ਜਲੰਧਰ : ਚੀਨੀ ਬਹੁਕੌਮੀ ਦੂਰਸੰਚਾਰ ਯੰਤਰ ਨਿਰਮਾਤਾ ZTE ਦੇ ਮਾੜੇ ਦਿਨ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੇ। ਪਹਿਲਾਂ ਹੀ ਅਮਰੀਕਾ ਵਿਚ ZTE ਦੇ ਲੇਟੈਸਟ ਸਮਾਰਟਫੋਨਸ ਨੂੰ ਲਾਂਚ ਕਰਨ 'ਤੇ ਰੋਕ ਲੱਗੀ ਹੋਈ ਹੈ ਅਤੇ ਹੁਣ ਸਮਾਰਟਫੋਨ ਦੇ ਪਾਰਟਸ ਦੀ ਸਪਲਾਈ 'ਤੇ ਵੀ ਰੋਕ ਲੱਗ ਗਈ ਹੈ। ਅਮਰੀਕੀ ਸਪਲਾਇਰਸ 'ਤੇ ਇਸ ਕੰਪਨੀ ਨਾਲ ਕੰਮ ਕਰਨ 'ਤੇ ਰੋਕ ਲਾ ਦਿੱਤੀ ਗਈ ਹੈ।
ਦੱਸ ਦੇਈਏ ਕਿ ZTE ਆਪਣੇ ਜ਼ਿਆਦਾਤਰ ਸਮਾਰਟਫੋਨਸ ਵਿਚ ਅਮਰੀਕੀ ਚਿੱਪ ਨਿਰਮਾਤਾ ਕੰਪਨੀ Qualcomm ਦੇ ਪ੍ਰੋਸੈਸਰ ਦੀ ਵਰਤੋਂ ਕਰਦੀ ਹੈ ਪਰ ਹੁਣ ਇਸ ਬੈਨ ਤੋਂ ਬਾਅਦ ZTE ਨੂੰ ਇਹ ਪ੍ਰੋਸੈਸਰ ਨਹੀਂ ਮਿਲਣਗੇ, ਜਿਸ ਨਾਲ ਕੰਪਨੀ ਹਾਈ ਪ੍ਰਫਾਰਮੈਂਸ ਸਮਾਰਟਫੋਨਸ ਬਣਾਉਣ 'ਚ ਅਸਮਰੱਥ ਹੋ ਗਈ ਹੈ। ਉਂਝ ਤਾਂ ZTE ਤਾਈਵਾਨੀ ਫਰਮ ਮੀਡੀਆ ਟੈੱਕ ਦੇ ਪ੍ਰੋਸੈੱਸਰਸ ਦੀ ਵੀ ਆਪਣੇ ਸਮਾਰਟਫੋਨਸ ਵਿਚ ਵਰਤੋਂ ਕਰਦੀ ਹੈ ਪਰ ਇਹ Qualcomm ਤੋਂ ਬਿਹਤਰ ਨਹੀਂ।
ਕੀ ਸੀ ਪੂਰਾ ਮਾਮਲਾ
ਪਿਛਲੇ ਸਾਲ ZTE ਨੇ ਸਵੀਕਾਰ ਕੀਤਾ ਸੀ ਕਿ ਉਸ ਨੇ ਅਮਰੀਕਾ ਵਿਚ ਬਣਾਏ ਪਾਰਟਸ ਵਪਾਰ ਪਾਬੰਦੀਆਂ ਦੇ ਬਾਵਜੂਦ ਈਰਾਨ ਤੇ ਉੱਤਰੀ ਕੋਰੀਆ ਤਕ ਪਹੁੰਚਾਏ ਹਨ। ਹੁਣ ਅਮਰੀਕੀ ਕਾਮਰਸ ਡਿਪਾਰਟਮੈਂਟ ਨੇ ਦੱਸਿਆ ਹੈ ਕਿ ZTE ਨੇ ਸਮਝੌਤੇ ਤੋੜੇ ਹਨ ਅਤੇ ਭੁਗਤਾਨ ਬਾਰੇ ਵੀ ਅਮਰੀਕੀ ਅਧਿਕਾਰੀਆਂ ਨਾਲ ਝੂਠ ਬੋਲਿਆ ਹੈ। ਅਮਰੀਕਾ ਤੋਂ ਪਾਰਟਸ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਉਤਪਾਦਨ ਵਿਚ ਕਮੀ ਆਈ ਹੈ, ਜਿਸ ਕਾਰਨ ZTE ਨੇ ਮਸ਼ਹੂਰ ਵੈੱਬਸਾਈਟ ਅਲੀਬਾਬਾ ਤੇ ਟੀਮਾਲ ਮਾਰਕੀਟਪਲੇਸ ਤੋਂ ਆਪਣੇ ਉਤਪਾਦ ਹਟਾ ਲਏ ਹਨ ਅਤੇ ਕੰਪਨੀ ਦੇ ਉਤਪਾਦ ਹੁਣ ਸਿਰਫ ਵਾਇਰਲੈੱਸ ਕਰੀਅਰ ਰਾਹੀਂ ਹੀ ਵੇਚੇ ਜਾ ਰਹੇ ਹਨ।
ਬਲਾਈਂਡ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀ ਹੋਵੇਗੀ ਗੂਗਲ ਦੀ ਇਹ ਨਵੀਂ ਐਪ
NEXT STORY