ਗੈਜੇਟ ਡੈਸਕ- ਟਵਿਟਰ ਦੇ ਨਵੇਂ ਵੈਰੀਫਿਕੇਸ਼ਨ ਪ੍ਰਣਾਲੀ ਦੇ ਰੰਗ ਹੁਣ ਹੁਣ ਸਾਈਟ 'ਤੇ ਨਜ਼ਰ ਆਉਣ ਲੱਗੇ ਹਨ। ਸਰਕਾਰੀ ਅਧਿਕਾਰੀ ਅਤੇ ਸੰਗਠਨ ਹੁਣ ਮਾਈਕ੍ਰੋਬਲਾਗਿੰਗ ਸਾਈਟ 'ਤੇ ਉਨ੍ਹਾਂ ਦੇ ਨਾਂ ਗ੍ਰੇਅ ਰੰਗ 'ਦੇ ਟਿਕ ਦੇ ਨਾਲ ਦਿਖਾਈ ਦੇ ਰਹੇ ਹਨ। ਪਹਿਲਾਂ ਹੀ ਕੁਝ ਪ੍ਰੋਫਾਈਲਾਂ 'ਤੇ ਇਸ ਤਰ੍ਹਾਂ ਦਾ ਬਦਲਾਅ ਦਿਖਾਈ ਦੇ ਚੁੱਕਾ ਹੈ। ਪੀ.ਐੱਮ. ਮੋਦੀ, ਯੂ.ਐੱਸ. ਰਾਸ਼ਟਰਪਤੀ ਜੋ ਬਾਈਡਨ ਅਤੇ ਬ੍ਰਿਟੇਨ ਦੇ ਪੀ.ਐੱਮ. ਰਿਸ਼ੀ ਸੁਨਕ ਸਣੇ ਕਈ ਰਾਜ ਨੇਤਾਵਾਂ ਦੇ ਟਵਿਟਰ ਪ੍ਰੋਫਾਈਲ 'ਤੇ ਗ੍ਰੇਅ ਟਿਕ ਨਜ਼ਰ ਆ ਰਿਹਾ ਹੈ। ਹਾਲਾਂਕਿ, ਅਜੇ ਇਸਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਕਈ ਰਾਜ ਨੇਤਾਵਾਂ ਦੀ ਪ੍ਰੋਫਾਈਲ ਅਜੇ ਵੀ ਪੁਰਾਣੇ ਨੀਲੇ ਰੰਗ ਦੇ ਟਿਕ ਨਾਲ ਦਿਖਾਈ ਦੇ ਰਹੀ ਹੈ।
ਮਸਕ ਨੇ ਕੀਤਾ ਸੀ ਵੱਖ-ਵੱਖ ਰੰਗ ਦੇ ਮਾਰਕ ਦਾ ਐਲਾਨ
ਇਸ ਤੋਂ ਪਹਿਲਾਂ ਸੀ.ਈ.ਓ. ਐਲਨ ਮਸਕ ਨੇ ਆਪਣੀ ਨਵੀਂ ਤਸਦੀਕ ਪ੍ਰਣਾਲੀ ਦਾ ਐਲਾਨ ਕਰਨ ਲਈ ਮਾਈਕ੍ਰੋਬਲਾਗਿੰਗ ਸਾਈਟ ਦਾ ਸਹਾਰਾ ਲਿਆ ਸੀ। ਉਨ੍ਹਾਂ ਟਵੀਟ ਕੀਤਾ ਸੀ, ਦੇਰੀ ਲਈ ਖੇਦ ਹੈ, ਅਸੀਂ ਅਸਥਾਈਰੂਪ ਨਾਲ ਅਗਲੇ ਹਫਤੇ ਸ਼ੁੱਕਰਵਾਰ ਨੂੰ ਵੈਰੀਫਿਕੇਸ਼ਨ ਲਾਂਚ ਕਰ ਰਹੇ ਹਨ। ਕੰਪਨੀਆਂ ਲਈ ਸੁਨਹਿਰਾ ਚੈੱਕ, ਸਰਕਾਰ ਲਈ ਗ੍ਰੇਅ ਚੈੱਕ, ਵਿਅਕਤੀਆਂ ਲਈ ਨੀਲਾ (ਸੈਲੀਬ੍ਰੇਟੀ ਜਾਂ ਨਹੀਂ) ਅਤੇ ਸਾਰੇ ਪ੍ਰਮਾਣਿਤ ਖਾਤਿਆਂ ਨੂੰ ਮੈਨੁਅਲ ਪ੍ਰਮਾਣਿਤ ਕੀਤਾ ਜਾਵੇਗਾ। ਉਨ੍ਹਾਂ ਵੱਖ-ਵੱਖ ਸੰਗਠਨਾਂ ਅਤੇ ਵਿਅਕਤੀਆਂ ਲਈ ਵੱਖ-ਵੱਖ ਰੰਗਾਂ ਦੀ ਵਰਤੋਂ ਬਾਰੇ ਟਵੀਟ ਕੀਤਾ ਸੀ ਪਰ ਹਾਲ ਹੀ 'ਚ ਇਸਦਾ ਵੇਰਵਾ ਦਿੱਤਾ ਸੀ। ਸਾਰੇ ਪ੍ਰਮਾਣਿਤ ਵਿਅਕਤੀਗਤ ਉਪਭੋਗਤਾਵਾਂ ਕੋਲ ਸਿਰਫ ਇਕ ਨੀਲਾ ਟਿਕ ਹੋਵੇਗਾ।
ਚਿਤਾਵਨੀ ਦੇ ਬਾਵਜੂਦ ਸ਼ੁਰੂ ਹੋ ਗਿਆ ਸੀ ਟਵਿਟਰ ਬਲਿਊ ਸਬਸਕ੍ਰਿਪਸ਼ਨ
ਦਿ ਵਰਜ ਦੀ ਇਕ ਰਿਪੋਰਟ ਮੁਤਾਬਕ, ਮਾਈਕ੍ਰੋਬਲਾਗਿੰਗ ਪਲੇਟਫਾਰਮ ਦਾ ਟਵਿਟਰ ਬਲਿਊ ਸਬਸਕ੍ਰਿਪਸ਼ਨ ਟਵਿਟਰ ਦੇ ਆਪਣੇ ਟਰਸਟ ਅਤੇ ਸੁਰੱਖਿਆ ਕਾਮਿਆਂ ਦੀ ਚਿਤਾਵਨੀ ਦੇ ਬਾਵਜੂਦ ਸ਼ੁਰੂ ਹੋ ਗਿਆ ਸੀ। ਇਸਦੇ ਤੁਰੰਦ ਬਾਅਦ ਕਈ ਪ੍ਰਮਾਣਿਤ ਖਾਤਿਆਂ ਨੇ ਮਸ਼ਹੂਰ ਹਸਤੀਆਂ ਜਾਂ ਬ੍ਰਾਂਡਾਂ ਦੀ ਨਕਲ ਕਰਨਾ ਸ਼ੁਰੂ ਕਰ ਦਿੱਤਾ ਸੀ। ਫਰਜ਼ੀਵਾੜਾ ਇਕ ਨਕਲੀ ਨਿਨਟੈਂਡੋ ਖਾਤੇ ਤੋਂ ਸ਼ੁਰੂ ਹੋਇਆ, ਜਿਸ ਵਿਚ ਪ੍ਰਸਿੱਧ ਗੇਮ ਮਾਰੀਓ ਦੇ ਅਕਸ ਨੂੰ ਟਵਿਟਰ 'ਚ ਵਿਚਕਾਰਲੀ ਉਂਗਲੀ ਉਠਾਉਂਦੇ ਹੋਏ ਦਿਖਾਇਆ ਗਿਆ। ਇਸ ਵਿਚਕਾਰ ਦਵਾਈ ਕੰਪਨੀ 'ਐਲੀ ਲਿਲੀ' ਦਾ ਇਕ ਹੋਰ ਫਰਜ਼ੀ ਟਵਿਟਰ ਅਕਾਊਂਟ ਸਾਹਮਣੇ ਆਇਆ। ਇਸਨੇ ਟਵੀਟ ਕੀਤਾ ਸੀ ਕਿ ਇੰਸੁਲਿਨ ਫ੍ਰੀ ਹੋ ਗਿਆ ਹੈ।
ਫਰਜ਼ੀ ਖ਼ਬਰਾਂ ਫੈਲਾਉਣ ਵਾਲੇ 3 ਯੂ-ਟਿਊਬ ਚੈਨਲਾਂ ਦਾ ਭਾਂਡਾ ਭੱਜਾ
NEXT STORY