ਗੈਜੇਟ ਡੈਸਕ– ਜੇਕਰ ਤੁਸੀਂ ਵੀ ਏਅਰਟੈੱਲ ਜਾਂ ਜਿਓ ਦਾ ਸਿਮ ਕਾਰਡ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਹੁਣ ਤੁਸੀਂ ਮੋਬਾਇਲ ਨੈੱਟਵਰਕ ’ਚ ਨਾ ਹੋਣ ਤੇ ਵੀ ਫੋਨ ’ਤੇ ਆਰਾਮ ਨਾਲ ਗੱਲ ਕਰ ਸਕੋਗੇ। ਦਰਅਸਲ, ਏਅਰਟੈੱਲ ਅਤੇ ਜਿਓ ਨੇ ਆਪਣੀ VoWiFi ਯਾਨੀ ਵਾਇਸ ਓਵਰ ਵਾਈ-ਫਾਈ ਸਰਵਿਸ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਅਜੇ ਤਕ 4ਜੀ ਯੂਜ਼ਰਜ਼ VoLTE ਯਾਨੀ ਵਾਇਸ ਓਵਰ ਐੱਲ.ਟੀ.ਈ. ਰਾਹੀਂ ਕਾਲਿੰਗ ਕਰ ਪਾ ਰਹੇ ਹਨ। ਤਾਂ ਆਓ ਜਾਣਦੇ ਹਾਂ ਕੀ ਹੈ VoWiFi ਅਤੇ ਇਸ ਰਾਹੀਂ ਕਿਵੇਂ ਹੋਵੇਗੀ ਬਿਨਾਂ ਨੈੱਟਵਰਕ ਦੀ ਕਾਲਿੰਗ।
ਕੀ ਹੈ VoWiFi
ਵਾਇਸ ਓਵਰ ਵਾਈ-ਫਾਈ ਜਾਂ VoWiFi ਵਾਈ-ਫਾਈ ਰਾਹੀਂ ਕੰਮ ਕਰਦਾ ਹੈ। ਇਸ ਨੂੰ ਵਾਇਸ ਓਵਰ ਆਈ.ਪੀ. VoIP ਵੀ ਕਿਹਾ ਜਾਂਦਾ ਹੈ। VoWiFi ਰਾਹੀਂ ਤੁਸੀਂ ਹੋਮ ਵਾਈ-ਫਾਈ, ਪਬਲਿਕ ਵਾਈ-ਫਾਈ ਅਤੇ ਵਾਈ-ਫਾਈ ਹਾਟਸਪਾਟ ਦੀ ਮਦਦ ਨਾਲ ਕਾਲਿੰਗ ਕਰ ਸਕਦੇ ਹੋ। ਉਦਾਹਰਣ ਦੇ ਤੌਰ ’ਤੇ ਜੇਕਰ ਤੁਹਾਡੇ ਮੋਬਾਇਲ ’ਚ ਨੈੱਟਵਰਕ ਨਹੀਂ ਹਨ ਤਾਂ ਤੁਸੀਂ ਕਿਸੇ ਵਾਈ-ਫਾਈ ਜਾਂ ਕਿਸੇ ਤੋਂ ਹਾਟਸਪਾਟ ਲੈ ਕੇ ਫੋਨ ’ਤੇ ਆਰਾਮ ਨਾਲ ਗੱਲ ਕਰ ਸਕਦੇ ਹੋ। VoWiFi ਦਾ ਸਭ ਤੋਂ ਵੱਡਾ ਫਾਇਦਾ ਰੋਮਿੰਗ ’ਚ ਹੁੰਦਾ ਹੈ ਕਿਉਂਕਿ ਤੁਸੀਂ ਕਿਸੇ ਵੀ ਵਾਈ-ਫਾਈ ਰਾਹੀਂ ਫ੍ਰੀ ’ਚ ਗੱਲਾਂ ਕਰ ਸਕਦੇ ਹੋ।

WiFi ਨਾਲ ਕਿਵੇਂ ਕਰੋ ਫੋਨ ’ਤੇ ਗੱਲ
ਜੇਕਰ ਤੁਹਾਨੂੰ ਅਜੇ ਵੀ VoWiFi ਕਾਲਿੰਗ ਨੂੰ ਸਮਝਣ ’ਚ ਪਰੇਸ਼ਾਨੀ ਹੋ ਰਹੀ ਹੈ ਤਾਂ ਉਦਾਹਰਣ ਦੇ ਤੌਰ ’ਤੇ ਤੁਸੀਂ ਵਟਸਐਪ ਕਾਲਿੰਗ ਨੂੰ ਲੈ ਸਕਦੇ ਹੋ। ਵਟਸਐਪ ਰਾਹੀਂ ਤੁਸੀਂ ਕਿਸੇ ਨਾਲ ਗੱਲ ਵੀ ਕਰ ਲੈਂਦੇ ਹੋ ਅਤੇ ਤੁਹਾਡਾ ਬੈਲੰਸ ਵੀ ਖਰਚ ਨਹੀਂ ਹੁੰਦਾ ਕਿਉਂਕਿ ਵਟਸਐਪ ਕਾਲਿੰਗ ’ਚ ਤੁਸੀਂ ਇੰਟਰਨੈੱਟ ਦਾ ਇਸਤੇਮਾਲ ਕਰਦੇ ਹੋ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਮੋਬਾਇਲ ਨੈੱਟਵਰਕ ਦੇ ਬਿਨਾਂ ਕਿਸੇ ਵਾਈ-ਫਾਈ ਰਾਹੀਂਕਾਲਿੰਗ ਨੂੰ VoWiFi ਕਾਲਿੰਗ ਕਰਦੇ ਹਨ।
ਆਈਫੋਨ ’ਚ ਵਾਈ-ਫਾਈ ਕਾਲਿੰਗ

VoWiFi ਲਈ ਇੰਝ ਕਰੋ ਸੈਟਿੰਗ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ VoWiFi ਕਾਲਿੰਗ ਤਾਂ ਹੀ ਕਰ ਸਕੋਗੇ ਜਦੋਂ ਤੁਹਾਡਾ ਸਮਾਰਟਫੋਨ ਵਾਈ-ਫਾਈ ਕਾਲਿੰਗ ਨੂੰ ਸਪੋਰਟ ਕਰਨ ਵਾਲਾ ਹੋਵੇਗਾ ਅਤੇ ਨਾਲ ਹੀ ਤੁਹਾਡਾ ਟੈਲੀਕਾਮ ਆਪਰੇਟਰ ਵੀ VoWiFi ਦੀ ਸੁਵਿਧਾ ਦਿੰਦਾ ਹੋਵੇਗਾ। ਫੋਨ ਦੀ ਸੈਟਿੰਗਸ ’ਚ ਨੈੱਟਵਰਕ ਸੈਟਿੰਗਸ ’ਚ ਜਾ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ। ਜੇਕਰ ਤੁਹਾਨੂੰ ਫੋਨ ਦੇ ਨੈੱਟਵਰਕ ਸੈਟਿੰਗ ’ਚ ਵਾਈ-ਫਾਈ ਕਾਲਿੰਗ ਦਾ ਆਪਸ਼ਨ ਦਿਸ ਰਿਹਾ ਹੈ ਤਾਂ ਤੁਸੀਂ VoWiFi ਕਾਲਿੰਗ ਕਰ ਸਕਦੇ ਹੋ। ਫਿਲਹਾਲ ਸੈਮਸੰਗ ਗਲੈਕਸੀ ਨੋਟ 10 ਪਲੱਸ, ਵਨਪਲੱਸ 7ਟੀ ਵਰਗੇ ਸਮਾਰਟਫੋਨਜ਼ ’ਤੇ ਹੀ VoWiFi ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ। ਦੇਸ਼ ’ਚ ਫਿਲਹਾਲ ਜਿਓ ਅਤੇ ਏਅਰਟੈੱਲ ਹੀ VoWiFi ਦੀ ਸੁਵਿਧਾ ਦੇ ਰਹੇ ਹਨ।
ਆ ਗਿਆ ਸਮਾਰਟ ‘ਪੱਖਾ’, ਇਕ ਆਵਾਜ਼ ਨਾਲ ਹੋਵੇਗਾ ਚਾਲੂ ਤੇ ਬੰਦ
NEXT STORY