ਜਲੰਧਰ- ਐਪਲ ਨੇ ਆਈਫੋਨ ਆਪਰੇਟਿੰਗ ਸਿਸਟਮ (ਆਈ.ਓ.ਐੱਸ.) 10 'ਚ ਬਹੁਤ ਸਾਰੇ ਬਦਲਾਅ ਕੀਤੇ ਹਨ ਜਿਸ ਨਾਲ ਆਈ.ਓ.ਐੱਸ. ਡਿਵਾਈਸਿਸ 'ਚ ਬਹੁਤ ਸਾਰੇ ਨਵੇਂ ਫੀਚਰਸ ਐਡ ਹੋਏ ਹਨ। ਆਈ.ਓ.ਐੱਸ. ਡਿਵਾਈਸਿਸ ਨੂੰ ਅਨਲਾਕ ਕਰਨ ਲਈ ਸਲਾਈਡ ਟੂ ਆਨਲਾਕ ਜਾਂ ਫਿਰ ਹੋਮ ਬਟਨ ਨੂੰ ਦਬਾਉਣਾ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋਏ ਕਿ ਆਈਫੋਨ ਨੂੰ ਅਨਲਾਕ ਕਰਨ ਲਈ ਹੁਣ ਬਟਨ ਦਬਾਉਣ ਦੀ ਲੋੜ ਵੀ ਨਹੀਂ ਹੈ। ਬਿਨਾਂ ਛੂਹੇ ਇਸ ਤਰ੍ਹਾਂ ਕਰ ਸਕਦੇ ਹੋ ਆਈਫੋਨ ਨੂੰ ਅਨਲਾਕ-
ਇਸ ਲਈ ਸੈਟਿੰਗਸ > ਟਚ ਆਈ.ਡੀ. ਅਤੇ ਪਾਸਕੋਡ > ਆਈਫੋਨ ਅਨਲਾਕ ਦਾ ਵਿਕਲਪ ਚੁਣੋ। ਇਸ ਤੋਂ ਬਾਅਦ ਇਨ੍ਹਾਂ ਸਟੈੱਪਸ ਨੂੰ ਫਾਲੋ ਕਰੋ।
ਸੈਟਿੰਗਸ ਨੂੰ ਓਪਨ ਕਰੋ।
ਜਨਰਲ 'ਤੇ ਕਲਿੱਕ ਕਰੋ।
ਐਕਸੈਸਿਬੀਲਿਟੀ ਨੂੰ ਸਿਲੈਕਟ ਕਰੋ।
ਬੋਮ ਬਟਨ 'ਤੇ ਟੈਬ ਕਰੋ।
ਇਸ ਤੋਂ ਬਾਅਦ Rest 6inger to Open ਫੰਕਸ਼ਨ ਨੂੰ ਟਰਨ ਆਫ ਕਰ ਦਿਓ।
ਇਸ ਤੋਂ ਬਾਅਦ ਹੋਮ ਬਟਨ ਨੂੰ ਦਬਾਉਣ ਦੀ ਬਜਾਏ ਹੋਮ ਬਟਨ 'ਤੇ ਉਂਗਲੀ ਰੱਖਣ ਨਾਲ ਹੀ ਫੋਨ ਅਨਲਾਕ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪੁਰਾਣੇ ਆਈਫੋਨਜ਼ ਦੀ ਡਿਸਪਲੇ ਨੂੰ ਆਨ ਕਰਨ ਲਈ ਬਟਨ ਨੂੰ ਦਬਾਉਣ ਅਤੇ ਫੋਨ ਨੂੰ ਅਨਲਾਕ ਕਰਨ ਲਈ ਸਲਾਈਡ ਟੂ ਅਨਲਾਕ ਦੀ ਹੀ ਵਰਤੋਂ ਕਰਨਾ ਹੋਵੇਗੀ।
ਤੁਸੀਂ ਵੀ ਉਡੀਕ ਰਹੇ ਹੋ ਜਿਓ ਦਾ ਨੈੱਟਵਰਕ, ਤਾਂ ਜ਼ਰੂਰ ਪੜ੍ਹੋ ਇਹ ਖਬਰ!
NEXT STORY