ਜਲੰਧਰ-ਹੈਦਰਾਬਾਦ ਦੀ ਕੰਪਨੀ ਸਾਇੰਸ ਹੈਲਥ ਟੈੱਕ ਨੇ ਬੁੱਧਵਾਰ ਨੂੰ ਰੈਪਿਡ ਆਰ.ਐਕਸ ਐਪਲੀਕੇਸ਼ਨ ਲਾਂਚ ਕੀਤੀ ਹੈ। ਇਸ ਐਪ ਅਤੇ ਵੈੱਬਸਾਈਟ ਦੇ ਜ਼ਰੀਏ ਡਾਕਟਰ ਆਪਣੇ ਮਰੀਜਾਂ ਨੂੰ ਦਵਾਈਆਂ ਲਿਖ ਕੇ ਦੇ ਸਕਦੇ ਹਨ। ਸਾਇੰਸ ਹੈਲਥ ਟੈੱਕ ਅਮਰੀਕਾ ਦੇ ਅਟਲਾਂਟਾ ਸਥਿੱਤ ਸਾਇੰਸ ਕਾਰਪੋਰੇਸ਼ਨ ਦੀ ਸਹਾਇਕ ਕੰਪਨੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੈਪਿਡ ਆਰ.ਐਕਸ ਐਪ ਮੋਬਾਇਲ ਆਧਾਰਿਤ ਇਲੈਕਟ੍ਰਾਨਿਕ ਪ੍ਰਿਸਕਰਿਪਸ਼ਨ ਐਪਲੀਕੇਸ਼ਨ ਹੈ।ਇਸ ਮੋਬਾਇਲ ਐਪਲੀਕੇਸ਼ਨ ਦੇ ਨਾਲ ਰੈਪਿਡ ਆਰ.ਐਕਸ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੇ। ਕੰਪਨੀ ਦਾ ਕਹਿਣਾ ਹੈ ਕਿ ਐਪ ਦੀ ਮਨਜ਼ੂਰੀ ਨੂੰ ਲੈ ਕੇ ਮੈਡੀਕਲ ਕਾਊਂਸਿਲ ਆਫ ਇੰਡੀਆ ਅਤੇ ਸਿਹਤ ਮੰਤਰਾਲੇ ਦੇ ਨਾਲ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ।ਟਾਈਮਜ਼ ਆਫ ਇੰਡੀਆ ਦੇ ਮੁਤਾਬਕ, ਸਾਇੰਸ ਹੈਲਥ ਟੈੱਕ ਦੇ ਪ੍ਰੈਜ਼ਿਡੈਂਟ ਅਤੇ ਸੀ.ਈ.ਓ ਰਘੁਵੀਰ ਵੇਦਨਾਥਮ ਨੇ ਰੈਪਿਡ ਆਰ.ਐਕਸ. ਐਪ ਦੇ ਫੀਚਰਸ ਦੱਸਦੇ ਹੋਏ ਕਿਹਾ ਕਿ ਇਸ ਐਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਭਾਰਤ 'ਚ ਵੇਚੇ ਜਾਣ ਵਾਲੇ 26,800 ਤੋਂ ਜ਼ਿਆਦਾ ਲਾਇਸੈਂਸ ਦਵਾਈਆਂ ਦਾ ਹੁਣ ਤੱਕ ਦਾ ਪਹਿਲਾ ਸਭ ਤੋਂ ਵੱਡਾ ਡਾਟਾਬੇਸ ਹੈ , ਜਿਸ 'ਚ ਜੇਨੇਰਿਕ, ਬ੍ਰੈਂਡਿਡ , ਤਾਕਤ , ਸੇਵਨ ਢੰਗ ਅਤੇ ਡੋਜ਼ ਵਰਗੀਆਂ ਹੋਰ ਦਵਾਈਆਂ ਸ਼ਾਮਿਲ ਹਨ ।
ਇਸ ਐਪ ਦੀ ਵਰਤੋਂ ਕਰਨਾ ਬਹੁਤ ਹੀ ਆਸਾਨ ਹੈ । ਇਸ ਐਪ ਦੇ ਜ਼ਰੀਏ ਡਾਕਟਰ ਕੁੱਝ ਹੀ ਸੈਕਿੰਡਸ 'ਚ ਮਰੀਜ ਨੂੰ ਇਲੈਟ੍ਰਾਨਿਕ ਰੂਪ ਨਾਲ ਦਵਾਈਆਂ ਲਿਖ ਕੇ ਦੇ ਸਕਦੇ ਹਨ। ਰੈਪਿਡ ਆਰ.ਐਕਸ. ਐਪ ਦਵਾਈ ਲਿਖਣ ਸਬੰਧਿਤ ਗਲਤੀਆਂ ਨੂੰ ਘੱਟ ਕਰਦਾ ਹੈ। ਸੀ.ਈ.ਓ. ਰਘੁਵੀਰ ਵੇਦਨਾਥਮ ਦੇ ਮੁਤਾਬਿਕ, ਕੰਪਨੀ ਦਾ ਉਦੇਸ਼ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਅਤੇ ਮਰੀਜ ਇਸ ਐਪ ਦਾ ਇਸਤੇਮਾਲ ਕਰਨ। ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਉਪਲੱਬਧ ਹੈ । ਇਸਨੂੰ ਤੁਸੀਂ ਫ੍ਰੀ 'ਚ ਡਾਊਨਲੋਡ ਕਰ ਸਕਦੇ ਹੋ। ਹਾਲਾਂਕਿ ਡਾਊਨਲੋਡ ਕਰਨ ਦੇ ਬਾਅਦ ਇਸ ਦਾ ਐਕਟੀਵੇਸ਼ਨ ਸਾਇੰਸ ਹੈਲਥ ਟੈੱਕ ਦੁਆਰਾ ਡਾਕਟਰਾਂ ਅਤੇ ਫਾਰਮੇਸੀਆਂ ਦੇ ਵੈਰੀਫਿਕੇਸ਼ਨ ਪ੍ਰੋਸੈੱਸ ਤੋਂ ਬਾਅਦ ਹੀ ਇਸਤੇਮਾਲ ਕੀਤਾ ਜਾ ਸਕੇਗਾ ।
ਭਾਰਤ 'ਚ ਲਾਂਚ ਹੋ ਸਕਦੀ ਹੈ ਮਾਰੂਤੀ ਸੁਜ਼ੂਕੀ ਦੀ ਇਹ ਕਾਰ, ਇਕ ਲੀਟਰ 'ਚ ਚੱਲੇਗੀ 50 ਕਿਲੋਮੀਟਰ
NEXT STORY