ਗੈਜੇਟ ਡੈਸਕ– ਸੋਸ਼ਲ ਮੀਡੀਆ ਪਲੇਟਫਾਰਮ ’ਤੇ ਯੂਜ਼ਰਜ਼ ਅਤੇ ਉਨ੍ਹਾਂ ਦੇ ਡਾਟਾ ਦੀ ਪ੍ਰਾਈਵੇਸੀ ਨੂੰ ਲੈ ਕੇ ਕਈ ਵਾਰ ਸਵਾਲ ਖੜ੍ਹੇ ਹੋਏ ਹਨ। ਇਸੇ ਕੜੀ ’ਚ ਹੁਣ ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ’ਤੇ ਦੋਸ਼ ਲੱਗਾ ਹੈ ਕਿ ਉਹ ਯੂਜ਼ਰਜ਼ ਦੁਆਰਾ ਸ਼ੇਅਰ ਕੀਤੇ ਗਏ ਮੈਸੇਜ ਨੂੰ ਸਟੋਰ ਕਰਦੀ ਹੈ। ਹਾਲ ਹੀ ’ਚ ਜਾਰੀ ਕੀਤੀ ਗਈ ਇਕ ਆਨਲਾਈਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਟਵਿਟਰ ਆਪਣੇ ਯੂਜ਼ਰਜ਼ ਦੇ ਮੈਸੇਜ ਨੂੰ ਲੰਬੇ ਸਮੇਂ ਤਕ ਸਟੋਰ ਕਰਕੇ ਰੱਖਦੀ ਹੈ ਅਤੇ ਇਨ੍ਹਾਂ ’ਚ ਉਹ ਮੈਸੇਜ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਯੂਜ਼ਰਜ਼ ਡਿਲੀਟ ਕਰ ਦਿੰਦੇ ਹਨ। ਇਸ ਦੇ ਨਾਲ ਹੀ ਟਵਿਟਰ ਉਨ੍ਹਾਂ ਡਾਟਾ ਨੂੰ ਵੀ ਸਟੋਰ ਕਰਦੀ ਹੈ ਜੋ ਡਿਲੀਟ ਹੋਏ ਅਕਾਊਂਟਸ ਦੁਆਰਾ ਕਦੇ ਸ਼ੇਅਰ ਜਾਂ ਰਿਸੀਵ ਕੀਤੇ ਗਏ ਸਨ।
ਟੈੱਕ ਕਰੰਚ ਦੀ ਰਿਪੋਰਟ ਮੁਤਾਬਕ ਇਕ ਸਕਿਓਰਿਟੀ ਰਿਸਰਚਰ ਕਰਣ ਸੈਣੀ ਨੇ ਟਵਿਟਰ ਦੁਆਰਾ ਯੂਜ਼ਰਜ਼ ਦੇ ਮੈਸੇਜ ਸਟੋਰ ਕੀਤੇ ਜਾਣ ਦੀ ਖਬਰ ਦਾ ਖੁਲਾਸਾ ਕੀਤਾ। ਸੈਣੀ ਨੇ ਆਪਣੀ ਰਿਸਰਚ ’ਚ ਕਿਹਾ ਕਿ ਟਵਿਟਰ ਤੋਂ ਡਿਲੀਟ ਹੋਏ ਅਕਾਊਂਟਸ ਦੇ ਸਾਲਾਂ ਪੁਰਾਣੇ ਮੈਸੇਜ ਨੂੰ ਡਾਟਾ ਆਰਕਾਈਵ ’ਚੋਂ ਫਾਈਲ ਦੇ ਰੂਪ ’ਚ ਪਾਇਆ ਗਿਆ ਹੈ। ਸੈਣੀ ਨੂੰ ਪਹਿਲਾਂ ਇਹ ਟਵਿਟਰ ਦਾ ਬਗ ਲੱਗਾ, ਜਿਸ ਨੂੰ ਫਿਕਸ ਕਰਨ ਦੀ ਲੋੜ ਸੀ। ਸੈਣੀ ਨੇ ਕਿਹਾ ਕਿ ਉਹ ਇਸ ਬਗ ਦੀ ਮਦਦ ਨਾਲ ਆਸਾਨੀ ਨਾਲ ਉਨ੍ਹਾਂ ਮੈਸੇਜ ਨੂੰ ਰੀਟਵੀਟ ਕਰ ਸਕਦੇ ਹਨ ਜਿਨ੍ਹਾਂ ਨੂੰ ਸੈਂਡਰ ਅਤੇ ਰਿਸੀਵਰ ਦੋਵਾਂ ਨੇ ਡਿਲੀਟ ਕਰ ਦਿੱਤਾ ਹੈ।
ਟਵਿਟਰ ’ਤੇ ਪਹਿਲਾਂ ਯੂਜ਼ਰਜ਼ ਆਪਣੇ ਮੈਸੇਜ ਨੂੰ ਅਨਸੈਂਡ ਫੀਚਰ ਦੀ ਮਦਦ ਨਾਲ ਡਿਲੀਟ ਕਰ ਸਕੇਦ ਹਨ ਪਰ ਹੁਣ ਅਜਿਹਾ ਨਹੀਂ ਹੈ। ਹੁਣ ਜੇਕਰ ਯੂਜ਼ਰ ਆਪਣੇ ਕਿਸੇ ਮੈਸੇਜ ਨੂੰ ਡਿਲੀਟ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿਰਫ ‘ਰਿਮੂਵ ਦਿ ਮੈਸੇਜ’ ਦਾ ਆਪਸ਼ਨ ਦਿਸੇਗਾ। ਟਵਿਟਰ ਦੇ ਇਕ ਬੁਲਾਰੇ ਨੇ ਇਸ ਬਾਰੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤਾ ਜਾ ਰਹੀ ਹੈ ਅਤੇ ਮਾਮਲੇ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਜਾਵੇਗਾ।
ਤੁਹਾਡੇ ਡਾਟਾ ਨੂੰ ਟਰੈਕ ਕਰ ਰਹੇ ਹਨ 17 ਹਜ਼ਾਰ ਐਂਡਰਾਇਡ ਐਪਸ
NEXT STORY