ਜਲੰਧਰ- ਸਨੈਪਚੈਟ ਨੇ ਹਾਲ ਹੀ 'ਚ ਇਕ ਨਵੇਂ ਫੀਚਰ ਦਾ ਖੁਲਾਸਾ ਕੀਤਾ ਹੈ ਜਿਸ ਦਾ ਯੂਜ਼ਰਜ਼ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ। ਜੀ ਹਾਂ ਸਨੈਪਚੈਟ ਆਪਣੇ ਸੋਸ਼ਲ ਮੈਸੇਜਿੰਗ ਐਪ ਦੀ ਵਰਤੋਂ ਕਰ ਰਹੇ ਯੂਜ਼ਰਜ਼ ਲਈ ਡਿਸਅਪੀਅਰ ਦੀ ਅਪਡੇਟ ਲੈ ਕੇ ਆਈ ਹੈ ਜਿਸ 'ਚ ਯੂਜ਼ਰ ਵੱਲੋਂ ਸ਼ੇਅਰ ਕੀਤੀਆਂ ਗਈਆਂ ਫੋਟੋਆਂ ਅਤੇ ਵੀਡੀਓਜ਼ ਇਕ ਦਿਨ 'ਚ ਹੀ ਗਾਇਬ ਹੋ ਜਾਣਗੀਆਂ। ਇਸ ਨਵੇਂ ਫੀਚਰ ਦਾ ਨਾਂ "ਮੈਮੋਰੀਜ਼" ਹੈ ਅਤੇ ਇਹ ਐਪ ਦੇ ਨਾਲ ਇਕ ਐਲਬਮ ਦਿੱਤੀ ਗਈ ਹੈ ਜਿਸ 'ਚ ਯੂਜ਼ਰਜ਼ ਆਪਣੀਆਂ ਵੀਡੀਓਜ਼ ਅਤੇ ਫੋਟੋਜ਼ ਨੂੰ ਸੇਵ ਕਰ ਸਕਦੇ ਹਨ।
ਇਨ੍ਹਾਂ ਸੇਵ ਕੀਤੀਆਂ ਗਈਆਂ ਵੀਡੀਓਜ਼ ਅਤੇ ਫੋਟੋਆਂ ਨੂੰ ਯੂਜ਼ਰਜ਼ ਬਾਅਦ 'ਚ ਕਿਸੇ ਵੀ ਸਮੇਂ ਕੰਟੈਂਟ ਦੇ ਸਲਾਈਡ ਸ਼ੋਅ ਦੀ ਸਟੋਰੀ ਨਾਲ ਅਪਲੋਡ ਕਰ ਸਕਣਗੇ ਜੋ 24 ਘੰਟਿਆਂ 'ਚ ਗਾਇਬ (ਡਿਸਅਪੀਅਰ) ਹੋ ਜਾਣਗੇ। ਸਨੈਪਚੈਟ ਦਾ ਇਕ ਬਲਾਗ ਪੋਸਟ 'ਚ ਕਹਿਣਾ ਹੈ ਕਿ ਇਸ ਆਪਸ਼ਨ ਨਾਲ ਕਿਸੇ ਦੇ ਜਨਮਦਿਨ ਨੂੰ ਮਨਾਉਣ ਲਈ ਜਾਂ ਐਨਿਵਰਸਰੀ ਨੂੰ ਮਨਾਉਣ ਲਈ ਯੂਜ਼ਰ ਕੁੱਝ ਪੁਰਾਣੀਆਂ ਤਸਵੀਰਾਂ ਦੀ ਸਲੈਕਸ਼ਨ ਨਾਲ ਇਕ ਨਵੀਂ ਸਟੋਰੀ ਤਿਆਰ ਕਰ ਸਕਦੇ ਹਨ। ਪਿਛਲੇ ਮਹੀਨੇ ਦੀ ਇਕ ਰਿਪੋਟ ਦੇ ਮੁਤਾਬਿਕ ਸਨੈਪਚੈਟ ਦੇ ਰੋਜ਼ਾਨਾ 150 ਮਿਲੀਅਨ ਯੂਜ਼ਰਜ਼ ਦੱਸੇ ਗਏ ਹਨ।
ਜ਼ੋਪੋ ਦੇ ਇਸ ਸਮਾਰਟਫੋਨ 'ਚ ਹੈ ਐਂਡ੍ਰਾਇਡ ਮਾਰਸ਼ਮੈਲੋ ਅਤੇ ਫਿੰਗਰਪ੍ਰਿੰਟ ਸੈਂਸਰ
NEXT STORY