ਮੈਡ੍ਰਿਡ— ਸਪੇਨ ਦੀ ਡਾਟਾ ਸੁਰੱਖਿਆ ਨਿਗਰਾਨੀ ਏਜੰਸੀ 'ਵਾਚਡਾਗ' ਨੇ ਯੂਜਰਸ ਦਾ ਡਾਟਾ ਵਿਗਿਆਪਨ ਦਾਤਿਆਂ ਕੋਲ ਪਹੁੰਚਣ ਤੋਂ ਰੋਕਣ 'ਚ ਅਸਫਲ ਰਹਿਣ 'ਤੇ ਫੇਸਬੁੱਕ 'ਤੇ 9 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਏਜੰਸੀ ਨੇ ਕਿਹਾ ਕਿ ਫੇਸਬੁੱਕ ਨੇ ਸਪੇਨ 'ਚ ਯੂਜਰਸ ਦੀ ਸਹਿਮਤੀ ਹਾਸਲ ਕੀਤੇ ਬਗੈਰ ਅਤੇ ਉਨ੍ਹਾਂ ਨੂੰ ਸੂਚਿਤ ਕੀਤੇ ਬਗੈਰ ਉਨ੍ਹਾਂ ਦਾ ਵਿਅਕਤੀਗਤ ਡਾਟਾ ਇਕੱਠਾ ਕੀਤਾ, ਉਹ ਵੀ ਬਗੈਰ ਇਹ ਦੱਸੇ ਕਿ ਉਨ੍ਹਾਂ ਦੀ ਜਾਣਕਾਰੀ ਦੀ ਵਰਤੋਂ ਕਿੰਝ ਕੀਤੀ ਜਾਵੇ। ਫੇਸਬੁੱਕ ਨੇ ਆਪਣੇ ਯੂਜਰਸ ਦੀ ਵਿਚਾਰਧਾਰਾ, ਧਾਰਮਿਕ ਵਿਸ਼ਵਾਸ ਅਤੇ ਵਿਅਕਤੀਗਤ ਪਸੰਦ ਵਰਗੀ ਜਾਣਕਾਰੀ ਇਕੱਠੀ ਕੀਤੀ ਅਤੇ ਵਿਗਿਆਪਨ ਦਾਤਿਆਂ ਨੂੰ ਮੁਹੱਈਆ ਕਰਵਾਈ। ਏਜੰਸੀ ਨੇ ਇਹ ਵੀ ਦੋਸ਼ ਲਗਾਇਆ ਕਿ ਫੇਸਬੁੱਕ ਯੂਜਰਸ ਦੀ ਅਪੀਲ ਦੇ ਬਾਵਜੂਦ ਵੀ ਵਿਅਕਤੀਗਤ ਜਾਣਕਾਰੀ ਹਟਾਉਂਦਾ ਨਹੀਂ ਹੈ।
ਐਪਲ ਦਾ ਐਨੀਵਰਸਰੀ ਐਡੀਸ਼ਨ iPhone X ਲਾਂਚ
NEXT STORY