ਆਟੋ ਡੈਸਕ– ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਹਰ ਕੰਪਨੀ ਇਸ ਵਿਚ ਕੁਝ ਨਾ ਕੁਝ ਯੋਗਦਾਨ ਦੇ ਰਹੀ ਹੈ। ਉੱਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ, ਇਨ੍ਹਾਂ ਸਭ ਦਾ ਇਕ ਹੀ ਬਦਲ ਹੈ ਅਤੇ ਉਹ ਹੈ ਇਲੈਕਟ੍ਰਿਕ ਕਾਰ। ਯੂ.ਐੱਸ. ਆਧਾਰਿਤ ਇਲੈਕਟ੍ਰਿਕ ਮੋਬਿਲਿਟੀ ਟ੍ਰਾਈਟਨ ਨੇ ਇਸ ਦੇ ਹੱਲ ਨੂੰ ਲੱਭ ਲਿਆ ਹੈ। ਮੰਗਲਵਾਰ ਨੂੰ ਕੰਪਨੀ ਨੇ ਹੈਦਰਾਬਾਦ ’ਚ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. Anjana Om KashyapTriton Model H ਨੂੰ ਸ਼ੋਅਕੇਸ ਕੀਤਾ। ਇਸ ਇਲੈਕਟ੍ਰਿਕ ਕਾਰ ਨੂੰ ਸਿੰਗਲ ਚਾਰਜ ’ਤੇ 1200 ਕਿਲੋਮੀਟਰ ਤਕ ਚਲਾਇਆ ਜਾ ਸਕੇਗਾ।
ਲੁੱਕ ਦੀ ਗੱਲ ਕਰੀਏ ਤਾਂ ਇਹ ਤੁਹਾਨੂੰ ਅਮਰੀਕੀ ਐੱਸ.ਯੂ.ਵੀ. ਹੋਣ ਦਾ ਅਹਿਸਾਸ ਕਰਵਾਏਗੀ। ਇਸ ਵਿਚ ਵੱਡੀ ਫਰੰਟ ਗਰਿੱਲ ਹੈ ਅਤੇ ਇਹ ਵੇਖਣ ’ਚ ਵੀ ਵੱਡੀ ਹੈ। ਇਸ ਦੀ ਲੰਬਾਈ ਦੀ ਗੱਲ ਕਰੀਏ ਤਾਂ ਇਹ 5,690mm, ਉੱਚਾਈ 2,057mm ਅਤੇ ਚੌੜਾਈ 1,880mm ਹੈ। ਇਸ ਦਾ ਵ੍ਹੀਲਬੇਸ ਵੀ ਲਗਭਗ 3,302mm ਹੈ। ਇਸ ਦੀ ਲੁੱਕ ਵੀ ਕਿਸੇ ਮਿੰਨੀ ਟਰੱਕ ਤੋਂ ਘੱਟ ਨਹੀਂ ਹੈ। ਇਹ 8-ਸੀਟਰ ਐੱਸ.ਯੂ.ਵੀ. ਹੈ। ਇਸ ਵਿਚ 5,663 ਲਿਟਰ ਦੀ ਸਟੋਰੇਜ ਸਪੇਸ ਵੀ ਮਿਲਦੀ ਹੈ।
ਇਸ ਐੱਸ.ਯੂ.ਵੀ. ਦਾ ਦਾਅਵਾ ਹੈ ਕਿ ਇਸ ਨੂੰ 2 ਘੰਟਿਆਂ ’ਚ ਹਾਈਪਰਚਾਰਜਰ ਰਾਹੀਂ ਫੁੱਲ ਚਾਰਜ ਕੀਤਾ ਜਾ ਸਕਦਾ ਹੈ। ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 2.9 ਸਕਿੰਟਾਂ ’ਚ ਫੜ ਸਕਦੀ ਹੈ। ਇਕ ਵਾਰ ਚਾਰਜ ਹੋਣ ਤੋਂ ਬਾਅਦ ਇਸ ਨੂੰ ਕਰੀਬ 1200 ਕਿਲੋਮੀਟਰ ਤਕ ਚਲਾਇਆ ਜਾ ਸਕੇਗਾ। ਇੰਨੀ ਰੇਂਜ ਵਾਲੀ ਇਹ ਦੇਸ਼ ਅਤੇ ਦੁਨੀਆ ਦੀ ਪਹਿਲੀ ਇਲੈਕਟ੍ਰਿਕ ਕਾਰ ਵੀ ਹੋਵੇਗੀ। ਟ੍ਰਾਈਟਨ ਮਾਡਲ H SUV ਨੂੰ 7 ਰੰਗਾਂ ’ਚ ਲਾਂਚ ਕੀਤਾ ਜਾਵੇਗਾ।
ਕੰਪਨੀ ਨੂੰ ਭਾਰਤ ਤੋਂ ਪਹਿਲਾਂ ਹੀ ਲਗਭਗ 18,000 ਕਰੋੜ ਰੁਪਏ ਦੇ ਖਰੀਦ ਦੇ ਆਰਡਰ ਮਿਲ ਚੁੱਕੇ ਹਨ। ਕੰਪਨੀ ਜਲਦ ਹੀ ਤੇਲੰਗਾਨਾ ਦੇ ਜਾਹਿਰਾਬਾਦ ਇਲਾਕੇ ’ਚ ਆਪਣੀ ਮੈਨਿਊਫੈਕਚਰਿੰਗ ਯੂਨਿਟ ਖੋਲ੍ਹਣ ’ਤੇ ਵਿਚਾਰ ਕਰ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ Triton ਅਗਲੇ ਕੁਝ ਮਹੀਨਿਆਂ ’ਚ ਭਾਰਤ ’ਚ ਲਗਭਗ 226 ਕੋਰੜ ਰੁਪਏ ਦਾ ਨਿਵੇਸ਼ ਕਰਨ ਦਾ ਪਲਾਨ ਕਰ ਰਹੀ ਹੈ।
Samsung ਨੇ ਲਾਂਚ ਕੀਤਾ Galaxy A52s 5G ਸਮਾਰਟਫੋਨ ਦਾ ਨਵਾਂ ਕਲਰ ਵੇਰੀਐਂਟ
NEXT STORY