ਜਲੰਧਰ- ਤੁਹਾਨੂੰ ਗੇਮਲੋਫਟ ਕੰਪਨੀ ਦੇ ਬਾਰੇ 'ਚ ਤਾਂ ਪਤਾ ਹੀ ਹੋਵੇਗਾ । ਇਹ ਉਹੀ ਕੰਪਨੀ ਹੈ ਜੋ ਸਮਾਰਟਫੋਨਜ, ਟੈਬਲੇਟਸ , ਗੇਮਿੰਗ ਕੰਸੋਲਸ ਅਤੇ ਹੋਰ ਪਲੇਟਫਾਰਮ ਲਈ ਗੇਮਜ਼ ਬਣਾਉਂਦੀ ਹੈ । ਇਹ ਕੰਪਨੀ Asphalt , Modern Combat ਅਤੇ Nova ਵਰਗੀ ਗੇਮਜ਼ ਫਰੈਂਚਾਇਜ਼ੀ ਲਈ ਜ਼ਿੰਮੇਦਾਰ ਹੈ । ਹੁਣ ਇਹ ਗੇਮਜ਼ ਤੁਹਾਨੂੰ ਵੀਡੀਓਕੋਨ ਦੇ ਸਮਾਰਟਫੋਨ 'ਚ ਖੇਡਣ ਨੂੰ ਮਿਲੇਗੀ ਅਤੇ ਉਹ ਵੀ ਮੁਫਤ । ਜਿਕਰਯੋਗ ਹੈ ਕਿ ਇਹ ਇਕ ਫਰੈਂਚ ਵੀਡੀਓ ਗੇਮ ਡਵੈਲੱਪਰ ਅਤੇ ਪਬਲਿਸ਼ਰ ਹੈ ਜਿਸ ਦਾ ਹੈਡਕਵਾਟਰ ਪੈੱਰਿਸ 'ਚ ਹੈ ਅਤੇ ਸੰਸਾਰ ਦੇ 28 ਦੇਸ਼ਾਂ 'ਚ ਸਹਾਇਕ ਕੰਪਨੀਆਂ ਹਨ । Asphalt Nitro , Modern Combat 4 : Zero Hour, Nova 3 : Freedom Edition ਅਤੇ Bubble Bash ਵਰਗੀ ਗੇਮਜ਼ ਨੂੰ ਵੀਡੀਓਕੋਨ ਦੇ ਹੈਂਡਸੈੱਟ 'ਚ ਉਪਲੱਬਧ ਹੋਣਗੀਆਂ ।
ਹਾਲਾਂਕਿ ਅਜਿਹਾ ਨਹੀਂ ਹੈ ਕਿ ਇਸ ਗੇਮਜ਼ ਦੇ ਫੁਲ ਵਰਜਨ ਲਈ ਤੁਹਾਨੂੰ ਪੈਸੇ ਨਹੀਂ ਦੇਣੇ ਪੈਣਗੇ । ਕੰਪਨੀ ਦੇ ਮੁਤਾਬਕ ਇਸ ਗੇਮ ਦੇ ਟਰਾਇਲ ਵਰਜਨ ਜਿਸ 'ਚ 5 ਵਾਰ ਗੇਮ ਨੂੰ 180 ਸੈਕੇਂਡ ਤੱਕ ਖੇਡਿਆ ਜਾ ਸਕਦਾ ਹੈ , ਦੀ ਸਹੂਲਤਮਿਲੇਗੀ । ਇਸ ਤੋਂ ਬਾਅਦ ਯੂਜ਼ਰਜ਼ ਨੂੰ ਇਸ ਗੇਮ ਲਈ ਭੁਗਤਾਨ ਕਰਨਾ ਪਵੇਗਾ । ਗੇਮਲੋਫਟ ਪਹਿਲਾ ਇੰਟਰਨੈਸ਼ਨਲ ਪਬਲਿਸ਼ਰ ਨਹੀਂ ਹੈ ਕਿ ਜਿੰਨ੍ਹੇ ਭਾਰਤ 'ਚ ਵਿਕਣ ਵਾਲੇ ਵਧੀਆ ਬ੍ਰਾਂਡ ਨਾਲ ਹੱਥ ਮਿਲਾਇਆ ਹੈ । ਇਸ ਤੋਂ ਪਹਿਲਾਂ ਇਲੈਕਟ੍ਰਾਨਿਕ ਆਰਟਸ (ਈ.ਏ. ਗੇਮ) ਨੇ ਸੈਮਸੰਗ ਦੇ ਨਾਲ ਮਿਲ ਕੇ ਈ.ਏ. ਪਲੇਅ ਦੀ ਪੇਸ਼ਕਸ਼ ਕੀਤੀ ਸੀ ।
Galaxy S7, S7 Edge ਦਾ ਪਹਿਲਾ ਟੀਜ਼ਰ ਹੋਇਆ ਲੀਕ (ਵੀਡੀਓ)
NEXT STORY