ਨਵੀਂ ਦਿੱਲੀ- ਟਾਟਾ ਮੋਟਰਜ਼ ਤੇ ਮਹਿੰਦਰਾ ਜਲਦ ਹੀ ਭਾਰਤੀ ਬਾਜ਼ਾਰ ਵਿਚ ਨਵੀਆਂ ਕਾਰਾਂ ਉਤਾਰਨ ਵਾਲੀਆਂ ਹਨ। ਟਾਟਾ ਮੋਟਰਜ਼ ਸਤੰਬਰ ਵਿਚ ਪਹਿਲੀ ਮਾਈਕਰੋ ਐੱਸ. ਯੂ. ਵੀ. ਟਾਟਾ ਪੰਚ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਕਾਰ ਹੁੰਡਈ ਦੀ ਜਲਦ ਆਉਣ ਵਾਲੀ ਕੈਸਪਰ ਤੇ ਪਹਿਲਾਂ ਤੋਂ ਸੜਕਾਂ 'ਤੇ ਦੌੜ ਰਹੀ ਮਾਰੂਤੀ ਇਗਨਿਸ ਅਤੇ ਮਹਿੰਦਰਾ ਕੇ. ਯੂ. ਵੀ.-100 ਵਰਗੀਆਂ ਕਾਰਾਂ ਨੂੰ ਟੱਕਰ ਦੇਵੇਗੀ।
ਉੱਥੇ ਹੀ, ਮਹਿੰਦਰਾ ਨੇ ਹਾਲ ਹੀ ਵਿਚ ਆਪਣੀ ਨਵੀਂ ਲਾਂਚ ਕੀਤੀ ਗਈ XUV700 5-ਸੀਟਰ ਐੱਸ. ਯੂ. ਵੀ. ਦੀਆਂ ਕੀਮਤਾਂ ਦਾ ਐਲਾਨ ਕੀਤਾ ਸੀ ਅਤੇ ਇਸ ਦਾ ਮਾਰਕੀਟ ਲਾਂਚ ਆਉਣ ਵਾਲੇ ਮਹੀਨਿਆਂ ਵਿਚ ਹੋਵੇਗਾ। ਇਸ ਐੱਸ. ਯੂ. ਵੀ. ਦਾ 7-ਸੀਟਰ ਮਾਡਲ ਅਕਤੂਬਰ 2021 ਵਿਚ ਸ਼ੋਅਰੂਮ ਵਿਚ ਆਵੇਗਾ।
ਇਹ ਵੀ ਪੜ੍ਹੋ- ਬਿਨਾਂ ਇੰਟਰਨੈੱਟ ਦੇ ਵੀ ਕਰ ਸਕਦੇ ਹੋ UPI ਰਾਹੀਂ ਲੈਣ-ਦੇਣ, ਜਾਣੋ ਕਿਵੇਂ
ਇਸ ਪਿੱਛੋਂ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਸਕਾਰਪੀਓ ਦਾ ਨਵਾਂ ਮਾਡਲ ਲਾਂਚ ਕੀਤਾ ਜਾਵੇਗਾ। ਉੱਥੇ ਹੀ, ਟਾਟਾ ਪੰਚ ਕਿਸ ਤਰ੍ਹਾਂ ਦੀ ਹੋਵੇਗੀ, ਕੰਪਨੀ ਇਸ ਦਾ ਖੁਲਾਸਾ ਅਧਿਕਾਰਤ ਤਸਵੀਰਾਂ ਜ਼ਰੀਏ ਪਹਿਲਾਂ ਹੀ ਕਰ ਚੁੱਕੀ ਹੈ। ਪੰਚ ਐੱਸ. ਯੂ. ਵੀ. ਵਿਚ ਸਟਾਈਲਿਸ਼ 16 ਇੰਚ ਵ੍ਹੀਲਸ ਦਿੱਤੇ ਗਏ ਹਨ। ਬਾਹਰਲੀ ਤੇ ਅੰਦਰੂਨੀ ਦਿਖ ਵਿਚ ਵੀ ਇਹ ਕਾਰ ਕਾਫ਼ੀ ਸ਼ਾਨਦਾਰ ਦਿਸਣ ਵਾਲੀ ਹੈ। ਟਾਟਾ ਪੰਚ ਵਿਚ 1.2 ਲਿਟਰ ਇੰਜਣ ਮਿਲਣ ਦੀ ਉਮੀਦ ਹੈ। ਮਹਿੰਦਰਾ ਐਂਡ ਮਹਿੰਦਰਾ ਵੱਲੋਂ ਨਵੀਂ ਮਹਿੰਦਰਾ ਸਕਾਰਪੀਓ ਨੂੰ 2022 ਦੇ ਸ਼ੁਰੂ ਵਿਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਮੌਜੂਦਾ ਮਾਡਲ ਤੋਂ ਵੱਖਰੀ ਦਿਖਾਉਣ ਲਈ ਇਸ ਦੀ ਬਾਹਰੀ ਲੁਕ ਤੇ ਡਿਜ਼ਾਇਨ ਵਿਚ ਕਾਫ਼ੀ ਤਬਦੀਲੀ ਕੀਤੀ ਗਈ ਹੈ।
ਇਹ ਵੀ ਪੜ੍ਹੋ- WhatsApp ਦੇ ‘ਲਾਸਟ ਸੀਨ’ ਫੀਚਰ ’ਚ ਜਲਦ ਹੋ ਸਕਦੈ ਵੱਡਾ ਬਦਲਾਅ
ਬਿਨਾਂ ਇੰਟਰਨੈੱਟ ਦੇ ਵੀ ਕਰ ਸਕਦੇ ਹੋ UPI ਰਾਹੀਂ ਲੈਣ-ਦੇਣ, ਜਾਣੋ ਕਿਵੇਂ
NEXT STORY