ਜਲੰਧਰ— ਅਮਰੀਕਾ 'ਚ ਸਥਿਤ ਬਿਜਲੀ ਉਪਕਰਣਾਂ ਦਾ ਨਿਰਮਾਣ ਕਰਨ ਵਾਲੀ DeWalt ਨਾਂ ਦੀ ਇਕ ਫਰਮ ਨੇ ਮੋਬਾਇਲ ਫੋਨ ਲਾਂਚ ਕੀਤਾ ਹੈ ਜੋ 2 ਮੀਟਰ ਦੀ ਉਚਾਈ ਤੋਂ ਇੱਟ, ਪੱਥਰ, ਕੰਕਰੀਟ ਜਾਂ ਫਰਸ਼ 'ਤੇ ਡਿੱਗਣ 'ਤੇ ਵੀ ਨਹੀਂ ਟੁੱਟੇਗਾ। ਇਸ ਸਮਾਰਟਫੋਨ ਦੀ ਖਾਸ ਗੱਲ ਹੈ ਕਿ ਚਾਚੇ ਇਸ ਨੂੰ 0 ਤੋਂ 20 ਡਿਗਰੀ ਤੋਂ ਹੇਠਾਂ ਦੀ ਜਮ੍ਹਾ ਦੇਣ ਵਾਲੀ ਠੰਡ 'ਚ ਜਾਂ 60 ਡਿਗਰੀ ਦੀ ਝੁਲਸਾ ਦੇਣ ਵਾਲੀ ਗਰਮੀ, ਦੋਵਾਂ ਹਲਾਤਾਂ 'ਚ ਚਲਾਇਆ ਜਾ ਸਕਦਾ ਹੈ. ਇਸ ਦੀ ਵਰਤੋਂ ਖਾਸ ਤੌਰ 'ਤੇ ਉਦਯੋਗ ਖੇਤਰ ਦੇ ਮਜਦੂਰਾਂ ਲਈ ਬੇਹੱਦ ਖਾਸ ਹੋਵੇਗੀ।
'MD501' ਇਕ ਐਂਡ੍ਰਾਇਡ ਸਮਾਰਟਫੋਨ ਹੈ ਜਿਸ ਨੂੰ ਪਾਣੀ ਅਤੇ ਧੂੜ-ਮਿੱਟੀ ਦੇ ਪ੍ਰਭਾਵ ਤੋਂ ਬਚਾਉਣ ਲਈ ਵਾਟਰਪਰੂਫ ਅਤੇ ਡਸਟਪਰੂਪ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ 'ਚ ਇਨਬਿਲਟ ਵਾਇਰਲੈੱਸ ਚਾਰਜਿੰਗ ਫੀਚਰ ਵੀ ਸ਼ਾਮਲ ਹੈ।
ਫੀਚਰਜ਼:
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ 4ਜੀ ਸਮਾਰਟਫੋਨ 'ਚ 13 ਮੈਗਾਪਿਕਸਲ ਕੈਮਰਾ, ਮੀਡੀਆਟੈੱਕ MT6735 1.3 ਗੀਗਾਹਰਟਜ਼ ਪ੍ਰੋਸੈਸਰ, 2ਜੀ.ਬੀ. ਰੈਮ, 5-ਇੰਚ 720ਪੀ ਡਿਸਪਲੇ ਅਤੇ 3,950ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ 450 ਘੰਟਿਆਂ ਦਾ ਸਟੈਂਡਬਾਏ ਟਾਈਮ ਅਤੇ 8 ਘੰਟਿਆਂ ਦਾ ਟਾਕਟਾਈਮ ਦੇਵੇਗੀ।
ਇਸ ਫੋਨ ਦੀ ਟੱਚਸਕ੍ਰੀਨ ਨੂੰ ਦਸਤਾਨੇ ਪਾ ਕੇ ਚਲਾਇਆ ਜਾ ਸਕਦਾ ਹੈ। ਫਿਲਹਾਲ ਇਸ ਫੋਨ ਨੂੰ ਬ੍ਰਿਟੇਨ 'ਚ ਹੀ ਉਪਲੱਬਧ ਕੀਤਾ ਗਿਆ ਹੈ ਜਿਥੇ ਇਸ ਦੀ ਕੀਮਤ 544 ਡਾਲਰ (ਕਰੀਬ 38 ਹਜ਼ਾਰ ਰੁਪਏ) ਰੱਖੀ ਗਈ ਹੈ।
ਕੀ Microsoft ਬੰਦ ਕਰ ਦਵੇਗੀ ਵਿੰਡੋਜ਼ ਸਮਾਰਟਫੋਨਾਂ ਦਾ ਨਿਰਮਾਣ !
NEXT STORY