ਗੈਜੇਟ ਡੈਸਕ—ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਸੀ.ਈ.ਓ. ਜੈਕ ਡਾਰਸੀ ਨੇ ਫੇਸਬੁੱਕ ਦੇ ਨਵੇਂ ਲੋਗੋ ਦਾ ਮਜ਼ਾਕ ਉਡਾਇਆ ਹੈ। ਜੈਕ ਡਾਰਸੀ ਨੇ ਟਵਿਟ ਕਰਕੇ ਫੇਸਬੁੱਕ ਦਾ ਮਜ਼ਾਕ ਉਡਾਉਂਦੇ ਹੋਏ Twitter from TWITTER ਲਿਖਿਆ। ਦਰਅਸਲ ਜੈਕ ਡਾਰਸੀ ਨੇ ਫੇਸਬੁੱਕ ਦੇ ਨਵੇਂ ਲੋਗੋ 'ਚ ਕੈਪਿਟਲ ਲੈਟਰ ਦਾ ਮਜ਼ਾਕ ਉਡਾਇਆ ਹੈ।
ਦੱਸ ਦੇਈਏ ਕਿ ਫੇਸਬੁੱਕ ਦੇ ਨਵੇਂ ਲੋਗੋ ਨੂੰ ਕੈਲੀਫੋਰਨੀਆ ਦੇ ਮੇਨਲੋ ਪਾਰਕ ਨਾਂ ਦੀ ਕੰਪਨੀ ਨੇ ਬਣਾਇਆ ਹੈ। ਨਵੇਂ ਲੋਗੋ ਨੂੰ ਲੈ ਕੇ ਆਸ਼ਾਵਾਦ ਨੂੰ ਉਤਸ਼ਾਹ ਦੇਣ ਦਾ ਦਾਅਵਾ ਕੀਤਾ ਗਿਆ ਹੈ। ਵੈਸੇ ਫੇਸਬੁੱਕ ਦੇ ਨਵੇਂ ਲੋਗੋ ਦਾ ਮਜ਼ਾਕ ਸਿਰਫ ਜੈਕ ਡਾਰਸੀ ਨੇ ਹੀ ਨਹੀਂ ਬਲਕਿ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਬਣਾਇਆ ਹੈ।
ਨਵੇਂ ਲੋਗੋ ਨੂੰ ਲੈ ਕੇ ਫੇਸਬੁੱਕ ਦੇ ਮਾਰਕੀਟਿੰਗ ਐਂਟੋਨੀਯੋ ਲੂਸੀਉ ਨੇ ਕਿਹਾ ਕਿ ਇਸ ਨਵੇਂ ਲੋਗੋ ਨੂੰ ਖਾਸ ਬ੍ਰਾਂਡਿੰਗ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਲੋਗੋ ਦੇ ਵਿਜੁਅਲ ਨੂੰ ਐਪ ਤੋਂ ਵੱਖ ਦਿਖਾਉਣ ਲਈ ਕਸਟਮ ਟਾਈਪੋਗ੍ਰਾਫੀ ਅਤੇ ਕੈਪੀਟਲਾਈਜੇਸ਼ਨ ਦਾ ਇਸਤੇਮਾਲ ਕੀਤਾ ਹੈ।
ਕੰਪਨੀ ਆਪਣੇ ਯੂਜ਼ਰਸ ਨੂੰ ਇਸ ਸਮੇਂ ਫੇਸਬੁੱਕ ਐਪ, ਮੈਸੇਂਜਰ, ਇੰਸਟਾਗ੍ਰਾਮ, ਵਟਸਐਪ, ਵਰਕਪਲੇਸ ਅਤੇ ਕੈਲੀਬਰਾ ਵਰਗੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਜਲਦ ਹੀ ਨਵੇਂ ਲੋਗੋ ਅਤੇ ਆਧਿਕਾਰਤ ਵੈੱਬਸਾਈਟ ਨਾਲ ਬਾਜ਼ਾਰ 'ਚ ਲੇਟੈਸਟ ਪ੍ਰੋਡਕਟਸ ਪੇਸ਼ ਕਰੇਗੀ।
108MP ਕੈਮਰੇ ਨਾਲ Mi Note 10 ਤੇ Mi Note 10 Pro ਲਾਂਚ, ਜਾਣੋ ਕੀਮਤ
NEXT STORY