ਜਲੰਧਰ : ਆਈ ਪੈਟਰੋਲ ਨਾਂ ਦੀ ਕੰਪਨੀ ਨੇ ਚੌਕੀਦਾਰੀ ਕਰਨ ਵਾਲੇ ਇਕ ਰੋਬੋਟ ਨੂੰ ਲਾਂਚ ਕੀਤਾ ਹੈ, ਜਿਸ ਦਾ ਨਾਂ ਰਾਈਲੇ (Riley) ਹੈ । ਕਿਸੇ ਖਿਡੌਣੇ ਵਾਂਗ ਲੱਗਣ ਵਾਲਾ ਇਹ ਰੋਬੋਟ ਘਰ ਦੀ ਸੁਰੱਖਿਆ ਕਰਨ ਵਿਚ ਚੰਗੀ ਭੂਮਿਕਾ ਨਿਭਾ ਸਕਦਾ ਹੈ ਕਿਉਂਕਿ ਇਸ ਵਿਚ ਐੱਚ. ਡੀ. ਕੈਮਰਾ ਲੱਗਾ ਹੈ ਅਤੇ ਅਲਰਟ ਵੀ ਭੇਜ ਸਕਦਾ ਹੈ ।
ਐਪ ਰਾਹੀਂ ਕਰੇਗਾ ਅਲਰਟ
ਰਾਈਲੇ ਨਾਂ ਦਾ ਇਹ ਰੋਬੋਟ ਤੁਹਾਡੇ ਘਰ ਦੇ ਚਾਰੇ ਪਾਸੇ ਚੱਕਰ ਲਗਾਏਗਾ ਅਤੇ ਐੱਚ. ਡੀ. ਕੈਮਰੇ ਦੀ ਮਦਦ ਨਾਲ ਰਿਕਾਰਡਿੰਗ ਵੀ ਕਰੇਗਾ। ਇਸ ਛੋਟੇ ਜਿਹੇ ਰੋਬੋਟ ਵਿਚ 5 ਮੈਗਾਪਿਕਸਲ ਕੈਮਰਾ ਲੱਗਾ ਹੈ, ਜਿਸ ਵਿਚ ਨਾਈਟ ਵਿਜ਼ਨ ਅਤੇ ਮੋਸ਼ਨ ਡਿਟੈਕਸ਼ਨ ਜਿਹੇ ਫੀਚਰਜ਼ ਮਿਲਣਗੇ। ਜੇਕਰ ਇਹ ਰੋਬੋਟ ਮੋਸ਼ਨ ਨੂੰ ਡਿਟੈਕਟ ਕਰਦਾ ਹੈ ਤਾਂ ਤੁਹਾਨੂੰ ਐਪ ਦੇ ਜ਼ਰੀਏ ਨੋਟੀਫਿਕੇਸ਼ਨ ਸੈਂਡ ਕਰ ਕੇ ਅਲਰਟ ਕਰ ਦੇਵੇਗਾ।
ਐੱਚ. ਡੀ. ਲਾਈਵ-ਸਟ੍ਰੀਮਿੰਗ
ਇਸ ਵਿਚ ਮਾਈਕ੍ਰੋਫੋਨ ਅਤੇ ਬਿਲਟ-ਇਨ ਸਪੀਕਰ ਲੱਗੇ ਹਨ। ਇਸ ਸਭ ਤੋਂ ਇਲਾਵਾ ਰਾਈਲੇ ਵਿਚ ਐੱਚ. ਡੀ. ਲਾਈਵ-ਸਟ੍ਰੀਮਿੰਗ ਵੀ ਮਿਲਦੀ ਹੈ। ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਆਈ ਪੈਟਰੋਲ ਦੀ ਵੈੱਬਸਾਈਟ 'ਤੇ ਜਾ ਕੇ ਇਸ ਨੂੰ ਖਰੀਦ ਸਕਦੇ ਹੋ। ਇਸ ਦੀ ਕੀਮਤ ਲਗਭਗ 229 ਡਾਲਰ (ਲਗਭਗ 20,000 ਰੁਪਏ) ਹੈ।
ਕੀ-ਬੋਰਡਸ ਵੀ ਲੀਕ ਕਰ ਸਕਦੇ ਹਨ ਨਿੱਜੀ ਜਾਣਕਾਰੀ
NEXT STORY