਏ ’ਚ ਘਰ ਬੈਠੇ 10 ਮਿੰਟ ’ਚ ਮਿਲੇਗੀ Airtel ਦੀ SIM!
NEXT STORY