ਗੈਜੇਟ ਡੈਸਕ– ਟਿਕਟਾਕ ਚੀਨੀ ਐਪ ਹੋਣ ਦੇ ਆਪਣੇ ਅਕਸ ਨੂੰ ਮਿਟਾਉਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਟਿਕਟਾਕ ਐਪ ਚੀਨ ਤੋਂ ਦੂਰ ਲੰਡਨ ਨੂੰ ਹੁਣ ਆਪਣਾ ਨਵਾਂ ਟਿਕਾਣਾ ਬਣਾ ਸਕਦਾ ਹੈ। ਟਿਕਟਾਕ ਪਿਛਲੇ ਕੁਝ ਸਮੇਂ ਤੋਂ ਲੰਡਨ ਸ਼ਹਿਰ ਨੂੰ ਪਣਾ ਹੈੱਡਕੁਆਟਰ ਬਣਾਉਣਾ ਚਾਹੁੰਦਾ ਹੈ। ਇਸ ਨੂੰ ਲੈ ਕੇ ਕਪਨੀ ਦੀ ਬ੍ਰਿਟੇਨ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਹੈ। ਟਿਕਟਾਕ ਨੇ ਨਵੇਂ ਟਿਕਾਣੇ ਦੇ ਤੌਰ ’ਤੇ ਗਲੋਬਲ ਪੱਧਰ ’ਤੇ ਕਈ ਲੋਕੇਸ਼ਨਾਂ ਲੱਭੀਆਂ ਹਨ। ਪਰ ਅਜੇ ਤਕ ਕਿਸੇ ਵੀ ਲੋਕੇਸ਼ਨ ਨੂੰ ਲੈ ਕੇ ਆਖਰੀ ਫੈਸਲਾ ਨਹੀਂ ਲਿਆ ਜਾ ਸਕਿਆ। ਹਾਲਾਂਕਿ ਕੰਪਨੀ ਨੇ ਕਿਹੜੀਆਂ ਲੋਕੇਸ਼ਨਾਂ ਨੂੰ ਟਿਕਟਾਕ ਹੈੱਡਕੁਆਟਰ ਬਣਾਉਣਾ ਲਈ ਚੁਣਿਆ ਹੈ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। ਹਾਲਾਂਕਿ, ਅਮਰੀਕਾ ਦੇ ਕੈਲੀਫੋਰਨੀਆਂ ਨੂੰ ਵੀ ਕੰਪਨੀ ਇਕ ਬਦਲ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।
ਕੰਪਨੀ ਨੇ Walt Disney ਦੇ ਕੋ-ਐਗਜ਼ੀਕਿਊਟਿਵ Kevin Mayer ਨੂੰ ਟਿਕਟਾਕ ਦਾ ਚੀਫ ਐਗਜ਼ੀਕਿਊਟਿਵ ਨਿਯੁਕਤ ਕੀਤਾ ਹੈ, ਜੋ ਇਸ ਸਮੇਂ ਅਮਰੀਕਾ ਚ ਬੇਸਡ ਹਨ। ਅਜਿਹੇ ’ਚ ਉਮੀਦ ਇਹ ਵੀ ਹੈ ਕਿ ਕੰਪਨੀ ਅਮਰੀਕਾਂ ’ਚ ਵੀ ਟਿਕਾਣਾ ਬਣਾ ਸਕਦੀ ਹੈ। ਉਥੇ ਹੀ ਦੂਜੇ ਪਾਸੇ ਰਾਇਟਰਸ ਦੀ ਖਬਰ ਮੁਤਾਬਕ, ਟਿਕਟਾਕ ਨੇ ਚੀਨ ਦੇ ਬਾਹਰ ਲੰਡਨ ਸ਼ਹਿਰ ’ਤੇ ਕਾਫੀ ਫੋਕਸ ਕੀਤਾ ਹੈ। ਟਿਕਟਾਕ ਲਈ ਲੰਡਨ ਇਕ ਕਾਫੀ ਵੱਡਾ ਬਾਜ਼ਾਰ ਹੈ। ਨਾਲ ਹੀ ਇਹ ਲੋਕੇਸ਼ਨ ਕਾਫੀ ਸਹੀ ਹੈ। ਟਿਕਟਾਕ ਵਲੋਂ ਲੰਡਨ ’ਚ ਆਪਣੀ ਵਰਕਫੋਰਸ ਨੂੰ ਕਾਫੀ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।
ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਭਾਰਤ ’ਚ ਬੈਨ ਕਰ ਦਿੱਤਾ ਗਿਆ ਹੈ. ਇਸ ਤੋਂ ਬਾਅਦ ਹੀ ਦੁਨੀਆ ਭਰ ’ਚ ਟਿਕਟਾਕ ਖਿਲਾਫ ਮਾਹੌਲ ਬਣਨਾ ਸ਼ੁਰੂ ਹੋ ਗਿਆ। ਹੁਣ ਭਾਰਤ ਤੋਂ ਬਾਅਦ ਅਮਰੀਕਾ ਵੀ ਸੁਰੱਖਿਆ ਕਾਰਨਾਂ ਦੇ ਚਲਦੇ ਐਪ ਦੇ ਬੈਨ ਕਰਨ ਨੂੰ ਲੈ ਕੇ ਟਿਕਟਾਕ ਦੀ ਜਾਂਚ-ਪੜਤਾਲ ਕਰ ਰਿਹਾ ਹੈ। ਅਜਿਹਾ ਦੋਸ਼ ਹੈ ਕਿ ਟਿਕਟਾਕ ਵਾਲੀ ਕੰਪਨੀ ਯੂਜ਼ਰਸ ਦਾ ਡਾਟਾ ਚੀਨੀ ਸਰਕਾਰ ਨਾਲ ਸਾਂਝਾ ਕਰਦੀ ਹੈ। ਹਾਲਾਂਕਿ, ਟਿਕਟਾਕ ਇਸ ਗੱਲ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ। ਦੱਸ ਦੇਈਏ ਕਿ ਟਿਕਟਾਕ ਦੀ ਮਲਕੀਅਤ ਵਾਲੀ ਕੰਪਨੀ ਚੀਨ ਦੀ ByteDance ਹੈ।
Motorola One Fusion+ ਖ਼ਰੀਦਣ ਦਾ ਸ਼ਾਨਦਾਰ ਮੌਕਾ, ਇੰਨੀ ਹੈ ਕੀਮਤ
NEXT STORY