ਗੈਜੇਟ ਡੈਸਕ - ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ Meta ਹੁਣ ਆਪਣੇ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਏਜੰਟਾਂ ਨੂੰ ਟ੍ਰੇਂਡ ਕਰਨ ਲਈ ਆਪਣੇ ਹੀ ਕਰਮਚਾਰੀਆਂ ਦੇ ਕੰਮ ਕਰਨ ਦੇ ਤਰੀਕੇ 'ਤੇ ਨਜ਼ਰ ਰੱਖੇਗੀ। ਇਸ ਦੌਰਾਨ ਕੰਪਨੀ ਨੇ ਇਕ ਅਜਿਹਾ ਟ੍ਰੈਕਿੰਗ ਟੂਲ ਤਿਆਰ ਕੀਤਾ ਹੈ ਜੋ ਕਰਮਚਾਰੀਆਂ ਦੇ ਡਿਜੀਟਲ ਵਿਵਹਾਰ ਨੂੰ ਰਿਕਾਰਡ ਕਰੇਗਾ ਤਾਂ ਜੋ AI ਨੂੰ ਵਧੇਰੇ ਕੁਸ਼ਲ ਬਣਾਇਆ ਜਾ ਸਕੇ।
ਕੀ-ਕੀ ਕੀਤਾ ਜਾਵੇਗਾ ਟ੍ਰੈਕ?
ਇਹ ਟ੍ਰੈਕਿੰਗ ਟੂਲ ਖਾਸ ਤੌਰ 'ਤੇ ਕੁਝ ਚੁਣੀਆਂ ਹੋਈਆਂ ਵਰਕ ਐਪਸ ਅਤੇ ਵੈੱਬਸਾਈਟਾਂ 'ਤੇ ਕੰਮ ਕਰੇਗਾ। ਇਸ ਦੇ ਜ਼ਰੀਏ ਕੰਪਨੀ ਇਹ ਸਮਝਣ ਦੀ ਕੋਸ਼ਿਸ਼ ਕਰੇਗੀ ਕਿ :
- ਕਰਮਚਾਰੀ ਕੰਪਿਊਟਰ 'ਤੇ ਡਰਾਪਡਾਊਨ ਮੀਨੂ ਦੀ ਵਰਤੋਂ ਕਿਵੇਂ ਕਰ ਰਹੇ ਹਨ।
- ਕੀਬੋਰਡ ਸ਼ਾਰਟਕੱਟਾਂ ਦੀ ਵਰਤੋਂ ਕਰਨ ਦਾ ਤਰੀਕਾ ਕੀ ਹੈ।
- ਵੱਖ-ਵੱਖ ਟਾਸਕ ਪੂਰੇ ਕਰਨ ਲਈ ਯੂਜ਼ਰ ਕਿਸ ਤਰ੍ਹਾਂ ਨੈਵੀਗੇਟ ਕਰਦੇ ਹਨ।
AI ਨੂੰ ਬਣਾਇਆ ਜਾਵੇਗਾ ਹੋਰ ਸਮਾਰਟ
ਮੈਟਾ ਦਾ ਕਹਿਣਾ ਹੈ ਕਿ ਇਸ ਰੀਅਲ-ਟਾਈਮ ਡੇਟਾ ਦੀ ਮਦਦ ਨਾਲ AI ਏਜੰਟਾਂ ਨੂੰ ਟ੍ਰੇਂਡ ਕਰਨਾ ਸੌਖਾ ਹੋ ਜਾਵੇਗਾ, ਜਿਸ ਨਾਲ ਉਹ ਭਵਿੱਖ 'ਚ ਕਈ ਕੰਮ ਆਪਣੇ ਆਪ (ਆਟੋਮੈਟਿਕ ਤਰੀਕੇ ਨਾਲ) ਕਰਨ ਦੇ ਯੋਗ ਹੋਣਗੇ। ਕੰਪਨੀ ਦਾ ਮੰਨਣਾ ਹੈ ਕਿ ਜੇਕਰ ਅਜਿਹੇ AI ਟੂਲ ਬਣਾਉਣੇ ਹਨ ਜੋ ਬਿਲਕੁਲ ਇਨਸਾਨਾਂ ਵਾਂਗ ਕੰਮ ਕਰ ਸਕਣ, ਤਾਂ ਇਸ ਲਈ ਉਨ੍ਹਾਂ ਨੂੰ ਅਸਲ ਯੂਜ਼ਰਸ ਦੇ ਵਿਵਹਾਰ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ।
ਸਮਾਰਟਫੋਨ ਯੂਜ਼ਰਸ ਲਈ ਵੱਡੀ ਖ਼ੁਸ਼ਖਬਰੀ! ਹੁਣ 7 ਸਾਲ ਤੱਕ ਮਿਲੇਗਾ ਰਿਪੇਅਰ ਦਾ ਸਾਮਾਨ
NEXT STORY