ਜਲੰਧਰ-ਅੱਜ ਦੇ ਸਮੇਂ 'ਚ ਸਮਾਰਟਫੋਨ ਦੇ ਨਾਲ-ਨਾਲ ਟੈਬਲੈਟ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਨੂੰ ਪਸੰਦ ਕਰਨ ਦੀ ਵਜ੍ਹਾਂ ਵੀ ਕਾਫੀ ਸਹੀਂ ਹੈ। ਇਹ ਟੂ-ਇੰਨ-ਵਨ ਦਾ ਕੰਮ ਕਰਦੇ ਹਨ। ਇਕ ਤਾਂ ਇਨ੍ਹਾਂ 'ਤੇ ਯੂਜ਼ਰਸ ਆਪਣੇ ਆਫਿਸ ਦਾ ਕੰਮ ਕਰ ਸਕਦੇ ਹਨ। ਇਸ ਦੇ ਨਾਲ ਹੀ ਜ਼ਰੂਰਤ ਪੈਣ 'ਤੇ ਇਸ ਤੋਂ ਕਿਸੇ ਨੂੰ ਕਾਲ ਵੀ ਕਰ ਸਕਦੇ ਹਨ ਪਰ ਜੇਕਰ ਤੁਸੀਂ ਇਕ ਬਿਹਤਰੀਨ ਅਤੇ ਬਜਟ ਦੇ ਅੰਦਰ ਟੈਬਲਟ ਲੈਣਾ ਚਾਹੁੰਦੇ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਇਹ ਹਨ 5 ਬਿਹਤਰੀਨ ਟੈਬਲਟ ਜੋ ਕਿ ਭਾਰਤ 'ਚ ਸੇਲ ਲਈ ਉਪਲੱਬਧ ਹਨ।
1. Alcatel A3 10 Tab-
ਇਹ ਟੈਬ ਹਾਲ ਹੀ ਭਾਰਤ 'ਚ 9,999 ਰੁਪਏ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਟੈਬ ਨੂੰ ਐਕਸਲੂਇਵ ਤੌਰ 'ਤੇ ਆਨਲਾਈਨ ਸ਼ੌਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਸੇਲ ਲਈ ਉਪਲੱਬਧ ਕਰ ਦਿੱਤਾ ਗਿਆ ਹੈ।ਇਸ 'ਚ 10.1 ਇੰਚ ਐੱਚ.ਡੀ. ਆਈ.ਪੀ.ਐੱਸ. ਡਿਸਪਲੇ, 1.1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੇਕ ਪ੍ਰੋਸੈਸਰ , 2GB ਰੈਮ , 16GBਇੰਟਰਨਲ ਸਟੋਰੇਜ਼ ਐਂਡਰਾਈਡ ਨਾਗਟ ਅਤੇ 4600mAh ਦੀ ਬੈਟਰੀ ਦਿੱਤੀ ਗਈ ਹੈ।

2.Lenovo Yoga Tab 3 Pro-
ਇਹ ਟੈਬ ਭਾਰਤ 'ਚ 39,999 ਰੁਪਏ ਦੀ ਕੀਮਤ 'ਚ ਪੇਸ਼ ਕੀਤਾ ਗਿਆ ਸੀ। ਇਸ ਟੈਬਲੈਟ 'ਚ 10.1 ਇੰਚਦਾ ਡਿਸਪਲੇ, ਇੰਟੇਲ ਏਟਾਮ ਐਕਸ5 ਜ਼ੈੱਡ 8500 ਕਵਾਡਕੋਰ ਚਿਪਸੈਟ ਅਤੇ 2.24 ਗੀਗਾਹਰਟਜ਼ ਪ੍ਰੋਸੈਸਰ , 4GBਰੈਮ , 64GB ਇੰਟਰਨਲ ਮੈਮਰੀ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਐਂਡਰਾਈਡ ਮਾਸ਼ਮੈਲੋ 'ਤੇ ਅਧਾਰਿਤ ਇਸ ਟੈਬ 'ਚ 10,200mAhਦੀ ਬੈਟਰੀ ਦਿੱਤੀ ਗਈ ਹੈ।

3.Samsung Galaxy Tab S 10.5-
ਇਸ ਨੂੰ 35,100 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਅਸ 'ਚ 10.5 ਇੰਚ ਡਿਸਪਲੇ , 3GB ਰੈਮ , 16GB ਇੰਟਰਨਲ ਮੈਮਰੀ ,1.3GHz ਪ੍ਰੋਸੈਸਰ 8 ਮੈਗਾਪਿਕਸਲ ਰਿਅਰ ਕੈਮਰਾ , 2.1 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਅਤੇ ਪਾਵਰ ਬੈਕਅਪ ਦੇ ਲਈ ਇਸ 'ਚ 7,900 mAh ਦੀ ਬੈਟਰੀ ਦਿੱਤੀ ਗਈ ਹੈ

4.Apple iPad Pro (9.7-inch) Wi-Fi-
ਇਹ ਟੈਬ 9.7 ਇੰਚ ਡਿਸਪਲੇ ਵਾਲੇ ਆਈਪੈਡ ਪ੍ਰੋ ਨੂੰ ਭਾਰਤ 'ਚ 49000 ਰੁਪਏ 'ਚ ਸੇਲ ਕੀਤਾ ਜਾ ਸਕਦਾ ਹੈ ਇਸ ਦੀ ਕੀਮਤ 32GB ਸਟੋਰੇਜ਼ ਵੇਂਰੀਅੰਟ (ਵਾਈ-ਫਾਈ ਆਨਲੀ ) ਦੀ ਹੈ ਇਸ 'ਚ ਏ9 ਐਕਸ ਪ੍ਰੋਸੈਸਰ, 12 ਮੈਗਾਪਿਕਸਲ ਦਾ ਆਈਸਾਈਟ ਕੈਮਰਾ , 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ।

5. HTC Nexus 9
ਇਸ ਨੂੰ 18,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ ਇਸ 'ਚ 8.9 ਇੰਚ ਡਿਸਪਲੇ , 2GB ਰੈਮ , 16GB ਇੰਟਰਨਲ ਮੈਮਰੀ , 8 ਮੈਗਾਪਿਕਸਲ ਰਿਅਰ ਅਤੇ 1.6 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਐਂਡਰਾਈਡ 5.0 Lollipop 'ਤੇ ਅਧਾਰਿਤ ਹੈ। ਇਸ ਟੈਬਲੈਟ 'ਚ 2.3 GHz ਪ੍ਰੋਸੈਸਰ ਅਤੇ 6700mAhਦੀ ਬੈਟਰੀ ਦਿੱਤੀ ਗਈ ਹੈ।

Edge Sense ਫੀਚਰਜ਼ ਦੇ ਨਾਲ ਭਾਰਤ 'ਚ ਲਾਂਚ ਹੋਇਆ HTC U11, ਜਾਣੋ ਕੀਮਤ
NEXT STORY