ਜਲੰਧਰ- ਜਪਾਨੀ ਆਟੋਮੇਕਰ ਟੋਇਟਾ ਕਿਰਲੋਸਕਰ ਮੋਟਰ ਆਪਣੀ ਮਸ਼ਹੂਰ ਐੱਮ. ਪੀ. ਵੀ ਇਨੋਵਾ ਕਰਿਸਟਾ ਦਾ ਨਵਾਂ ਟੂਰਿੰਗ ਸਪੋਰਟ ਵੇਰਿਅੰਟ ਲਿਆਉਣ ਦੀ ਤਿਆਰੀ 'ਚ ਹੈ। ਕੰਪਨੀ ਨਵੀਂ ਇਨੋਵਾ ਕਰਿਸਟਾ ਨੂੰ ਅਗਲੇ ਮਹੀਨੇ 3 ਮਈ ਨੂੰ ਪੇਸ਼ ਕਰਨ ਜਾ ਰਹੀ ਹੈ। ਪਿਛਲੇ ਸਾਲ ਮਈ 'ਚ ਹੀ ਕੰਪਨੀ ਨੇ ਇਨੋਵਾ ਕਰਿਸਟਾ ਨੂੰ ਲਾਂਚ ਕੀਤਾ ਸੀ। ਇਨੋਵਾ ਦੀ ਨਵੀਂ ਕਰਿਸਟਾ ਸਪੋਰਟ 'ਚ ਕੰਪਨੀ ਸਪੋਰਟ ਲੁੱਕ ਦੇਣ ਲਈ ਐਕਸਟੀਰਿਅਰ ਅਤੇ ਇੰਟੀਰਿਅਰ ਰੂਪ ਨਾਲ ਕਈ ਬਦਲਾਵ ਕਰ ਸਕਦੀ ਹੈ।
ਦੂਜੀ ਪੀੜ੍ਹੀ ਦੀ ਐਮ. ਪੀ. ਵੀ ਦੇ ਮੁਕਾਬਲੇ ਨਵੀਂ ਕਰਿਸਟਾ ਜ਼ਿਆਦਾ ਸਪੋਰਟੀ ਅਤੇ ਦਮਦਾਰ ਨਜ਼ਰ ਆਉਂਦੀ ਹੈ। ਜੇਕਰ ਅਸੀਂ ਇੰਡੋਨੇਸ਼ਿਆ 'ਚ ਪੇਸ਼ ਕੀਤੀ ਗਈ ਕਰਿਸਟਾ 'ਤੇ ਗੌਰ ਕਰੀਏ ਤਾਂ ਨਵੀਂ ਕਰਿਸਟਾ 'ਚ ਕਈ ਬਦਲਾਵ ਨਜ਼ਰ ਆਉਣਗੇ। ਕਾਰ 'ਚ ਕਾਲੇ ਰੰਗ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ਕਾਰ 'ਚ ਨਵੇਂ ਡਿਜ਼ਾਇਨ 'ਚ ਫ੍ਰੰਟ ਅਤੇ ਰਿਅਰ ਬੰਪਰ ਮਿਲਣਗੇ। ਅਪਡੇਟ ਵਰਜਨ 'ਚ 16 ਇੰਚ ਦੇ ਅਲੌਏ ਵ੍ਹੀਲ ਮਿਲਣਗੇ ਜਿਸ 'ਤੇ ਬਲੈਕ ਪਲੇਟਿੰਗ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੰਟੀਰਿਅਰ ਦੀ ਗੱਲ ਕਰੀਏ ਤਾਂ ਇਸ 'ਚ ਬਲੈਕ ਕਲਰ ਦੀ ਲੈਦਰ ਅਪਹੋਲਸਟਰੀ ਮਿਲੇਗੀ। ਜਦ ਕਿ ਮੌਜੂਦਾ ਕਰਿਸਟਾ 'ਚ ਡਿਊਲ ਟੋਨ ਸਕੀਮ ਦਿੱਤੀ ਗਈ ਹੈ।
ਕੰਪਨੀ ਨੇ ਫਿਲਹਾਲ ਇਸ ਦੇ ਵੇਰੀਅੰਟ ਨੂੰ ਲੈ ਕੇ ਖੁਲਾਸਾ ਨਹੀਂ ਕੀਤਾ ਹੈ। ਫਿਲਹਾਲ ਕਰਿਸਟਾ ਤਿੰਨ ਇੰਜਣ ਆਪਸ਼ਨ ਦੇ ਨਾਲ ਉਪਲੱਬਧ ਹੈ। ਇਹ ਹਨ 2.4 ਲਿਟਰ ਅਤੇ 2.8 ਲਿਟਰ ਡੀਜਲ ਅਤੇ 2.7 ਲਿਟਰ ਪਟਰੋਲ ਵੇਰਿਅੰਟ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕਰਿਸਟਾ ਦੇ ਟਾਪ ਵੇਰਿਅੰਟ ਦੇ ਨਾਲ ਸਪੋਰਟ ਮਾਡਲ ਨੂੰ ਪੇਸ਼ ਕਰ ਸਕਦੀ ਹੈ।
Google Maps 'ਚ ਜੁੜਿਆ ਪਾਰਕਿੰਗ ਲੋਕੇਸ਼ਨ ਸੇਵ ਕਰਨ ਦਾ ਨਵਾਂ ਫੀਚਰ
NEXT STORY