ਜਲੰਧਰ- ਐਪਲ ਦੇ ਆਈਫੋਨ ਲਈ ਤਿਆਰ ਕੀਤੀ ਗਈ ਇਕ ਨਵੀਂ ਐਪ ਹਾਰਟ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦੀ ਹੈ। ਇਹ ਐਪ ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ 'ਚ ਮਦਦ ਕਰਦੀ ਹੈ, ਜੋ ਹਾਰਟ ਅਟੈਕ ਤੋਂ ਬਚ ਚੁੱਕੇ ਹਨ। 'ਕੋਰੀ' ਨਾਮ ਦੀ ਇਹ ਐਪ ਐਪਲ ਕੇਅਰਕਿਟ ਪਲੇਟਫਾਰਮ 'ਤੇ ਪਹਿਲਾ ਕਾਰਡੀਆਲਜੀ ਐਪ ਹੈ ਅਤੇ ਇਹ ਮਰੀਜ਼ਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਬਾਰੇ 'ਚ ਅਤੇ ਹਸਪਤਾਲ ਨਾਲ ਪੂਰੀ ਡਿਸਚਾਰਜ ਪ੍ਰੋਸੈਸਰ ਨੂੰ ਦੱਸਦੀ ਹੈ।
ਇਸ ਐਪ ਦੇ ਰਾਹੀਂ ਮਰੀਜ਼ ਹਾਰਟ ਅਟੈਕ ਤੋਂ ਬਾਅਦ ਆਪਣੇ ਮੈਡੀਕੇਸ਼ਨ, ਫਾਲੋ-ਅਪ ਅਪੋਇੰਟਮੈਂਟਸ ਅਤੇ ਲਾਈਫਸਟਾਈਲ 'ਚ ਜ਼ਰੂਰੀ ਬਦਲਾਅ ਦੇ ਬਾਰੇ 'ਚ ਸਾਰੀ ਜਾਣਕਾਰੀ ਲੈ ਸਕਣਗੇ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਲਿਅਮ ਯੰਗ ਨੇ ਕਿਹਾ ਹੈ ਕਿ ਹਾਰਟ ਅਟੈਕ ਤੋਂ ਬਚਣ ਵਾਲੇ ਮਰੀਜ਼ਾਂ ਨੂੰ ਰਿਕਵਰ ਹੋਣ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਚਾਹੁੰਦੇ ਹਾਂ ਕਿ ਮਰੀਜ਼ ਆਪਣਾ ਖਿਆਲ ਆਪਣੇ-ਆਪ ਰੱਖ ਸਕਣ ਅਤੇ ਉਪਲੱਬਧ ਸਹੂਲਤਾਵਾਂ ਦਾ ਪੂਰਾ ਲਾਭ ਚੁੱਕ ਸਕਣ।
ਇਸ ਐਪ ਦੀ ਮਦਦ ਨਾਲ ਮਰੀਜ਼ ਆਪਣੇ ਮੈਡੀਕੇਸ਼ਨ ਦਾ ਪੂਰਾ ਟ੍ਰੈਕ ਰੱਖ ਸਕਦੇ ਹਨ। ਇਸ ਨਾਲ ਉਨ੍ਹਾਂ ਨੂੰ ਇਹ ਵੀ ਪਤਾ ਚੱਲੇਗਾ ਕਿ ਕਦੋਂ ਉਨ੍ਹਾਂ ਨੂੰ ਕਿਸ ਤਰ੍ਹਾਂ ਆਪਣਾ ਖਿਆਲ ਰੱਖਣਾ ਹੁੰਦਾ ਹੈ। ਨਾਲ ਹੀ ਇਸ ਐਪ ਨੂੰ ਐਪਲ ਵਾਚ ਨਾਲ ਸਿੰਕ ਕਰ ਕੇ ਹਾਰਟ ਰੇਟ ਅਤੇ ਬਲੱਡ ਪ੍ਰੈਸ਼ਰ ਨੂੰ ਮਾਨਿਟਰ ਕਰ ਸਕਦੇ ਹਨ।
ਮੋਟੋਰੋਲਾ ਦੇ ਇਨ੍ਹਾਂ ਸਮਾਰਟਫੋਨਜ਼ 'ਤੇ ਏਅਰਟੈੱਲ ਦਾ 2000 ਰੁਪਏ ਦਾ ਕੈਸ਼ਬੈਕ ਆਫਰ
NEXT STORY