ਜਲੰਧਰ- ਮੋਬਾਇਲ ਨਿਰਮਾਤਾ ਕੰਪਨੀ ਸੈਮਸੰਗ ਦੇ ਲੇਟੈਸਟ ਫਲੈਗਸ਼ਿਪ ਸਮਾਰਟਫੋਨਜ਼ ਗਲੈਕਸੀ S8 ਅਤੇ S8 ਪਲੱਸ ਲਈ ਇੰਤਜ਼ਾਰ ਖਤਮ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਹਾਲ ਹੀ ਇਨ੍ਹਾਂ ਦੋਵੇਂ ਸਮਾਰਟਫੋਨਜ਼ ਨੂੰ ਲਾਂਚ ਕੀਤਾ ਸੀ। ਅੱਜ ਕੰਪਨੀ ਇਨ੍ਹਾਂ ਦੋਨਾਂ ਫੋਨਜ਼ ਨੂੰ ਭਾਰਤ 'ਚ ਪੇਸ਼ ਕਰਨ ਜਾ ਰਹੀ ਹੈ। ਇਹ ਫੋਨ ਸਿਰਫ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਫੋਨ ਨੂੰ ਆਫਲਾਈਨ ਵੀ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ S8 ਅਤੇ S8 ਪਲੱਸ ਸਮਾਰਟਫੋਨਜ਼ ਨੂੰ ਕੰਪਨੀ ਦੇ ਰਿਟੇਲ ਸਟੋਰਸ ਤੋਂ ਵੀ ਖਰੀਦ ਸਕਦੇ ਹੋ।
ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ S8 ਸਮਾਰਟਫੋਨ ਦੀ ਕੀਮਤ 57,900 ਰੁਪਏ ਅਤੇ S8 ਪਲੱਸ ਦੀ ਕੀਮਤ 64,900 ਰੁਪਏ ਰੱਖੀ ਗਈ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਪ੍ਰੀ-ਆਰਡਰ ਕਰਨ ਵਾਲੇ ਯੂਜ਼ਰਸ ਨੂੰ ਕੰਪਨੀ ਵੱਲੋਂ ਮੁਫਤ ਵਾਇਰਲੈੱਸ ਚਾਰਜਰ ਵੀ ਦਿੱਤਾ ਜਾਵੇਗਾ।
ਸੈਮਸੰਗ ਗਲੈਕਸੀ S8 ਅਤੇ S8 ਪਲੱਸ ਦੇ ਫੀਚਰਸ -
ਸੈਮਸੰਸ ਗਲੈਕਸੀ ਐੱਸ 8 'ਚ 5.8 ਇੰਚ ਦਾ ਕਵਾਡ ਐੱਚ. ਡੀ+ (1440x2960 ਪਿਕਸਲ) ਸੁਪਰ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ। ਕੰਪਨੀ ਨੇ ਇਨ੍ਹਾਂ ਇਨਫਿਨਿਟੀ ਡਿਸਪਲੇ ਦਾ ਨਾਂ ਦਿੱਤਾ ਗਿਆ ਹੈ। ਦੋਵੇਂ ਹੀ ਸਮਾਰਟਫੋਨਜ਼ 'ਚ 12 ਮੈਗਾਪਿਕਸਲ ਦੇ 'ਡਿਊਲ ਪਿਕਸਲ' ਰਿਅਰ ਕੈਮਰੇ ਹਨ। ਇਸ ਨਾਲ ਹੀ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਦਿੱਤਾ ਗਿਅ3 ਹੈ। ਮੈਸਸੰਗ ਗਲੈਕਸੀ S8 ਅਤੇ ਗਲੈਕਸੀ S8+ 'ਚ ਕਵਾਲਕਮ ਦਾ ਲੇਟੈਸਟ ਸਮਾਰਟਫੋਨ ਸਨੈਪਡ੍ਰੈਗਨ 835 ਚਿਪਸੈੱਟ ਹੈ। ਇਹ ਸਮਾਰਟਫੋਨਜ਼ ਹੋਰ ਮਾਰਕੀਟ 'ਚ ਐਕਸੀਨਾਸ 8895 ਚਿਪਸੈੱਟ ਨਾਲ ਆਉਣਗੇ। ਭਾਰਤ ਵੀ ਇਨ੍ਹਾਂ ਮਾਰਕੀਟਸ 'ਚ ਇਕ ਹੈ। ਦੋਵੇਂ ਹੀ ਸਮਾਰਟਫੋਨਜ਼ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਨਾਲ ਆਉਂਦੇ ਹਨ, ਜਿੰਨ੍ਹਾਂ ਨੂੰ 256 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ।
ਗਲੈਕਸੀ S8 ਅਤੇ ਗਲੈਕਸੀ S8+ 'ਚ ਕ੍ਰਮਵਾਰ 3000 ਐੱਮ. ਏ. ਐੱਚ. ਅਤੇ 3500 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਫੋਨ ਨਵੇਂ ਗਿਅਰ 360 ਨਾਲ ਚੱਲਣਗੇ, ਜਿਸ ਨੂੰ ਇਸ਼ ਈਵੈਂਟ 'ਚ ਪੇਸ਼ ਕੀਤਾ ਗਿਆ। ਸੈਮਸੰਗ ਗੈਲਕਸੀ S8 ਅਤੇ ਗਲੈਕਸੀ S8+ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਨਗੇ।
ਆਈਬਾਲ ਨੇ ਲਾਂਚ ਕੀਤਾ ਇਹ ਨਵਾਂ ਟੈਬਲੇਟ
NEXT STORY