ਨਵੀਂ ਦਿੱਲੀ— ਸੋਮਵਾਰ ਨੂੰ ਘੜੀ ਨਿਰਮਾਤਾ ਕੰਪਨੀ ਅਤੇ ਗੋਲੋਬਲ ਇੰਫਾਰਮੇਸ਼ਨ ਟੈਕਨਾਲੋਜੀ ਦੀ ਪ੍ਰਮੁੱਖ HP ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ smartwatches ਦੀ ਇਕ ਲੜੀ ਦੀ ਪੇਸ਼ਕਸ਼ ਕਰਨ ਲਈ ਹੱਥ ਮਿਲਾਇਆ ਹੈ। ਇਸ ਦੇ ਤਹਿਤ HP ਦੇ ਸਹਿਯੋਗ ਨਾਲ ਟਾਈਟਨ ਅਤੇ HP ਅਤੇ ਨਵੇਂ ਇਨੋਵੇਸ਼ਨ, ਡਿਜ਼ਾਈਨ ਅਤੇ ਆਧੁਨਿਕ ਤਕਨੀਕ ਨਾਲ ਲੈਸ ਸਮਾਰਟਵਾਚ ਬਾਜ਼ਾਰ 'ਚ ਉਤਾਰਣਗੀਆਂ।
ਟਾਈਟਨ ਮੁਤਾਬਕ ਦੋਵੇਂ ਕੰਪਨੀਆਂ ਦੀ ਸਾਂਝੇਦਾਰੀ ਤੋਂ ਬਾਅਦ ਇਸਸਾਲ ਦੇ ਅਖੀਰ ਤੱਕ ਸਮਾਰਟਵਾਚ ਬਾਜ਼ਾਰ 'ਚ ਆ ਸਕਦੀ ਹੈ। ਉਮੀਦ ਹੈ ਕਿ ਇਹ ਸਮਾਰਟਵਾਚ ਭਾਰਤ ਸਮੇਤ ਕੁਝ ਪ੍ਰਸਿੱਧ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਉਪਲੱਬਧ ਹੋਣਗੀਆਂ। ਟਾਈਟਨ ਦੇ ਸੀ.ਈ.ਓ. ਐੱਸ ਰਵੀਕਾਂਤ ਨੇ ਕਿਹਾ ਕਿ ਦੋਵੇਂ ਕੰਪਨੀਆਂ ਲੋਕਾਂ ਨੂੰ ਬਿਹਤਰੀਨ ਲਾਈਫ ਸਟਾਈਲ ਦੇਣ ਦਾ ਕੰਮ ਕਰ ਰਹੀਆਂ ਹਨ। ਸਮਾਰਟਵਾਚ ਦੇ ਆਉਣ ਤੋਂ ਬਾਅਦ ਲੋਕ ਸਮਾਰਟ ਟੈਕਨਾਲੋਜੀ ਨਾਲ ਲੈਸ ਵਾਚ ਦੀ ਵਰਤੋ ਕਰ ਸਕਣਗੇ।
ਉੱਥੇ ਹੀ HP ਦੇ ਜਨਰਲ ਮੈਨੇਜਰ ਸ਼੍ਰੀਧਰ ਸੋਲੂਰ ਨੇ ਕਿਹਾ ਕਿ HP ਇਨੇਵੇਸ਼ਨ ਦੇ ਮਾਮਲੇ 'ਚ ਕਾਫੀ ਅੱਗੇ ਹੈ ਅਤੇ ਫਾਸ਼ਨ ਦੇ ਖੇਤਰ 'ਚ ਜੋ ਬ੍ਰਾਂਡ ਮੈਜੂਦ ਹਨ ਉਨ੍ਹਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਟਾਈਟਨ, ਟਾਟਾ ਗਰੁੱਪ ਅਤੇ ਤਾਮਿਲਨਾਡੂ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਜੁਆਇੰਟ ਵੈਂਚਰ ਹੈ ਜੋ ਕਿ ਘੜੀ, ਜਿਊਲਰੀ ਅਤੇ ਐਨਕ ਦਾ ਬਿਜ਼ਨੈੱਸ ਕਰਦੀ ਹੈ। 2014 ਤੋਂ 2015 'ਚ ਟਾਈਟਨ ਦੀ ਕੁੱਲ ਆਮਦਨ 11,791 ਕਰੋੜ ਰੁਪਏ ਸੀ ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 9 ਫੀਸਦੀ ਜ਼ਿਆਦਾ ਹੈ।
ਇਕ ਹੱਲ ਹੋਈ ਨਹੀਂ ਕਿ ਨੈਕਸਸ 6 ਪੀ 'ਚ ਆ ਗਈ ਇਕ ਹੋਰ ਵੱਡੀ ਸਮੱਸਿਆ
NEXT STORY