ਜਲੰਧਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਆਪਣਾ ਪੁਰਾਣਾ ਐਂਡਾਇਡ ਫੋਨ ਨਹੀਂ ਛੱਡਿਆ ਹੈ ਅਤੇ ਹੁਣ ਵੀ ਉਸ ਦਾ ਇਸਤੇਮਾਲ ਆਪਣੇ ਟਵੀਟ ਪੋਸਟ ਕਰਨ 'ਚ ਕਰ ਰਹੇ ਹਨ। ਜਿਸ ਨਾਲ ਦੇਸ਼ ਦੇ ਖੁਫੀਆ ਕਮਿਊਨਿਟੀ 'ਚ ਚਿੰਤਾ ਫੈਲੀ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਟ੍ਰੰਪ ਆਪਣਾ ਪੁਰਾਣਾ ਐਂਡਰਾਇਡ ਫੋਨ ਛੱਡ ਚੁੱਕੇ ਹਨ ਅਤੇ ਸਰਕਾਰ ਵੱਲੋਂ ਪ੍ਰਦਾਨ ਕੀਤਾ ਗਿਆ ਇਕ ਨਵਾਂ ਅਤੇ ਸੁਰੱਖਿਅਤ ਫੋਨ ਇਸਤੇਮਾਲ ਕਰ ਰਹੇ ਹਨ ਪਰ ਇਕ ਰਿਪੋਰਟ ਦੇ ਅਨੁਸਾਰ ਉਹ ਪਿਛਲੇ ਹਫਤੇ ਵਾਸ਼ਿੰਗਟਨ ਆਉਣ ਦੇ ਬਾਅਦ ਵੀ ਟਵਿੱਟਰ 'ਤੇ ਪੋਸਟ ਕਰਨ ਲਈ ਆਪਣਾ ਪੁਰਾਣਾ ਐਂਡਰਾਇਡ ਫੋਨ ਇਸਤੇਮਾਲ ਕਰ ਰਹੇ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਇਕ ਅਸੁਰੱਖਿਤ ਨਿੱਜ਼ੀ ਉਪਕਰਣ ਦਾ ਇਸਤੇਮਾਲ ਕਰ ਰਹੇ ਹਨ ਅਤੇ ਇਹ ਚਿੰਤਾ ਦੀ ਗੱਲ ਹੈ ਕਿ ਆਪਣਾ ਪੁਰਾਣਾ ਸਮਾਰਟਫੋਨ ਇਸਤੇਮਾਲ ਕਰਨ ਦੀ ਉਨ੍ਹਾਂ ਦੀ ਇੱਛਾ ਉਨ੍ਹਾਂ ਦੇ ਹੋਰ ਰਾਸ਼ਟਰ ਨੂੰ ਸੁਰੱਖਿਆ ਖਤਰੇ ਤੋਂ ਬਚਾ ਸਕਦੀ ਹੈ।
ਅਖਬਾਰ ਨੇ ਕਿਹਾ ਹੈ ਕਿ ਟ੍ਰੰਪ ਆਪਣੇ ਪੁਰਾਣੇ ਐਂਡਰਾਇਡ ਫੋਨ ਦਾ ਉਪਯੋਗ ਫੋਨ ਕਾਲ ਕਰਨ ਲਈ ਨਹੀਂ, ਸਗੋਂ ਟਵਿੱਟਰ ਲਈ ਕਰ ਰਹੇ ਹਨ। ਇਹ ਸਾਫ ਨਹੀਂ ਹੈ ਕਿ ਉਨ੍ਹਾਂ ਦੇ ਉਸ ਫੋਨ 'ਚ ਕੀ ਸੁਰੱਖਿਆ ਉਪਾਅ ਕੀਤੇ ਗਏ ਹਨ ਅਤੇ ਉਸ ਨਾਲ ਡਾਟਾ ਚੋਰੀ ਹੋਣ ਦਾ ਉਨ੍ਹਾਂ ਦੇ ਟਵਿੱਟਰ ਅਕਾਊਂਟ 'ਚ ਦਖਲ ਦਾ ਕਿੰਨਾ ਖਤਰਾ ਹੈ।
2017 'ਚ ਮਿਲਣ ਵਾਲੇ ਬੈਸਟ 5 ਲੈਪਟਾਪਸ ਦੀ ਲਿਸਟ
NEXT STORY