ਜਲੰਧਰ-ਆਪਣੇ ਡਿਵਾਈਸਿਜ਼ ਅਤੇ ਆਪ੍ਰੇਟਿੰਗ ਸਿਸਟਮ ਦੀਆਂ ਕਮੀਆਂ ਦੇ ਮਾਮਲੇ 'ਚ ਸਿਰਫ ਐਪਲ ਹੀ ਅੱਗੇ ਨਹੀਂ ਹੈ । ਲੱਗਦਾ ਹੈ ਕਿ ਸਰਚ ਜਾਇੰਟ ਗੂਗਲ ਵੀ ਇਸ ਖੇਤਰ ਵਿਚ ਐਪਲ ਦੇ ਨਾਲ ਮੁਕਾਬਲੇ ਵਿਚ ਖੜ੍ਹਾ ਹੈ । ਹਾਲ ਹੀ 'ਚ ਐਪਲ ਦੇ ਆਈਪੈਡ ਪ੍ਰੋ ਵਿਚ ਕੰਪਨੀ ਨੇ ਸਮੱਸਿਆ ਦੀ ਗੱਲ ਮੰਨੀ ਹੈ ਤਾਂ ਆਈ. ਓ. ਐੱਸ. 9 ਨੂੰ ਲਾਂਚ ਕਰਨ ਤੋਂ ਬਾਅਦ ਬਹੁਤ ਸਾਰੇ ਯੂਜ਼ਰਜ਼ ਨੇ ਇਸ ਦੀਆਂ ਕਮੀਆਂ ਬਾਰੇ ਦੱਸਿਆ ਸੀ। ਅਜਿਹਾ ਹੀ ਹਾਲ ਗੂਗਲ ਦਾ ਹੈ, ਜਿਸ ਦੇ ਨਵੇਂ ਨੈਕਸਸ ਡਿਵਾਈਸ 'ਚ ਕੁੱਝ ਦਿਨ ਪਹਿਲਾਂ ਹੀ ਰੀਅਰ ਕੈਮਰੇ ਵਿਚ ਗਲਾਸ ਦੇ ਕਰੈਕ ਹੋਣ ਦੀ ਸਮੱਸਿਆ ਸਾਹਮਣੇ ਆਈ ਸੀ ਅਤੇ ਹੁਣ ਨੈਕਸਸ 6 ਪੀ ਵਿਚ ਫਿਰ ਇਕ ਵੱਡੀ ਕਮੀ ਦਾ ਪਤਾ ਚੱਲਿਆ ਹੈ।
ਵੱਡੀ ਗਿਣਤੀ 'ਚ ਨੈਕਸਸ 6 ਪੀ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ਨੇ ਇਸ ਦੇ ਮਾਈਕ੍ਰੋਫੋਨ ਵਿਚ ਕਮੀ ਦੀ ਗੱਲ ਸਾਹਮਣੇ ਰੱਖੀ ਹੈ। ਗੂਗਲ ਪ੍ਰੋਡਕਟ ਫੋਰਮ ਅਤੇ XDA ਡਿਵੈੱਲਪਰਜ਼ ਨੇ ਘੱਟ ਕਵਾਲਿਟੀ ਵਾਲੀ ਹੌਲੀ ਇਨ-ਕਾਲ ਸਾਊਂਡ (ਫੋਨ 'ਤੇ ਗੱਲ ਕਰਦੇ ਸਮੇਂ ਆਉਣ ਵਾਲੀ ਆਵਾਜ਼) ਦੀ ਸਮੱਸਿਆ ਬਾਰੇ ਕਿਹਾ ਹੈ। ਐਂਡ੍ਰਾਇਡ ਪੁਲਸ ਨੇ ਵੀ ਆਪਣੀ ਇਕ ਰਿਪੋਰਟ ਵਿਚ ਇਸ ਕਮੀ ਬਾਰੇ ਜ਼ਿਕਰ ਕੀਤਾ ਹੈ।
ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਕਾਲ ਦੇ ਦੌਰਾਨ ਨਾਈਸ ਕੈਂਸਲੇਸ਼ਨ ਲਈ ਕੰਮ ਆਉਣ ਵਾਲੇ ਰੀਅਰ ਮਾਊਂਟੇਡ ਮਾਈਕ੍ਰੋਫੋਨ ਨੂੰ ਕਵਰ (ਢਕਣ) ਕਰਨ ਨਾਲ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ ਅਤੇ ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਇਸ ਨੂੰ ਕਵਰ ਕਰਨ 'ਤੇ ਹੀ ਇਹ ਸਮੱਸਿਆ ਪੈਦਾ ਹੁੰਦੀ ਹੈ ।
ਇਸ ਸਮੱਸਿਆ ਦੇ ਹੱਲ ਦੇ ਤੌਰ 'ਤੇ ਡਿਵੈੱਲਪਰਜ਼ ਦਾ ਕਹਿਣਾ ਹੈ ਕਿ ਜੇਕਰ ਇਹ ਸਾਫਟਵੇਅਰ ਪ੍ਰਾਬਲਮ ਹੈ ਜੋ ਨਾਈਸ ਕੈਂਸਲੇਸ਼ਨ ਦੇ ਨਾਲ ਆ ਰਹੀ ਹੈ ਤਾਂ ਛੇਤੀ ਹੀ ਇਸ ਬਗ ਨੂੰ ਲੱਭ ਕੇ ਫਿਕਸ ਕੀਤਾ ਜਾਵੇਗਾ ਅਤੇ ਗੂਗਲ ਵੱਲੋਂ ਦਿੱਤੀ ਜਾਣ ਵਾਲੀ ਨਵੀਂ ਅਪਡੇਟ ਦੇ ਨਾਲ ਇਹ ਸਮੱਸਿਆ ਹੱਲ ਹੋ ਸਕਦੀ ਹੈ । ਜੇ ਇਹ ਸਮੱਸਿਆ ਹਾਰਡਵੇਅਰ ਦੇ ਕਾਰਨ ਆ ਰਹੀ ਹੈ ਤਾਂ ਗੂਗਲ ਦੇ ਕੋਲ ਬਹੁਤ ਸਾਰੇ ਵਾਪਸ ਕੀਤੇ ਗਏ ਨੈਕਸਸ 6 ਪੀ ਫੋਨਾਂ ਦਾ ਭੰਡਾਰ ਲੱਗ ਜਾਵੇਗਾ।
ਨੈਕਸਸ 6 ਪੀ ਨੂੰ ਲਾਂਚ ਤੋਂ ਬਾਅਦ ਟੈੱਕ ਜਗਤ ਵਿਚ ਪਾਜ਼ੇਟਿਵ ਰੀਵਿਊ ਮਿਲਿਆ ਸੀ । ਇਸ ਤੋਂ ਬਾਅਦ ਫੋਨ ਵਿਚ ਆਈ ਰੀਅਰ ਕੈਮਰੇ ਦੇ ਉੱਪਰ ਲੱਗੇ ਗਲਾਸ ਦੇ ਕਰੈਕ ਹੋਣ ਅਤੇ ਹੁਣ ਮਾਈਕ੍ਰੋਫੋਨ ਦੀ ਸਮੱਸਿਆ ਦੇ ਕਾਰਨ ਗੂਗਲ Huawei ਦੀ ਕਲਾਸ ਲਗਾ ਸਕਦਾ ਹੈ ਕਿਉਂਕਿ ਇਸ ਵਾਰ Huawei ਨੇ ਨੈਕਸਸ 6 ਪੀ ਦਾ ਨਿਰਮਾਣ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨੈਕਸਸ 6 ਨੂੰ ਮੋਟੋਰੋਲਾ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਵਿਚ ਬੈਟਰੀ ਦੀ ਸਮੱਸਿਆ ਕਾਰਨ ਗੂਗਲ ਨੇ ਮੋਟੋਰੋਲਾ ਨੂੰ ਯੂਜ਼ਰਜ਼ ਨੂੰ ਫੋਨ ਰਿਪਲੇਸ ਕਰਨ ਲਈ ਕਹਿ ਦਿੱਤਾ ਸੀ।
ਹਰ ਵਾਰ ਕੁਝ ਫੋਨਾਂ ਵਿਚ ਹਾਰਡਵੇਅਰ ਨਾਲ ਜੁੜੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹੀ ਹਨ ਪਰ ਕਿੰਨੇ ਯੂਜ਼ਰਜ਼ ਨੇ ਉਕਤ ਸਮੱਸਿਆ ਦੇ ਕਾਰਨ ਆਪਣਾ ਫੋਨ ਕੰਪਨੀ ਨੂੰ ਵਾਪਸ ਕੀਤਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ ਅਤੇ ਫੋਨ ਦੀ ਬ੍ਰਾਂਡ ਇਮੇਜ 'ਤੇ ਕੀ ਅਸਰ ਪਾਵੇਗਾ । ਆਪਣੀ ਬ੍ਰਾਂਡ ਇਮੇਜ ਨੂੰ ਬਚਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਅਜਿਹੀਆਂ ਰਿਪੋਰਟਾਂ ਪਬਲਿਕ ਵਿਚ ਪੇਸ਼ ਹੀ ਨਹੀਂ ਕਰਦੀਆਂ।
ਇਕ ਗ੍ਰਹਿ ਦਾ ਜਨਮ : ਤਸਵੀਰਾਂ ਸਾਬਤ ਕਰਦੀਆਂ ਹਨ ਸੱਚ
NEXT STORY