ਜਲੰਧਰ— ਬ੍ਰਿਟਿਸ਼ ਦੀ ਮੋਟਰਸਾਈਕਲ ਨਿਰਮਾਤਾ ਕੰਪਨੀ Triumph ਨੇ ਭਾਰਤ 'ਚ ਆਪਣੀ Thruxton R ਬਾਈਕ ਲਾਂਚ ਕਰ ਦਿੱਤੀ ਹੈ। ਇਹ ਬਾਈਕ ਕੰਪਨੀ ਦੀ ਮਾਡਰਨ ਕਲਾਸਿਕ ਰੇਂਜ ਦੇ ਤਹਿਤ ਬਣਾਈ ਗਈ ਬਾਈਕ ਹੈ ਜਿਸ ਦੀ ਕੀਮਤ 10.9 ਲੱਖ ਰੁਪਏ ਰੱਖੀ ਗਈ ਹੈ। ਬਾਈਕਸ ਨੂੰ ਪਸੰਦ ਕਰਨ ਵਾਲੇ ਗੁਲ ਪਨਾਗ ਅਤੇ ਟ੍ਰਾਇੰਫ ਇੰਡੀਆ ਦੇ ਪ੍ਰਮੁੱਕ Vimal Sumbly ਵੀ ਇਸ ਦੇ ਲਾਂਚ ਦੇ ਮੌਕੇ 'ਤੇ ਮੌਜੂਦ ਰਹੇ।
ਇਸ ਬਾਈਕ 'ਚ ਕੀ ਹੈ ਖਾਸ-
ਇੰਜਣ-
ਬਾਈਕ 'ਚ 1200 ਸੀ.ਸੀ. ਲਿਕੁਇੱਡ ਕੂਲਡ, 8 ਵਾਲਵ ਪੈਰੇਲਲ-ਟਵਿਨ ਇੰਜਣ ਲੱਗਾ ਹੈ ਜੋ 6750 ਆਰ.ਪੀ.ਐੱਮ. 'ਤੇ 96ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ ਅਤੇ ਇਹ 6 ਸਪੀਡ ਗਿਅਰਬਾਕਸ ਨਾਲ ਲੈਸ ਹੈ।
ਹੋਰ ਫੀਚਰਜ਼-
ਬਿਹਤਰ ਸੇਫਟੀ ਫੀਚਰਜ਼ ਨਾਲ Triumph ਦੀ Thruxton R ਬਾਈਕ 'ਚ ਆਕਰਸ਼ਕ ਫਿਊਲ ਟੈਂਕ, ਰਾਈਡ ਮੋਡਸ, ਟ੍ਰੈਕਸ਼ਨ ਕੰਟਰੋਲ, ਸਲਿੱਪ ਅਸਿਸਟ ਕਲੱਚ, ਸਵਿੱਚਬਲੇ ਏ.ਬੀ.ਐੱਸ. ਅਤੇ ਐਂਟਰੀ ਲਾਕ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ ਜੋ ਇਸ ਦਾ ਨਾਂ ਬਿਹਤਰੀਨ ਸੇਫਟੀ ਫੀਚਰਜ਼ ਵਾਲੀ ਬਾਈਕਸ 'ਚ ਸ਼ਾਮਲ ਕਰ ਦਿੰਦਾ ਹੈ।
ਸਨੈਪਚੈਟ ਦੀ ਪਹਿਲੀ ਹਾਰਰ ਫਿਲਮ ਹੋਈ ਰਿਲੀਜ਼ (ਵੀਡੀਓ)
NEXT STORY