ਜਲੰਧਰ— ਗਲੋਬਲ ਰਿਸਰਚ ਕੰਪਨੀ ਇਪਸੋਸ (Ipsos) ਦੇ ਅਧਿਐਨ ਮੁਤਾਬਕ ਗੂਗਲ ਪ੍ਰਭਾਵਸ਼ਾਲੀ ਬ੍ਰਾਂਡਸ ਦੀ ਸੂਚੀ 'ਚ ਚੋਟੀ 'ਤੇ ਰਿਹਾ ਹੈ ਅਤੇ ਪਹਿਲੇ ਪੰਜ ਸਥਾਨਾਂ 'ਚ ਫੇਸਬੁੱਕ, ਜੀ-ਮੇਲ, ਮਾਈਕ੍ਰੋਸਾਫਟ ਅਤੇ ਸੈਮਸੰਗ ਨੇ ਆਪਣਾ ਨਾਂ ਬਣਾਇਆ ਜੋ ਕਿ ਸਾਰੇ ਵਿਦੇਸ਼ੀ ਬ੍ਰਾਂਡਸ ਹੀ ਹਨ। 10 ਪ੍ਰਭਾਵਸ਼ਾਲੀ ਬ੍ਰਾਂਡਾਂ 'ਚ ਵਟਸਐਪ ਛੇਵੇਂ ਸਥਾਨ 'ਤੇ ਰਿਹਾ ਜਦੋਂਕਿ ਫਲਿੱਪਕਾਰਟ ਸੱਤਵੇਂ ਸਥਾਨ 'ਤੇ ਆਪਣਾ ਥਾਂ ਬਣਾ ਕੇ ਭਾਰਤੀ ਬ੍ਰਾਂਡਸ 'ਚ ਸਭ ਤੋਂ ਉੱਪਰ ਪਹੁੰਚ ਗਿਆ।
ਅਮਰੀਕਾ ਦੀ ਅਮੇਜਨ ਸੂਚੀ 'ਚ ਅੱਠਵੇਂ ਸਥਾਨ 'ਤੇ ਹੈ ਭਾਰਤੀ ਬ੍ਰਾਂਡ ਐੱਸ.ਬੀ.ਆਈ. ਅਤੇ ਏਅਰਟੈੱਲ ਨੌਵੇਂ ਸਥਾਨ 'ਤੇ ਰਿਹਾ। ਪ੍ਰਭਾਵਸ਼ਾਲੀ ਬ੍ਰਾਂਡ ਅਧਿਐਨ ਆਸਟ੍ਰੇਲੀਆ, ਬੈਲਜ਼ੀਅਮ, ਬ੍ਰਾਜ਼ੀਲ, ਚੀਨ, ਅਮਰੀਕਾ ਅਤੇ ਬ੍ਰਿਟੇਨ ਸਮੇਤ 21 ਦੇਸ਼ਾਂ 'ਚ ਉਨ੍ਹਾਂ ਦੇ ਪ੍ਰਭਾਵ ਦੇ ਆਧਾਰ 'ਤੇ ਦਸੰਬਰ 2015 'ਚ ਕੀਤਾ ਗਿਆ ਸੀ ਜਿਸ ਦੇ ਨਤੀਜੇ ਸਾਨੂੰ ਹਾਲ ਹੀ 'ਚ ਮਿਲੇ ਹਨ।
ਜ਼ਿਆਦਾਤਰ ਲੋਕ ਫੇਸਬੁੱਕ ਨਾਲ ਜੁੜਣ ਲਈ ਕਰਦੇ ਹਨ 'ਡਾਰਕ ਵੈੱਬ' ਦਾ ਇਸਤੇਮਾਲ
NEXT STORY