ਨਵੀਂ ਦਿੱਲੀ (ਇੰਟ.) : ਸ਼ਨੀਵਾਰ ਨੂੰ ਪੂਰੀ ਦੁਨੀਆ 'ਚ ਟਵਿੱਟਰ ਦੀ ਸਰਵਿਸ ਡਾਊਨ ਹੋ ਗਈ। ਇਸ ਤੋਂ ਬਾਅਦ ਲੱਖਾਂ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਕਿ ਟਵਿੱਟਰ ਉਨ੍ਹਾਂ ਦੇ ਟਵੀਟ ਨੂੰ ਰਿਫ੍ਰੈਸ਼ ਨਹੀਂ ਕਰ ਰਿਹਾ। ਐਲਨ ਮਸਕ ਵੱਲੋਂ ਅਹੁਦਾ ਸੰਭਾਲਣ ਪਿੱਛੋਂ ਇਹ ਤੀਜੀ ਵਾਰ ਹੈ ਜਦੋਂ ਟਵਿੱਟਰ ਡਾਊਨ ਹੋਇਆ ਹੈ। ਕੁਝ ਯੂਜ਼ਰਜ਼ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਪਣੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਰਹੇ।
ਇਹ ਵੀ ਪੜ੍ਹੋ : ਕੋਈ Criminal Record ਨਹੀਂ, ਮਾਂ ਦਾ ਇਕਲੌਤਾ ਪੁੱਤ ਸੀ, ਜਾਣੋ ਕੌਣ ਹੈ ਨਾਹੇਲ, ਜਿਸ ਦੀ ਮੌਤ ਕਾਰਨ ਜਲ਼ ਰਿਹਾ ਫਰਾਂਸ?
ਟਵਿੱਟਰ ਯੂਜ਼ਰਜ਼ ਨੇ ਫਾਲੋਅਰਜ਼ ਅਤੇ ਟਾਈਮਲਾਈਨ ਦੇ ਗਾਇਬ ਹੋਣ ਦੀ ਵੀ ਸ਼ਿਕਾਇਤ ਕੀਤੀ ਹੈ। ਡਾਊਨ ਡਿਟੈਕਟਰ ਦੇ ਅਨੁਸਾਰ, ਆਨਲਾਈਨ ਸੇਵਾ 'ਚ ਰੁਕਾਵਟਾਂ 'ਤੇ ਨਜ਼ਰ ਰੱਖਣ ਵਾਲੀ ਇਕ ਵੈੱਬਸਾਈਟ ਨੇ ਪਾਇਆ ਕਿ ਟਵਿੱਟਰ ਦੇ ਡਾਊਨ ਹੋਣ ਤੋਂ ਬਾਅਦ ਹਜ਼ਾਰਾਂ ਯੂਜ਼ਰਜ਼ ਨੇ ਮਾਈਕ੍ਰੋ-ਬਲੌਗਿੰਗ ਵੈੱਬਸਾਈਟ 'ਤੇ ਸਮੱਸਿਆਵਾਂ ਦੀ ਰਿਪੋਰਟ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਕਾਬੂ, ਅਦਾਲਤ ਨੇ ਐਲਾਨਿਆ ਸੀ ਭਗੌੜਾ
ਵੈੱਬਸਾਈਟ ਡਾਊਨ ਡਿਟੈਕਟਰ, ਜੋ ਆਨਲਾਈਨ ਸੇਵਾਵਾਂ ਵਿੱਚ ਰੁਕਾਵਟਾਂ ਨੂੰ ਟ੍ਰੈਕ ਕਰਦਾ ਹੈ, ਮੁਤਾਬਕ ਲਗਭਗ 4,000 ਖਪਤਕਾਰਾਂ ਨੇ ਸਵੇਰੇ 8:15 ਵਜੇ ਟਵਿੱਟਰ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ। ਕੰਪਨੀ ਨੇ ਸ਼ਨੀਵਾਰ ਰਾਤ ਤੱਕ ਆਊਟੇਜ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ 6 ਮਾਰਚ ਨੂੰ ਟਵਿੱਟਰ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਲਿੰਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕੁਝ ਯੂਜ਼ਰਜ਼ ਲਾਗਇਨ ਕਰਨ ਵਿੱਚ ਅਸਮਰੱਥ ਸਨ। ਟਵਿੱਟਰ ਦੀ ਸੇਵਾ ਫਰਵਰੀ ਵਿੱਚ ਵੀ ਕੁਝ ਘੰਟਿਆਂ ਲਈ ਬੰਦ ਰਹੀ ਸੀ। ਖਪਤਕਾਰ ਉਦੋਂ ਸਿੱਧੇ ਸੰਦੇਸ਼ਾਂ ਜਾਂ ਪੋਸਟਾਂ ਨੂੰ ਅਪਡੇਟ ਕਰਨ ਵਿੱਚ ਅਸਮਰੱਥ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਕੀਆ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਖ਼ੁਦ ਹੀ ਕਰ ਸਕੋਗੇ ਰਿਪੇਅਰ
NEXT STORY