ਗੈਜੇਟ ਡੈਸਕ - ਜੇ ਤੁਸੀਂ ਵੀ Truecaller ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਨਾਲ ਜੁੜੀ ਹੋਈ ਹੈ। Truecaller ਦੇ ਐਂਡਰਾਇਡ ਐਪ ਵਿਚ Spam Activity Indicator ਨਾਂ ਦਾ ਇਕ ਨਵਾਂ ਫੀਚਰ ਸ਼ਾਮਲ ਕੀਤਾ ਗਿਆ ਹੈ। ਇਸ ਦੀ ਮਦਦ ਨਾਲ Truecaller ਐਪ ਵਿਚ ਕਿਸੇ ਕਾਲਰ ਦੀ ਪ੍ਰੋਫਾਈਲ 'ਤੇ ਟੈਪ ਕਰਨ ਨਾਲ ਜੇਕਰ ਉਹ ਸਪੈਮਰ ਹੈ ਤਾਂ ਇਸ ਨਾਲ ਜੁੜੀ ਹਰ ਜਾਣਕਾਰੀ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ Truecaller ਮੋਬਾਇਲ ਐਪ ’ਚ Spam Reports, Call Activity ਅਤੇ Peak Calling Hours ਵਰਗੇ ਫੀਚਰਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। Spam Activity Indicator ਨੂੰ Truecaller ਐਪ ਨੂੰ ਹੋਰ ਜ਼ਿਆਦਾ ਸੁਰੱਖਿਅਤ ਅਤੇ ਬਿਹਤਰ ਬਣਾਉਣ ਲਈ ਹੀ ਲਿਆਂਦਾ ਗਿਆ ਹੈ।
ਇੰਝ ਕੰਮ ਕਰਦੇ ਹਨ ਇਹ ਸਾਰੇ ਫੀਚਰਜ਼
. Spam Activity Indicator ਫੀਚਰਜ਼ ਦੇ ਜ਼ਰੀਏ ਫੋਨ ਕਾਲ ਰਸੀਵ ਕਰਨ ਤੋਂ ਪਹਿਲਾਂ Truecaller ਯੂਜ਼ਰ ਨੂੰ ਕਾਲਰ ਦੇ ਬਾਰੇ ਜਾਣਕਾਰੀ ਦੇ ਦਿੰਦਾ ਹੈ।
. Spam reports ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਇਸ ਦੇ ਜ਼ਰੀਏ ਪਤਾ ਚਲ ਜਾਵੇਗਾ ਕਿ Truecaller ਯੂਜ਼ਰਸ ਨੇ ਇਕ ਹੀ ਨੰਬਰ ਨੂੰ ਕਿੰਨੇ ਵਾਰ ਸਪੈਮ ਮਾਰਕ ਕੀਤਾ ਹੈ। ਇਹ ਸਾਰੀ ਜਾਣਕਾਰੀ ਸਪੈਮ ਰਿਪੋਰਟਰਸ ਸੈਕਸ਼ਨ ’ਚ ਫੀਸਦੀ ਦੇ ਰੂਪ ’ਚ ਦਿਖਾਈ ਦਿੰਦੀ ਹੈ।
TikTok ਨੇ ਅਮਰੀਕਾ 'ਚ ਡਿਲੀਟ ਕੀਤੀਆਂ 3 ਲੱਖ ਤੋਂ ਜ਼ਿਆਦਾ ਵੀਡੀਓ, ਦੱਸਿਆ ਇਹ ਕਾਰਨ
NEXT STORY