ਗੈਜੇਟ ਡੈਸਕ– ਭਾਰਤ ਸਰਕਾਰ ਕਈ ਸਾਲਾਂ ਤੋਂ ਡਿਜੀਟਲ ਇੰਡੀਆ ਨੂੰ ਉਤਸ਼ਾਹ ਦੇ ਰਹੀ ਹੈ । ਸਰਕਾਰ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਅੱਜ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਕਈ ਸਰਕਾਰੀ ਐਪਸ ਮੌਜੂਦ ਹਨ ਜਿਨ੍ਹਾਂ ਦਾ ਰੋਜ਼ਾਨਾ ਦੀ ਜ਼ਿੰਦਗੀ ’ਚ ਲੋਕਾਂ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਹੈ। ਅੱਜ ਤੁਹਾਨੂੰ ਇਨ੍ਹਾਂ ਹੀ ਸਰਕਾਰੀ ਐਪਸ ਬਾਰੇ ਦੱਸਾਂਗੇ ਜੋ ਤੁਹਾਡੇ ਕਾਫੀ ਕੰਮ ਆਸਾਨ ਕਰ ਦੇਣਗੀਆਂ।
DigiLocker

ਇਸ ਐਪ ਨੂੰ ਲੋਕ ਜ਼ਰੂਰੀ ਤਸਦਾਵੇਜ਼ ਜਿਵੇਂ- ਡਰਾਈਵਿੰਗ ਲਾਇਸੰਸ ਅਤੇ ਪੈਨ ਕਾਰਡ ਆਦਿ ਨੂੰ ਡਿਜੀਟਲ ਫਾਰਮੇਟ ’ਚ ਰੱਖਣ ਲਈ ਇਸਤੇਮਾਲ ਕਰ ਸਕਦੇ ਹਨ। ਤੁਸੀਂ ਆਪਣੇ ਕਾਲਜ ਦੇ ਸਰਟੀਫਿਕੇਟ ਨੂੰ ਵੀ ਇਸ ਵਿਚ ਸੇਵ ਕਰ ਕੇ ਰੱਖ ਸਕਦੇ ਹੋ। ਇਸ ਐਪ ਨੂੰ ਫੋਨ ’ਚ ਰੱਖਣ ਨਾਲ ਤੁਹਾਨੂੰ ਹਮੇਸ਼ਾ ਆਪਣੇ ਨਾਲ ਦਸਤਾਵੇਜ਼ਾਂ ਦੀ ਹਾਰਡ ਕਾਪੀ ਦੀ ਲੋੜ ਨਹੀਂ ਹੋਵੇਗੀ।
Himaat Plus

ਇਹ ਐਪ ਔਰਤਾਂ ਦੀ ਸੁਰੱਖਿਆ ਲਈ ਲਿਆਈ ਗਈ ਹੈ। ਇਸ ਦੇ ਇਸਤੇਮਾਲ ਤੋਂ ਪਹਿਲਾਂ ਯੂਜ਼ਰਜ਼ ਨੂੰ ਦਿੱਲੀ ਪੁਲਸ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੇ-ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਐਪ ਦੀ ਖਾਸੀਅਤ ਹੈ ਕਿ ਇਸ ਰਾਹੀਂ ਜੇਕਰ ਯੂਜ਼ਰ ਮੁਸ਼ਕਲ ਦੀ ਸਥਿਤੀ ’ਚ ਅਲਰਟ ਭੇਜਦਾ ਹੈ ਤਾਂ ਇਹ ਜਾਣਕਾਰੀ ਸਿੱਧਾ ਦਿੱਤੀ ਪੁਲਸ ਦੇ ਕੰਟਰੋਲ ਰੂਮ ਤਕ ਪਹੁੰਚਦੀ ਹੈ। ਇਸ ਦੇ ਨਾਲ ਹੀ ਦਿੱਲੀ ਪੁਲਸ ਨੂੰ ਇਸ ਅਲਰਟ ’ਚ ਯੂਜ਼ਰ ਦੀ ਲੋਕੇਸ਼ਨ ਅਤੇ ਆਡੀਓ ਵਰਗੀ ਜਾਣਕਾਰੀ ਵੀ ਪ੍ਰਾਪਤ ਹੋ ਜਾਂਦੀ ਹੈ।
M Aadhaar

UIDIA ਦਾ ਐੱਮ-ਆਧਾਰ ਐਪ ਬਹੁਤ ਹੀ ਕੰਮ ਦੀ ਐਪ ਹੈ ਜਿਸ ਰਾਹੀਂ ਤੁਸੀਂ ਆਪਣੇ ਫੋਨ ’ਚ ਆਧਾਰ ਕਾਰਡ ਨੂੰ ਡਿਜੀਟਲ ਫਾਰਮੇਟ ’ਚ ਰੱਖ ਸਕਦੇ ਹੋ। ਇਸੇ ਦੇ ਨਾਲ ਆਪਣੀ ਬਾਇਓਮੈਟ੍ਰਿਕ ਜਾਣਕਾਰੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਲੋੜ ਪੈਣ ’ਤੇ ਤੁਸੀਂ ਇਸ ਐਪ ਰਾਹੀਂ ਆਪਣਾ ਆਧਾਰ ਕਾਰਡ ਦਿਖਾ ਸਕਦੇ ਹੋ।
My Gov

ਇਸ ਐਪ ਰਾਹੀਂ ਤੁਸੀਂ ਵਿਭਾਗਾਂ ਅਤੇ ਮੰਤਰਾਲਿਆਂ ਨੂੰ ਸੁਝਾਅ ਦੇ ਸਕਦੇ ਹੋ। ਜੇਕਰ ਤੁਹਾਡੇ ਕੋਲ ਕਿਸੇ ਯੋਜਨਾ ਨੂੰ ਲੈ ਕੇ ਕੋਈ ਸੁਝਾਅ ਜਾਂ ਆਈਡੀਆ ਹੈ ਤਾਂ ਤੁਸੀਂ ਸਰਕਾਰ ਤਕ ਇਸ ਐਪ ਰਾਹੀਂ ਉਸ ਨੂੰ ਪਹੁੰਚਾ ਸਕਦੇ ਹੋ।
Voter Helpline

ਚੌਣਾਂ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਜ਼ਰੀਏ ਹੀ ਇਹ ਐਪ ਆਪਣੇ ਯੂਜ਼ਰਜ਼ ਨੂੰ ਉਮੀਦਵਾਰ ਤੋਂ ਲੈ ਕੇ ਨਾਮਜ਼ਦਗੀ ਤਕ ਦੀ ਜ਼ਰੂਰੀ ਜਾਣਕਾਰੀ ਦੇਵੇਗੀ। ਇਸ ਤੋਂ ਇਲਾਵਾ ਲੋਕ ਇਸ ਰਾਹੀਂ ਵੋਟਰ ਲਿਸਟ ’ਚ ਵੀ ਆਪਣਾ ਨਾਂ ਚੈੱਕ ਕਰ ਸਕਦੇ ਹਨ।
20 ਦਿਨਾਂ ਦੇ ਬੈਟਰੀ ਬੈਕਅਪ ਨਾਲ Lenovo ਨੇ ਲਾਂਚ ਕੀਤੀ ਬੇਹੱਦ ਸਸਤੀ ਸਮਾਰਟਵਾਚ
NEXT STORY