ਜਲੰਧਰ : ਭਾਰਤ ਦੀ ਤੀਜੀ ਸਭ ਤੋਂ ਵੱਡੀ ਦੋ-ਪਹਿਆ ਵਾਹਨ ਨਿਰਮਾਤਾ ਕੰਪਨੀ TVS ਨੇ BS-IV ਕੰਪਲੇਂਟ ਇੰਜਣ ਦੇ ਨਾਲ ਨਵਾਂ 2017 ਮਾਡਲ Apache RTR 200 4V ਲਾਂਚ ਕੀਤਾ ਹੈ। ਇਸ ਮੋਟਰ ਬਾਈਕ ਦੀ ਭਾਰਤ 'ਚ ਕੀਮਤ 97,800 ਰੁਪਏ (ਐਕਸ ਸ਼ੋਰੂਮ ਮੁੰਬਈ) ਰੱਖੀ ਗਈ ਹੈ। ਇਸ ਬਾਈਕ 'ਚ AHO (ਆਟੋ ਹੈੱਡਲੈਂਪ ਆਨ ਫੀਚਰ) ਦੇ ਨਾਲ ਟਾਪ ਵੇਰਿਅੰਟ 'ਚ ABS ਸਿਸਟਮ ਦਿੱਤਾ ਗਿਆ ਹੈ ਜੋ ਤੇਜ਼ ਰਫਤਾਰ 'ਤੇ ਬਾਈਕ ਨੂੰ ਸੇਫਲੀ ਰੋਕਣ 'ਚ ਮਦਦ ਕਰੇਗਾ।
ਇੰਜਣ :
ਇਸ ਮੋਟਰ ਬਾਈਕ 'ਚ 198 ਸੀ. ਸੀ ਦਾ ਆਇਲ ਕੂਲਡ ਸਿੰਗਲ ਸਿਲੈਂਡਰ ਇੰਜਣ ਲਗਾ ਹੈ ਜੋ 20 ਬੀ. ਐੱਚ . ਪੀ ਦੀ ਪਾਵਰ ਅਤੇ 18 ਐੱਨ ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਮੋਟਰ ਬਾਈਕ ਨੂੰ ਭਾਰਤੀ ਬਾਜ਼ਾਰ 'ਚ ਜਲਦ ਹੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਚਾਰਜ ਲੱਗਣ ਤੋਂ ਬਾਅਦ ਵੀ ਗਾਹਕ ਨਹੀਂ ਛੱਡਣਗੇ ਜਿਓ ਦਾ ਸਾਥ : ਰਿਪੋਰਟ
NEXT STORY