ਗੈਜੇਟ ਡੈਸਕ– ਟਰਾਈ ਮੈਸੇਜਿੰਗ ਐਪ ਵਟਸਐਪ ਅਤੇ ਸਕਾਈਪ ਨੂੰ ਰੈਗੁਲੇਟ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਮੈਸੇਜਿੰਗ ਐਪਜ਼ ’ਤੇ ਟੈਲੀਕਾਮ ਰੈਗੁਲੇਟਰੀ ਦੀ ਤਲਵਾਰ ਲਟਕ ਸਕਦੀ ਹੈ। ਟਰਾਈ ਦਾ ਕਹਿਣਾ ਹੈ ਕਿ ਕੀ ਇਕਾਨਮੀ ਅਤੇ ਸਕਿਓਰਿਟੀ ਮੈਟਰ ਕਾਰਨ ਕਮਿਊਨੀਕੇਸ਼ਨ ਐਪਜ਼ ਜਿਵੇਂ ਕਿ ਵਟਸਐਪ, ਸਕਾਈਪ ਅਤੇ ਵਾਈਬਰ ਨੂੰ ਰੈਗੁਲੇਟ ਕਰਨਾ ਚਾਹੁੰਦਾ ਹੈ? ਟਰਾਈ ਇਸ ਕਦਮ ’ਤੇ ਇਸ ਲਈ ਵਿਚਾਰ ਕਰ ਰਹੀ ਹੈ ਕਿਉਂਕਿ ਮੈਸੇਜਿੰਗ ਐਪਜ਼ ਵਟਸਐਪ, ਸਕਾਈਪ ਅਤੇ ਵਾਈਬਰ ਨੇ ਨੈੱਟ ਨਿਊਟ੍ਰੇਲਿਟੀ ਦਾ ਵਿਰੋਧ ਕੀਤਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ, ਟਰਾਈ ਚਾਹੁੰਦਾ ਹੈ ਕਿ ਨੈੱਟ ਨਿਊਟ੍ਰੇਲਿਟੀ ਦਾ ਵਿਰੋਧ ਕਰਨ ਵਾਲੇ ਇਨ੍ਹਾਂ ਮੈਸੇਜਿੰਗ ਐਪਜ਼ ਨੂੰ ਰੈਗੁਲੇਟ ਕੀਤਾ ਜਾਣਾ ਚਾਹੀਦਾ ਹੈ। ਇਸ ਸੰਬੰਧ ’ਚ ਵਿਚਾਰ ਕਰਨ ਲਈ ਟਰਾਈ ਨੇ ਸੋਮਵਾਰ ਨੂੰ ਇੰਡਸਟਰੀ ਵਿਊਜ਼ ਨੂੰ ਇਨਵਾਈਟ ਕੀਤਾ ਸੀ। ਟਰਾਈ ਨੇ ਇੰਡਸਟਰੀ ਵਿਊਜ਼ ਇਨਵਾਈਟ ਕਰਕੇ ਪੁੱਛਿਆ ਸੀ ਕਿ ਕੀ OTT (ਓਵਰ ਦਿ ਟਾਪ) ਸਰਵਿਸ ਨੂੰ ਰੈਗੁਲੇਟਰੀ ਰੇਜਿਮ ’ਚ ਲਿਆਉਣਾ ਚਾਹੀਦਾ ਹੈ ਕਿ ਨਹੀਂ।
ਵਟਸਐਪ ਵਰਗੇ ਕਮਿਊਨੀਕੇਸ਼ਨ ਐਪ ਦੀ ਭਾਰਤ ’ਚ ਕਾਫੀ ਦੁਰਵਰਤੋਂ ਵੀ ਹੋਈ ਹੈ। ਭਾਰਤ ’ਚ ਝੂਠੀਆਂ ਅਫਵਾਹਾਂ ਅਤੇ ਫੇਕ ਨਿਊਜ਼ ਲਈ ਵਟਸਐਪ ਜ਼ਿੰਮੇਵਾਰ ਹੈ। ਇਸ ਨਾਲ ਹਿੰਸਾ ਭੜਕਾਉਣ ਦੇ ਵੀ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹੇ ਸਮੇਂ ’ਚ ਇਨ੍ਹਾਂ ਐਪਜ਼ ਨੂੰ ਟ੍ਰੇਸ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਇਸ ਲਈ ਭਾਰਤ ਸਰਕਾਰ ਸਮੇਂ-ਸਮੇਂ ’ਤੇ ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਜਿਹਾ ਸਿਸਟਮ ਬਣਾਉਣ ਦਾ ਹੁਕਮ ਦਿੰਦੀ ਰਹਿੰਦੀ ਹੈ ਤਾਂ ਜੋ ਫੇਕ ਨਿਊਜ਼ ’ਤੇ ਰੋਕ ਲੱਗ ਸਕੇ।
Huawei ਨੇ ਲਾਂਚ ਕੀਤੇ ਨਵੇਂ ਫਿੱਟਨੈੱਸ ਬੈਂਡ, ਜਾਣੋ ਕੀਮਤ ਤੇ ਫੀਚਰਜ਼
NEXT STORY