ਜਲੰਧਰ- ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਰਿਲਾਇੰਸ ਜਿਓ ਦੇ ਨਵੇਂ ਆਫਰ 'ਧਨ ਧਨਾ ਧਨ' ਨੂੰ ਰੀਵੀਓ ਕਰ ਸਕਦੀ ਹੈ। ਰਿਪੋਰਟਸ ਦੀ ਮੰਨੀਏ ਤਾਂ ਜ਼ਰੂਰਤ ਪੈਣ 'ਤੇ ਟ੍ਰਾਈ ਇਸ ਆਫਰ 'ਤੇ ਸਫਾਈ ਮੰਗਣ ਲਈ ਕੰਪਨੀ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਵੀ ਬੁਲਾ ਸਕਦੀ ਹੈ। ਟ੍ਰਾਈ ਦੇ ਸਚਿਵ ਗੁਪਤਾ ਨੇ ਦੱਸਿਆ ਹੈ ਕਿ ਜਿਓ ਦੇ ਆਪਣੇ ਨਵੇਂ ਆਫਰ 'ਧਨ ਧਨਾ ਧਨ' ਦੀ ਜਾਣਕਾਰੀ ਸਾਨੂੰ ਦੇ ਦਿੱਤੀ ਹੈ। ਅਸੀਂ ਇਸ ਆਫਰ ਨੂੰ ਰੀਵੀਓ ਕਰ ਰਹੇ ਹਾਂ ਅਤੇ ਜ਼ਰੂਰਤ ਪੈਣ 'ਤੇ ਕੰਪਨੀ ਦੇ ਅਧਿਕਾਰੀ ਨੂੰ ਬੁਲਾ ਸਕਦੀ ਹੈ।
ਜਦਕਿ ਟ੍ਰਾਈ ਵੱਲੋਂ ਇਹ ਨਹੀਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਜਿਓ ਦੇ ਨਵੇਂ ਆਫਰ ਨੂੰ ਰੀਵੀਓ ਕਰਨ 'ਚ ਕਿੰਨਾ ਸਮੇਂ ਲੱਗੇਗਾ। ਜਿਓ ਨੇ 'ਸਮਰ ਸਰਪ੍ਰਾਈਜ਼ ਆਫਰ' ਦੇ ਬੰਦ ਹੋਣ ਤੋਂ ਬਾਅਦ 11 ਅਪ੍ਰੈਲ ਨੂੰ 'ਧਨ ਧਨਾ ਧਨ' ਆਫਰ ਦਾ ਐਲਾਨ ਕੀਤਾ ਸੀ।
ਟ੍ਰਾਈ ਦੇ ਨਿਯਮ ਦੇ ਮੁਤਾਬਕ ਟੈਲੀਕਾਮ ਕੰਪਨੀਆਂ ਨੂੰ ਆਪਣੇ ਪਲਾਨਸ 'ਚ ਕੀਤੇ ਜਾ ਰਹੇ ਬਦਲਾਅ ਦੀ ਜਾਣਕਾਰੀ ਪਲਾਨ ਲਾਗੂ ਕਰਨ ਦੇ ਇਕ ਹਫਤੇ ਦੇ ਅੰਦਰ ਦੇਣੀ ਹੁੰਦੀ ਹੈ। ਟ੍ਰਾਈ ਦੇ ਸਚਿਵ ਸੁਧੀਰ ਗੁਪਤਾ ਦੇ ਵੱਲੋਂ ਇਹ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਨਵੇਂ ਆਫਰ 'ਚ ਕਿਸੇ ਨਿਯਮ ਦਾ ਉਲੰਘਣ ਨਹੀਂ ਪਾਇਆ ਜਾਂਦਾ ਹੈ ਤਾਂ ਇਹ ਆਫਰ ਲਗਾਤਾਰ ਜਾਰੀ ਰਹੇਗਾ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨਿਯਮ ਦੇ ਉਲੰਘਣ ਦੇ ਚੱਲਦੇ ਟ੍ਰਾਈ ਨੇ ਜਿਓ ਨੂੰ ਆਪਣੇ 'ਸਮਰ ਸਰਪ੍ਰਾਈਜ਼' ਨੂੰ ਬੰਦ ਕਰਨ ਲਈ ਕਿਹਾ ਸੀ। ਇਸ ਆਫਰ ਨੂੰ ਬੰਦ ਕਰਨ ਤੋਂ ਬਾਅਦ ਜਿਓ ਨੇ 'ਧਨ ਧਨਾ ਧਨ ਆਫਰ' ਨੂੰ ਲਾਂਚ ਕੀਤਾ। 'ਧਨ ਧਨਾ ਧਨ' ਆਫਰ ਦੇ ਮੁਤਾਬਕ ਜਿਓ ਦੇ ਪ੍ਰਾਈਮ ਮੈਂਬਰਸ ਨੂੰ 309 ਰੁਪਏ ਦਾ ਰਿਚਾਰਜ ਕਰਵਾਉਣ 'ਤੇ 84 ਦਿਨ ਲਈ ਹਰ ਦਿਨ 1GB ਡਾਟਾ ਅਤੇ ਅਨਲਿਮਟਿਡ ਕਾਲਿੰਗ ਦਾ ਮਜ਼ਾ ਮਿਲਦਾ ਹੈ, ਜੋ ਲੋਕ ਜਿਓ ਦੇ ਪ੍ਰਾਈਮ ਮੈਂਬਰ ਨਹੀਂ ਹੈ। ਉਹ 408 ਰੁਪਏ ਦਾ ਰਿਚਾਰਜ ਕਰਵਾਉਣ 'ਤੇ ਇਸ ਆਫਰ ਦਾ ਲਾਭ ਲੈ ਸਕਦੇ ਹਨ।
Jio ਦੇ ਮੁਕਾਬਲੇ 'ਚ BSNL ਦੇ ਰਿਹਾ ਹੈ 333 ਰੁਪਏ 'ਚ 270GB ਡਾਟਾ
NEXT STORY