ਗੈਜੇਟ ਡੈਸਕ– ਘਰੇਲੂ ਆਡੀਓ ਮੈਨਿਊਫੈਕਚਰਰ ਕੰਪਨੀ ਟੋਰੈਟੋ ਨੇ ਰੀਮਿਕਸ ਨਾਂ ਨਾਲ ਆਪਣਾ ਇਕ ਨਵਾਂ ਚਾਰਜਰ ਪੇਸ਼ ਕੀਤਾ ਹੈ ਜਿਸ ਵਿਚ ਬਲੂਟੁੱਥ ਸਪੀਕਰ ਦੀ ਵੀ ਸਪੋਰਟ ਹੈ। ਯਾਨੀ ਰੀਮਿਕ ਰਾਹੀਂ ਤੁਸੀਂ ਆਪਣਾ ਫੋਨ ਵੀ ਚਾਰਜ ਕਰ ਸਕੋਗੇ ਅਤੇ ਇਸ ਦਾ ਇਸਤੇਮਾਲ ਬਲੂਟੁੱਥ ਸਪੀਕਰ ਦੇ ਤੌਰ ’ਤੇ ਵੀ ਕਰ ਸਕੋਗੇ। ਦਰਅਸਲ ਇਸ ਡਿਵਾਈਸ ਨੂੰ ਉਨ੍ਹਾਂ ਲੋਕਾਂ ਲਈ ਪੇਸ਼ ਕੀਤਾ ਗਿਆ ਹੈ ਜੋ ਚਾਰਜਰ ਦੇ ਨਾਲ-ਨਾਲ ਸਪੀਕਰ ਦਾ ਵੀ ਮਜ਼ਾ ਲੈਣਾ ਚਾਹੁੰਦੇ ਹਨ।
ਕੀਮਤ ਤੇ ਫੀਚਰਜ਼
ਕੰਪਨੀ ਨੇ ਰੀਮਿਕਸ ਸੀਰੀਜ਼ ਤਹਿਤ ਤਿੰਨ ਪ੍ਰੋਡਕਟਸ ਪੇਸ਼ ਕੀਤੇ ਹਨ ਜਿਨ੍ਹਾਂ ’ਚ Remix, Remix 2 ਅਤੇ Remix Duo ਸ਼ਾਮਲ ਹਨ। ਇਨ੍ਹਾਂ ’ਚ 2.4A ਦੀ ਫਾਸਟ ਚਾਰਜਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੋਬਾਇਲ ਚਾਰਜਿੰਗ ਲਈ ਯੂ.ਐੱਸ.ਬੀ. ਪੋਰਟ ਵੀ ਹੈ। ਇਸ ਵਿਚ 3 ਵਾਟ ਦਾ ਸਪੀਕਰ ਮਿਲੇਗਾ।
ਸ਼ਾਨਦਾਰ ਪਰਫਾਰਮੈਂਸ ਲਈ ਇਸ ਵਿਚ 300mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ ਬਲੂਟੁੱਥ 5.0 ਅਤੇ ਦੋ ਯੂ.ਐੱਸ.ਬੀ. ਪੋਰਟ ਹਨ। ਰੀਮਿਕਸ ਸੀਰੀਜ਼ ਦੇ ਸਪੀਕਰਜ਼ ਦੀ ਕੀਮਤ 1,299 ਰੁਪਏ, 1,499 ਰੁਪਏ ਅਤੇ 1,999 ਰੁਪਏ ਹੈ।
ਹੁਣ ਬਿਨਾਂ ਨੈੱਟਵਰਕ ਵੀ ਫੋਨ ’ਤੇ ਗੱਲ ਕਰ ਸਕਣਗੇ Airtel ਤੇ Jio ਯੂਜ਼ਰਜ਼
NEXT STORY